ਆਈ.ਐਸ.ਐਸ.ਐਫ.ਵਿਸ਼ਵ ਚੈਂਪੀਅਨਸ਼ਿਪ :ਭਾਰਤ ਦੇ ਸੌਰਭ ਚੌਧਰੀ ਨੇ ਮਰਦਾਂ ਦੇ ਏਅਰ ਪਿਸਟਲ ਮੁਕਾਬਲੇ ‘ਚ ਜਿੱਤਿਆ ਸੋਨ ਤਗਮਾ

world-championships-saurabh-chaudhary- Wins gold medal

ਆਈ.ਐਸ.ਐਸ.ਐਫ.ਵਿਸ਼ਵ ਚੈਂਪੀਅਨਸ਼ਿਪ :ਭਾਰਤ ਦੇ ਸੌਰਭ ਚੌਧਰੀ ਨੇ ਮਰਦਾਂ ਦੇ ਏਅਰ ਪਿਸਟਲ ਮੁਕਾਬਲੇ ‘ਚ ਜਿੱਤਿਆ ਸੋਨ ਤਗਮਾ:ਦੱਖਣੀ ਕੋਰੀਆ ਦੇ ਚੇਂਗਾਊਨ ‘ਚ ਹੋ ਰਹੀ 52ਵੀਂ ਆਈ.ਐਸ.ਐਸ.ਐਫ. ਚੈਂਪੀਅਨਸ਼ਿਪ (ਅੰਤਰਰਾਸ਼ਟਰੀ ਸ਼ੂਟਿੰਗ ਸਪੋਰਟ ਫੈਡਰੇਸ਼ਨ ਚੈਂਪੀਅਨਸ਼ਿਪ) ‘ਚ ਮਰਦਾਂ ਦੇ 10 ਮੀਟਰ ਏਅਰ ਪਿਸਟਲ ਫਾਈਨਲ ਮੁਕਾਬਲੇ ਵਿਚ ਭਾਰਤ ਦੇ ਸੌਰਭ ਚੌਧਰੀ ਨੇ ਸੋਨ ਤਗਮਾ ਜਿੱਤਿਆ ਹੈ।

ਸੌਰਭ ਨੇ ਜੂਨ ‘ਚ ਆਪਣੇ ਵਿਸ਼ਵ ਰਿਕਾਰਡ ਨੂੰ ਤੋੜਨ ਲਈ ਕੁੱਲ 245.5 ਦਾ ਸਕੋਰ ਕੀਤਾ।ਸੌਰਭ ਨੇ ਹਾਲ ਹੀ ਵਿਚ ਜਕਾਰਤਾ ਵਿਚ ਏਸ਼ਿਆਈ ਖੇਡਾਂ ਵਿਚ ਇਕ ਨਵਾਂ ਰਿਕਾਰਡ ਕਾਇਮ ਕੀਤਾ, ਜਿੱਥੇ ਉਨ੍ਹਾਂ ਨੇ ਇਕ ਸੋਨ ਤਗ਼ਮਾ ਜਿੱਤਿਆ ਹੈ।
-PTCNews