Thu, Apr 25, 2024
Whatsapp

ਦੁਨੀਆ ਦਾ ਸਭ ਤੋਂ ਵੱਡਾ ਕੁਲਚਾ: ਢਾਈ ਫੁੱਟ ਦੇ ਅੰਮ੍ਰਿਤਸਰੀ ਕੁਲਚੇ ਨੇ ਬਣਾਇਆ ਵਿਸ਼ਵ ਰਿਕਾਰਡ

Written by  Shanker Badra -- December 25th 2020 05:36 PM
ਦੁਨੀਆ ਦਾ ਸਭ ਤੋਂ ਵੱਡਾ ਕੁਲਚਾ: ਢਾਈ ਫੁੱਟ ਦੇ ਅੰਮ੍ਰਿਤਸਰੀ ਕੁਲਚੇ ਨੇ ਬਣਾਇਆ ਵਿਸ਼ਵ ਰਿਕਾਰਡ

ਦੁਨੀਆ ਦਾ ਸਭ ਤੋਂ ਵੱਡਾ ਕੁਲਚਾ: ਢਾਈ ਫੁੱਟ ਦੇ ਅੰਮ੍ਰਿਤਸਰੀ ਕੁਲਚੇ ਨੇ ਬਣਾਇਆ ਵਿਸ਼ਵ ਰਿਕਾਰਡ

ਦੁਨੀਆ ਦਾ ਸਭ ਤੋਂ ਵੱਡਾ ਕੁਲਚਾ: ਢਾਈ ਫੁੱਟ ਦੇ ਅੰਮ੍ਰਿਤਸਰੀ ਕੁਲਚੇ ਨੇ ਬਣਾਇਆ ਵਿਸ਼ਵ ਰਿਕਾਰਡ:ਅੰਮ੍ਰਿਤਸਰ : ਦੁਨੀਆ ਭਰ ਵਿਚ ਅੰਮ੍ਰਿਤਸਰੀ ਖਾਣੇ ਆਪਣੀ ਲਜ਼ਤ ਕਰਕੇ ਜਾਣੇ ਜਾਂਦੇ ਹਨ। ਖਾਸ ਕਰਕੇ ਅੰਮ੍ਰਿਤਸਰੀ ਕੁਲਚਾ ਪੂਰੀ ਦੁਨੀਆ ਵਿਚ ਬਹੁਤ ਮਸ਼ਹੂਰ ਹੈ। ਅੰਮ੍ਰਿਤਸਰ ਹਵੇਲੀ ਕੁਜ਼ੀਨਸ ਪ੍ਰਾਇਵੇਟ ਲਿਮਿਟਡ ਵਲੋ ਮਾਲ ਆਫ ਅੰਮ੍ਰਿਤਸਰ ਵਿਖੇ ਵਿਸ਼ਵ ਪ੍ਰਸਿਧ ਅੰਮ੍ਰਿਤਸਰੀ ਕੁਲਚੇ ਨੂੰ ਲੈ ਕੇ ਨਿਵੇਕਲਾ ਉਪਰਾਲਾ ਕੀਤਾ ਗਿਆ ਹੈ। [caption id="attachment_460916" align="aligncenter" width="300"]World record by making the world's largest Amritsari Kulcha ਦੁਨੀਆ ਦਾ ਸਭ ਤੋਂ ਵੱਡਾ ਕੁਲਚਾ : ਢਾਈ ਫੁੱਟ ਦੇ ਅੰਮ੍ਰਿਤਸਰੀ ਕੁਲਚੇ ਨੇ ਬਣਾਇਆ ਵਿਸ਼ਵ ਰਿਕਾਰਡ[/caption] ਪੜ੍ਹੋ ਹੋਰ ਖ਼ਬਰਾਂ : ਗਿੱਦਰਬਾਹਾ ਅਤੇ ਸ੍ਰੀ ਮੁਕਤਸਰ ਸਾਹਿਬ ਵਿਖੇ ਕਿਸਾਨਾਂ ਵੱਲੋਂ ਭਾਜਪਾ ਆਗੂਆਂ ਦਾ ਜ਼ਬਰਦਸਤ ਵਿਰੋਧ ਅੰਮ੍ਰਿਤਸਰ ਹਵੇਲੀ ਦੇ ਮੈਨੇਜਿੰਗ ਡਾਇਰੈਕਟਰ ਰਬਜੀਤ ਸਿੰਘ ਗਰੋਵਰ ਨੇ ਦੱਸਿਆ ਕਿ ਅਸੀਂ ਢਾਈ ਫੁਟ ਦੇ ਅੰਮ੍ਰਿਤਸਰੀ ਕੁਲਚੇ ਦਾ ਵਿਸ਼ਵ ਰਿਕਾਰਡ ਬਣਾਇਆ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਵਿਸ਼ਵ ਰਿਕਾਰਡ ਉਹ ਆਪਣੇ ਪਿਤਾ ਸਵ. ਸ ਹਰਿੰਦਰ ਪਾਲ ਸਿੰਘ , ਮਾਤਾ ਸਤਿੰਦਰ ਕੌਰ , ਭਰਾ ਪ੍ਰਭਜੀਤ ਸਿੰਘ ਅਤੇ ਸਾਰੇ ਪਰਿਵਾਰ ਨੂੰ ਸਮਰਪਿਤ ਕਰ ਰਹੇ ਹਨ। [caption id="attachment_460918" align="aligncenter" width="300"]World record by making the world's largest Amritsari Kulcha ਦੁਨੀਆ ਦਾ ਸਭ ਤੋਂ ਵੱਡਾ ਕੁਲਚਾ : ਢਾਈ ਫੁੱਟ ਦੇ ਅੰਮ੍ਰਿਤਸਰੀ ਕੁਲਚੇ ਨੇ ਬਣਾਇਆ ਵਿਸ਼ਵ ਰਿਕਾਰਡ[/caption] ਉਨ੍ਹਾਂ ਕਿਹਾ ਕਿ ਸਾਡਾ ਮਕਸਦ ਦੇਸ਼ -ਵਿਦੇਸ਼ ਵਿਚ ਅੰਮ੍ਰਿਤਸਰੀ ਖਾਣੇ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਸ਼ੁੱਧ ਅਤੇ ਸਵਾਦ ਖਾਣਾ ਪਰੋਸਣਾ ਹੈ, ਜੋ ਯਾਦਾਂ ਵਿਚ ਵਸਿਆ ਰਹੇ। ਰਬਜੀਤ ਸਿੰਘ ਗਰੋਵਰ ਨੇ ਕਿਹਾ ਕਿ ਵਿਸ਼ਵ ਰਿਕਾਰਡ ਬਣਾ ਕੇ ਸਾਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ। [caption id="attachment_460915" align="aligncenter" width="300"]World record by making the world's largest Amritsari Kulcha ਦੁਨੀਆ ਦਾ ਸਭ ਤੋਂ ਵੱਡਾ ਕੁਲਚਾ : ਢਾਈ ਫੁੱਟ ਦੇ ਅੰਮ੍ਰਿਤਸਰੀ ਕੁਲਚੇ ਨੇ ਬਣਾਇਆ ਵਿਸ਼ਵ ਰਿਕਾਰਡ[/caption] ਪੜ੍ਹੋ ਹੋਰ ਖ਼ਬਰਾਂ : ਸੁਪਰਸਟਾਰ ਰਜਨੀਕਾਂਤ ਦੀ ਵਿਗੜੀ ਸਿਹਤ, ਹਸਪਤਾਲ 'ਚ ਕਰਵਾਇਆ ਦਾਖ਼ਲ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਦੀ ਮਿਹਨਤ ਨਾਲ ਹੀ ਇਹ ਵਿਸ਼ਵ ਰਿਕਾਰਡ ਦਾ ਖ਼ਿਤਾਬ ਮਿਲਿਆ ਹੈ। ਉਨ੍ਹਾਂ ਕਿਹਾ ਕਿ ਇਸ ਅੰਮ੍ਰਿਤਸਰੀ ਕੁਲਚੇ ਦੀ ਲੰਬਾਈ 31 ਇੰਚ ਹੈ। ਜੋ ਹੁਣ ਤੱਕ ਦਾ ਦੁਨੀਆ ਦਾ ਸਭ ਤੋਂ ਵੱਡਾ ਕੁਲਚਾ ਹੈ। ਉਨ੍ਹਾਂ ਨੇ ਇਸ ਵਿਸ਼ਵ ਰਿਕਾਰਡ ਨੂੰ ਬਣਾਉਣ ਵਿਚ ਮਾਲ ਆਫ ਅੰਮ੍ਰਿਤਸਰ ਦੀ ਸਾਰੀ ਟੀਮ ਆਪਣੀ ਭੈਣ ਮੀਤਾ ਬਵੇਜਾ , ਸ਼ੈਫ ਗਯਾਸ ਅਹਿਮਦ , ਸ਼ਰੁਤੀ ਗਲਹੋਤਰਾ ਅਤੇ ਸਾਰੀ ਟੀਮ ਦਾ ਵਿਸ਼ੇਸ਼ ਸਹਿਯੋਗ ਲਈ ਧੰਨਵਾਦ ਕੀਤਾ ਹੈ। -PTCNews


Top News view more...

Latest News view more...