Fri, Apr 26, 2024
Whatsapp

ਰੂਸ ਨੇ ਬਣਾਈ ਦੁਨੀਆ ਦੀ ਪਹਿਲੀ ਕੋਰੋਨਾ ਵੈਕਸੀਨ , 12 ਅਗਸਤ ਨੂੰ ਸਰਕਾਰ ਦੇਵੇਗੀ ਮਨਜ਼ੂਰੀ

Written by  Shanker Badra -- August 08th 2020 01:58 PM -- Updated: August 08th 2020 06:55 PM
ਰੂਸ ਨੇ ਬਣਾਈ ਦੁਨੀਆ ਦੀ ਪਹਿਲੀ ਕੋਰੋਨਾ ਵੈਕਸੀਨ , 12 ਅਗਸਤ ਨੂੰ ਸਰਕਾਰ ਦੇਵੇਗੀ ਮਨਜ਼ੂਰੀ

ਰੂਸ ਨੇ ਬਣਾਈ ਦੁਨੀਆ ਦੀ ਪਹਿਲੀ ਕੋਰੋਨਾ ਵੈਕਸੀਨ , 12 ਅਗਸਤ ਨੂੰ ਸਰਕਾਰ ਦੇਵੇਗੀ ਮਨਜ਼ੂਰੀ

ਰੂਸ ਨੇ ਬਣਾਈ ਦੁਨੀਆ ਦੀ ਪਹਿਲੀ ਕੋਰੋਨਾ ਵੈਕਸੀਨ , 12 ਅਗਸਤ ਨੂੰ ਸਰਕਾਰ ਦੇਵੇਗੀ ਮਨਜ਼ੂਰੀ:ਮਾਸਕੋ : ਦੁਨੀਆ ਭਰ ਵਿਚ ਕੋਰੋਨਾ ਆਫ਼ਤ ਦੌਰਾਨ ਲੋਕਾਂ ਨੂੰ ਵੈਕਸੀਨ ਦਾ ਇੰਤਜ਼ਾਰ ਹੈ। ਇਸ ਨੂੰ ਲੈ ਕੇ ਦੁਨੀਆ ਭਰ ਦੇ ਮਾਹਰ ਖੋਜ ਅਤੇ ਟ੍ਰਾਇਲ ਵਿਚ ਲੱਗੇ ਹੋਏ ਹਨ। ਇਸ ਦੌਰਾਨ ਸਾਰਿਆਂ ਦੀਆਂ ਨਜ਼ਰਾਂ ਪਹਿਲੀ ਕੋਰੋਨਾ ਵੈਕਸੀਨ ਆਉਣ 'ਤੇ ਟਿਕੀਆਂ ਹਨ। [caption id="attachment_423118" align="aligncenter" width="259"] ਰੂਸ ਨੇ ਬਣਾਈ ਦੁਨੀਆ ਦੀ ਪਹਿਲੀ ਕੋਰੋਨਾ ਵੈਕਸੀਨ , 12 ਅਗਸਤ ਨੂੰ ਸਰਕਾਰ ਦੇਵੇਗੀ ਮਨਜ਼ੂਰੀ[/caption] ਜਾਣਕਾਰੀ ਅਨੁਸਾਰ ਰੂਸ ਕੋਰੋਨਾ ਵੈਕਸੀਨ ਨੂੰ ਮਨਜੂਰੀ ਦੇਣ ਵਾਲਾ ਪਹਿਲਾ ਦੇਸ਼ ਬਣਨ ਜਾ ਰਿਹਾ ਹੈ। ਰੂਸ ਦੇ ਉਪ ਸਿਹਤ ਮੰਤਰੀ ਓਲੇਗ ਗ੍ਰਿਡਨੇਵ ਨੇ ਕਿਹਾ ਦੇਸ਼ 12 ਅਗਸਤ ਨੂੰ ਕੋਰੋਨਾ ਵਾਇਰਸ ਖਿਲਾਫ ਬਣਾਈ ਪਹਿਲੀ ਵੈਕਸੀਨ ਰਜਿਸਟਰ ਕਰੇਗਾ। [caption id="attachment_423119" align="aligncenter" width="300"] ਰੂਸ ਨੇ ਬਣਾਈ ਦੁਨੀਆ ਦੀ ਪਹਿਲੀ ਕੋਰੋਨਾ ਵੈਕਸੀਨ , 12 ਅਗਸਤ ਨੂੰ ਸਰਕਾਰ ਦੇਵੇਗੀ ਮਨਜ਼ੂਰੀ[/caption] ਇਹ ਵੈਕਸੀਨ ਮਾਸਕੋ ਸਥਿਤ ਗਮਲੇਆ ਇੰਸਟੀਟਿਊਟ ਅਤੇ ਰੂਸੀ ਰੱਖਿਆ ਮੰਤਰਾਲੇ ਨੇ ਸਯੁਕਤ ਰੂਪ ਨਾਲ ਮਿਲ ਕੇ ਬਣਾਈ ਹੈ। ਰੂਸ ਸਰਕਾਰ ਦਾ ਦਾਅਵਾ ਹੈ ਕਿ Gam-Covid-Vac Lyo ਨਾਂਅ ਦੀ ਇਹ ਵੈਕਸੀਨ 12 ਅਗਸਤ ਨੂੰ ਰਜਿਸਟਰ ਹੋ ਜਾਵੇਗੀ। ਸਤੰਬਰ 'ਚ ਇਸ ਦੀ ਮਾਸ-ਪ੍ਰੋਡਕਸ਼ਨ ਸ਼ੁਰੂ ਹੋ ਜਾਵੇਗੀ। ਅਤਕੂਬਰ 'ਚ ਦੇਸ਼ ਭਰ 'ਚ ਟੀਕਾਕਰਨ ਸ਼ੁਰੂ ਕਰ ਦਿੱਤਾ ਜਾਵੇਗਾ। ਓਧਰ ਰੂਸੀ ਵਿਗਿਆਨੀਆਂ ਦਾ ਕਹਿਣਾ ਹੈ ਕਿ ਵੈਕਸੀਨ ਜਲਦ ਤਿਆਰ ਕਰ ਲਈ ਗਈ ਹੈ। ਕਿਉਂਕਿ ਇਹ ਪਹਿਲਾਂ ਤੋਂ ਹੀ ਇਸ ਤਰ੍ਹਾਂ ਦੀਆਂ ਹੋਰ ਬਿਮਾਰੀਆਂ ਨਾਲ ਲੜਨ 'ਚ ਸਮਰੱਥ ਹੈ। ਇਹੀ ਦ੍ਰਿਸ਼ਟੀਕੋਣ ਕਈ ਹੋਰ ਦੇਸ਼ਾਂ ਅਤੇ ਕੰਪਨੀਆਂ ਦਾ ਹੈ। ਰੂਸ ਦੇ ਰੱਖਿਆ ਮੰਤਰਾਲੇ ਦਾ ਕਹਿਣਾ ਹੈ ਕਿ ਰੂਸੀ ਫੌਜੀਆਂ ਨੇ ਹਿਊਮਨ ਟ੍ਰਾਇਲ 'ਚ ਵਾਲੰਟੀਅਰਸ ਦੇ ਤੌਰ 'ਤੇ ਕੰਮ ਕੀਤਾ ਹੈ। -PTCNews


  • Tags

Top News view more...

Latest News view more...