Advertisment

ਨੇਤਰਹੀਣਾਂ ਦੇ ਦਰਦ ਨੂੰ ਪਛਾਣੋ, ਉਹਨਾਂ ਦੀ ਨਜ਼ਰ ਬਣੋ!

author-image
Ragini Joshi
New Update
ਨੇਤਰਹੀਣਾਂ ਦੇ ਦਰਦ ਨੂੰ ਪਛਾਣੋ, ਉਹਨਾਂ ਦੀ ਨਜ਼ਰ ਬਣੋ!
Advertisment
ਚੰਡੀਗੜ੍ਹ ਦੀ ਡਾਇਲਾਗ ਹਾਈਵੇਅ ਟਰੱਸਟ ਵੱਲੋਂ ਪ੍ਰਾਜੈਕਟ ਵਿਜ਼ਨ ਦੇ ਸਹਿਯੋਗ ਨਾਲ ਇਕ ਨਵੀਂ ਪਹਿਲਕਦਮ ਵਿਚ ਸੈਕਟਰ 17 ਵਿੱਚ 12 ਅਕਤੂਬਰ, 2017 ਨੂੰ ਇੱਕ ਇਕ ਬਲਾਈਂਡ ਵਾਕ ਆਯੋਜਿਤ ਕੀਤੀ ਜਾਵੇਗੀ। ਇਹ ਵਾਕ ਨੇਤਰਹੀਣ ਲੋਕਾਂ ਦੇ ਦਰਦ ਨੂੰ ਸਮਝਣ ਅਤੇ ਅੱਖਾਂ ਦਾਨ ਕਰਨ ਨੂੰ ਲੈ ਕੇ ਉਤਸ਼ਾਹਿਤ ਕਰਨ ਲਈ ਆਯੋਜਿਤ ਕੀਤੀ ਜਾ ਰਹੀ ਹੈ। World Sight Day:Blind Walk on October 12, World Sight Day at Chandigarhਬਲਾਇੰਡ ਵਾਕ ਦੀ ਅਗਵਾਈ ਨੇਤਰਹੀਣ ਲੋਕਾਂ ਦੁਆਰਾ ਕੀਤੀ ਜਾਵੇਗੀ ਅਤੇ ਇਸ ਲਗਭਗ ੫੦੦ ਹੋਰ ਵਿਅਕਤੀ ਹਿੱਸਾ ਲੈਣਗੇ। ਸਾਡੇ ਕੋਲ ਘੱਟੋ ਘੱਟ 500 ਅੱਖਾਂ ਦਾਨ ਕਰਨ ਦਾ ਟੀਚਾ ਹੈ ਜੇ ਸਾਨੂੰ ਇੱਕ ਉਤਸ਼ਾਹਿਤ ਮੀਡੀਆ ਪ੍ਰਤੀਕਰਮ ਮਿਲਦਾ ਹੈ, ਤਾਂ ਅਸੀਂ 1000 ਅੱਖਾਂ ਦਾਨ ਕਰਨ ਦਾ ਟੀਚਾ ਬਣਾ ਸਕਦੇ ਹਾਂ। ਭਾਰਤ ਵਿਚ ੩ ਕਰੋੜ ੩੯ ਲੱਖ ਨੇਤਰਹੀਣ ਵਿਅਕਤੀ ਹਨ ਅਤੇ ਅਸੀਂ ਆਪਣੇ ਇਸ ਟੀਚੇ ਨੂੰ ਪੂਰਾ ਕਰਨਾ ਯਕੀਨੀ ਬਣਾਉਣਾ ਚਾਹੁੰਦੇ ਹਾਂ। ਚੰਡੀਗੜ੍ਹ 17 ਪਲਾਜ਼ਾ ਤੋਂ ਇਹ ਵਾਕ 5:00ਵਜੇ ਸ਼ੁਰੂ ਹੋਣ ਦੀ ਸੰਭਾਵਨਾ ਹੈ ਅਤੇ ਲਗਭਗ 7:00 ਵਜੇ ਸ਼ਾਮ ਨੂੰ ਇਹ ਸਮਾਪਤੀ ਹੋਵੇਗੀ। ਇਸ ਵਾਕ ਦਾ ਮਕਸਦ ਨੇਤਰਹੀਣ ਲੋਕਾਂ ਦੇ ਦਰਦ ਨੂੰ ਸਮਝਣਾ ਹੈ। ਇਸ ਸੰਸਥਾ ਦਾ ਮੰਨਣਾ ਹੈ ਕਿ ਅੱਖਾਂ ਦਾਨ ਦਾ ਪੁੰਨ ਸਭ ਤੋਂ ਵੱਡਾ ਪੁੰਨ ਹੈ। —PTC News-
punjabi-news chandigarh latest-news-in-punjabi news-in-punjabi news-from-punjab news-punjabi happening-news-from-punjab dialogue-highway-trust blind-walk blind-walk-chandigarh
Advertisment

Stay updated with the latest news headlines.

Follow us:
Advertisment