Tue, Apr 23, 2024
Whatsapp

ਦੇਖੋ, ਦੁਨੀਆਂ ਭਰ 'ਚ ਕਿਵੇਂ ਮਨਾਇਆ ਗਿਆ ਨਵੇਂ ਸਾਲ ਦਾ ਜਸ਼ਨ

Written by  Joshi -- January 01st 2018 01:01 PM -- Updated: January 01st 2018 01:04 PM
ਦੇਖੋ, ਦੁਨੀਆਂ ਭਰ 'ਚ ਕਿਵੇਂ ਮਨਾਇਆ ਗਿਆ ਨਵੇਂ ਸਾਲ ਦਾ ਜਸ਼ਨ

ਦੇਖੋ, ਦੁਨੀਆਂ ਭਰ 'ਚ ਕਿਵੇਂ ਮਨਾਇਆ ਗਿਆ ਨਵੇਂ ਸਾਲ ਦਾ ਜਸ਼ਨ

World celebrates new year 2018 with new hopes and joy: ਅੱਜ ਦੁਨੀਆਂ ਭਰ 'ਚ ਨਵੇਂ ਸਾਲ ਦਾ ਆਗਾਜ਼ ਹੋ ਚੁੱਕਾ ਹੈ ਅਤੇ ਦੁਨੀਆਂ ਦੇ ਵੱਖ ਵੱਖ ਹਿੱਸਿਆਂ 'ਚ ਇਸਦਾ ਪੂਰਾ ਜਸ਼ਨ ਮਨਾਇਆ ਗਿਆ। ਗੁਰੂ ਕੀ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੱਖਾਂ ਦੀ ਗਿਣਤੀ 'ਚ ਸ਼ਰਧਾਲੂਆਂ ਨੇ ਪਹੁੰਚ ਕੇ ਗੁਰੂ ਘਰ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਅਤੇ ਨਵੇਂ ਸਾਲ ਦਾ ਜਸ਼ਨ ਮਨਾਇਆ। ਇਸ ਮੌਕੇ ਗੁਰਦੁਆਰਾ ਸਾਹਿਬ ਵਿਖੇ ਰੰਗ ਬਿਰੰਗੀਆਂ ਰੌਸ਼ਨੀਆਂ ਨਾਲ ਸਜਾਵਟ ਕੀਤੀ ਗਈ ਸੀ ਅਤੇ ਪੂਰਾ ਮਾਹੌਲ ਰੂਹਾਨੀਅਤ ਅਤੇ ਗੁਰੂ ਕੇ ਰੰਗ 'ਚ ਰੰਗਿਆ ਹੋਇਆ ਸੀ। ਕੜਾਕੇ ਦੀ ਠੰਢ ਅਤੇ ਸੀਤ ਲਹਿਰ ਦੇ ਬਾਵਜੂਦ ਵੀ ਸ਼ਰਧਾਲੂਆਂ ਦੀ ਸ਼ਰਧਾ 'ਚ ਕੋਈ ਵੀ ਘਾਟ ਨਜ਼ਰ ਨਹੀਂ ਆਈ ਅੱੇ ਵਾਡੀ ਗਿਣਤੀ 'ਚ ਸ਼ਰਧਾਲੂਆਂ ਦਾ ਹਜੂਮ ਗੁਰੂ ਘਰ ਪੁੱਜਿਆ। World celebrates new year 2018 with new hopes and joyਰਾਜਧਾਨੀ ਦਿੱਲੀ 'ਚ ਵੀ ਇਸ ਸਾਲ ਦੀ ਨਵੀਂ ਰੰਗਤ ਦਾ ਖੂਬ ਨਜ਼ਾਰਾ ਦੇਖਣ ਨੂੰ ਮਿਲਿਆ ਅਤੇ ਵੱਖ ਵੱਖ ਥਾਵਾਂ 'ਤੇ ਵੱਜਦੇ ਗਾਣਿਆਂ ਅਤੇ ਲਾਊਡ ਮਿਊਜ਼ਕਿ 'ਚ ਪਟਾਕਿਆਂ ਅਤੇ ਆਤਿਸ਼ਬਾਜੀ ਦੇ ਨਾਲ ਨਵੇਂ ਸਾਲ ਦਾ ਸਵਾਗਤ ਕੀਤਾ ਗਿਆ। World celebrates new year 2018 with new hopes and joy: ਮੁੰਬਈ 'ਚ ਛੱਤਰਪਤੀ ਸ਼ਿਵਾਜੀ ਟਰਮਿਨਸ ਅਤੇ ਬ੍ਰਹਿਨਮੁੰਬਈ ਮਹਾਨਗਰਪਾਲਿਕਾ ਇਮਾਰਤ ਨੂੰ ਰੰਗ ਬਿਰੰਗੀਆਂ ਰੌਸ਼ਨੀਆਂ ਨਾਲ ਸਜਾਇਆ ਗਿਆ। ਮਹਾਂਨਗਰੀ ਮੁੰਬਈ 'ਚ ਵੀ ਨਵਾਂ ਸਾਲ ਪੂਰੇ ਜੋਸ਼ ਨਾਲ ਮਨਾਇਆ ਗਿਆ, ਪਰ ਸਾਲ ਦੇ ਆਖਰੀ ਮਹੀਨੇ ਲੱਗੀ ਅੱਗ ਕਾਰਨ ਦੇ ਮੱਦੇਨਜ਼ਰ ਪੁਲਸ ਵੱਲੋਂ ਰੈਸਟੋਰੈਂਟ ਅਤੇ ਹੋਟਲ ਪ੍ਰਬੰਧਨ ਨੂੰ ਵਿਸ਼ੇਸ਼ ਚੌਕਸੀ ਵਰਤਣ ਲਈ ਕਿਹਾ ਗਿਆ। ਰਾਜ ਨੇਤਾਵਾਂ ਨੇ ਦਿੱਤੀਆਂ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੇਂ ਸਾਲ ਦੇ ਆਗਾਜ਼ 'ਤੇ ਦੇਸ਼ ਵਾਸੀਆਂ ਨੂੰ ਨਵੇਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਦੇਸ਼ ਅੰਦਰ ਸਕਾਰਾਤਮਕ ਤਬਦੀਲੀ, 'ਪੋਜੀਟਿਵ ਇੰਡੀਆ' ਤੋਂ 'ਪ੍ਰੋਗ੍ਰੇਸਿਵ ਇੰਡੀਆ' ਦੀ ਦਿਸ਼ਾ ਵੱਲ ਵਧਣ ਦੀ ਉਮੀਦ ਪ੍ਰਗਟਾਈ।

ਇਸ ਮੌਕੇ ਕਾਂਗਰਸ ਦੇ ਉੱਪ ਪ੍ਰਧਾਨ ਰਾਹੁਲ ਗਾਂਧੀ ਨੇ ਟਵੀਟ ਕਰ ਕੇ ਦੇਸ਼ ਵਾਸੀਆਂ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ। ਇਸ ਤੋਂ ਇਲਾਵਾ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ, ਮੁੱਖ ਮੰਤਰੀ ਸਮੇਤ ਕਈ ਹੋਰ ਉਘੀਆਂ ਹਸਤੀਆਂ ਨੇ ਨਵੇਂ ਸਾਲ ਦੀ ਵਧਾਈ ਦਿੱਤੀ। World celebrates new year 2018 with new hopes and joy: ਗ੍ਰਹਿ ਮੰਤਰੀ ਰਾਜਨਾਥ ਸਿੰਘ ਨਵੇਂ ਸਾਲ ਦਾ ਜਸ਼ਨ ਆਈ.ਟੀ.ਬੀ.ਪੀ. ਦੇ ਜਵਾਨਾਂ ਨਾਲ ਮਨਾਉਣ ਲਈ ਉਤਰਾਖੰਡ ਸਥਿਤ ਫੋਰਸ ਦੇ ਮਾਤਲੀ ਕੰਪਲੈਕਸ ਪੁੱਜੇ ਹਨ। ਵਧਾਈ ਦੇਣ ਵਾਲੇ ਹੋਰ ਪ੍ਰਮੁੱਖ ਲੋਕਾਂ 'ਚ ਜੰਮੂ-ਕਸ਼ਮੀਰ ਦੇ ਉੱਪ ਰਾਜਪਾਲ ਐੱਨ.ਐੱਨ. ਵੋਹਰਾ, ਬਿਹਾਰ ਦੇ ਰਾਜਪਾਲ ਸਤਿਆ ਪਾਲ ਮਲਿਕ, ਜੰਮੂ-ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬ ਮੁਫ਼ਤੀ,  ਅਤੇ ਮੁੱਖ ਮੰਤਰੀ ਨਿਤਿਸ਼ ਕੁਮਾਰ, ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ, ਅਰੁਣਾਚਲ ਪ੍ਰਦੇਸ਼ ਦੇ ਰਾਜਪਾਲ ਬ੍ਰਿਗੇਡੀਅਰ (ਰਿਟਾਇਰਡ) ਡਾ. ਬੀ.ਡੀ. ਮਿਸ਼ਰਾ ਅਤੇ ਮੁੱਖ ਮੰਤਰੀ ਪੇਮਾ ਖਾਂਡੂ, ਪੁਡੂਚੇਰੀ ਦੀ ਉੱਪ ਰਾਜਪਾਲ ਕਿਰਨ ਬੇਦੀ ਅਤੇ ਨਗਾਲੈਂਡ ਦੇ ਮੁੱਖ ਮੰਤਰੀ ਟੀ.ਆਰ. ਜੇਲਿਆਂਗ ਸ਼ਾਮਲ ਹੈ। ਦੇਸ਼-ਵਿਦੇਸ਼ 'ਚ ਨਵੇਂ ਸਾਲ ਦਾ ਜਸ਼ਨ World celebrates new year 2018 with new hopes and joyਜੇਕਰ ਦੁਨੀਆਂ ਭਰ 'ਵਚ ਨਵੇਂ ਸਾਲ ਦੇ ਜਸ਼ਨ ਦੀ ਗੱਲ ਕੀਤੀ ਜਾਵੇ ਤਾਂ ਇਸ ਦੀ ਸ਼ੁਰੂਆਤ ਨਿਊਜ਼ੀਲੈਂਡ ਦੇ ਸਭ ਤੋਂ ਵੱਡੇ ਸ਼ਹਿਰ ਆਕਲੈਂਡ ਤੋਂ ਹੋਈ, ਜਿੱਥੇ ਹਰ ਸਾਲ ਦੀ ਤਰ੍ਹਾਂ ਸਟਰੀਟ ਪਾਰਟੀ ਆਯੋਜਿਤ ਕੀਤੀ ਗਈ ਅਤੇ ਲੱਖਾਂ ਲੋਕਾਂ ਨੇ ਨਵੇਂ ਸਾਲ ਦੀ ਆਤਿਸ਼ਬਾਜੀ ਦਾ ਆਨੰਦ ਮਾਣਿਆ। World celebrates new year 2018 with new hopes and joyਸਾਲ ੨੦੧੮ ਹਾਂਗਕਾਂਗ 'ਚ ਨਵੇਂ ਸਾਲ ਸ਼ਾਨਦਾਰ ਤਰੀਕੇ ਨਾਲ ਸਵਾਗਤ ਕੀਤਾ ਗਿਆ ਅਤੇ ਇਸ ਸ਼ਹਿਰ ਦੇ ਪ੍ਰਸਿੱਧ ਵਿਕਟੋਰੀਆ ਹਾਰਬਰ 'ਤੇ ਆਤਿਸ਼ਬਾਜ਼ੀ ਦੇ ਨਜ਼ਾਰੇ ਦੇਖਣ ਵਾਲੇ ਸਨ। World celebrates new year 2018 with new hopes and joyਇਸ ਤੋਂ ਬਾਅਦ ਆਸਟ੍ਰੇਲੀਆ ਵਾਸੀਆਂ ਨੇ ਸਤਰੰਗੀ ਆਤਿਸ਼ਬਾਜ਼ੀ ਨਾਲ ਨਵੇਂ ਸਾਲ ਦਾ ਸਵਾਗਤ ਕੀਤਾ ਅਤੇ ਇਸ ਪਲ ਦਾ ਗਵਾਹ ਬਣਨ ਲਈ ੧੫ ਲੱਖ ਲੋਕ ਇਤਿਹਾਸਕ ਪੁੱਲ ਅਤੇ ਓਪੇਰਾ ਹਾਊਸ 'ਤੇ ਮੌਜੂਦ ਸਨ। —PTC News

Top News view more...

Latest News view more...