Fri, Apr 19, 2024
Whatsapp

ਇਸ ਦੇਸ਼ 'ਚ ਹੈ ਭਗਵਾਨ ਵਿਸ਼ਨੂੰ ਦੀ ਸਭ ਤੋਂ ਵੱਡੀ ਮੂਰਤੀ, ਬਣਾਉਣ 'ਚ ਲੱਗਾ ਸੀ 24 ਸਾਲ ਦਾ ਸਮਾਂ

Written by  Baljit Singh -- June 15th 2021 05:23 PM
ਇਸ ਦੇਸ਼ 'ਚ ਹੈ ਭਗਵਾਨ ਵਿਸ਼ਨੂੰ ਦੀ ਸਭ ਤੋਂ ਵੱਡੀ ਮੂਰਤੀ, ਬਣਾਉਣ 'ਚ ਲੱਗਾ ਸੀ 24 ਸਾਲ ਦਾ ਸਮਾਂ

ਇਸ ਦੇਸ਼ 'ਚ ਹੈ ਭਗਵਾਨ ਵਿਸ਼ਨੂੰ ਦੀ ਸਭ ਤੋਂ ਵੱਡੀ ਮੂਰਤੀ, ਬਣਾਉਣ 'ਚ ਲੱਗਾ ਸੀ 24 ਸਾਲ ਦਾ ਸਮਾਂ

ਜਕਾਰਤਾ: ਭਗਵਾਨ ਵਿਸ਼ਨੂੰ ਨੂੰ ਹਿੰਦੂ ਧਰਮ ਵਿਚ ਖ਼ੁਸ਼ਹਾਲੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਭਾਰਤ ਦੇ ਹਰ ਕੋਨੇ ਵਿਚ ਉਨ੍ਹਾਂ ਦੇ ਮੰਦਰ ਅਤੇ ਮੂਰਤੀਆਂ ਹਨ, ਜਿੱਥੇ ਭਗਵਾਨ ਵਿਸ਼ਨੂੰ ਦੀ ਵੱਖ-ਵੱਖ ਨਾਵਾਂ ਤੋਂ ਪੂਜਾ ਹੁੰਦੀ ਹੈ। ਕੀ ਤੁਸੀਂ ਜਾਣਦੇ ਹੋ ਕਿ ਭਗਵਾਨ ਵਿਸ਼ਨੂੰ ਦੀ ਸਭ ਤੋਂ ਉੱਚੀ ਮੂਰਤੀ ਕਿੱਥੇ ਹੈ? ਹੁਣ ਤੁਹਾਡੇ ਦਿਮਾਗ ਵਿਚ ਭਾਰਤ ਦੇ ਸਾਰੇ ਮੰਦਰ ਘੁੰਮ ਰਹੇ ਹੋਣਗੇ ਕਿ ਦੇਸ਼ ਦੇ ਕਿਸ ਹਿੱਸੇ ਵਿਚ ਵਿਸ਼ਨੂੰ ਜੀ ਦੀ ਮੂਰਤੀ ਹੈ ਤਾਂ ਤੁਸੀਂ ਆਪਣੇ ਦਿਮਾਗ ਉੱਤੇ ਜ਼ਿਆਦਾ ਜ਼ੋਰ ਨਾ ਪਾਓ ਕਿਉਂਕਿ ਭਗਵਾਨ ਵਿਸ਼ਨੂੰ ਦੀ ਸਭ ਤੋਂ ਉੱਚੀ ਮੂਰਤੀ ਭਾਰਤ ਵਿਚ ਨਹੀਂ ਸਗੋਂ ਮੁਸਲਿਮ ਬਹੁਲ ਦੇਸ਼ ਇੰਡੋਨੇਸ਼ੀਆ ਵਿਚ ਹੈ। ਪੜੋ ਹੋਰ ਖਬਰਾਂ: ਹਰਿਆਣਾ ਦੇ ਸਕੂਲਾਂ ‘ਚ 30 ਜੂਨ ਤੱਕ ਰਹਿਣਗੀਆਂ ਗਰਮੀਆਂ ਦੀਆਂ ਛੁੱਟੀਆਂ, 1 ਜੁਲਾਈ ਤੋਂ ਖੁੱਲਣਗੇ ਸਕੂਲ ਇਹ ਮੂਰਤੀ ਇੰਨੀ ਉੱਚੀ ਹੈ ਕਿ ਤੁਸੀਂ ਵੇਖ ਕੇ ਹੈਰਾਨ ਰਹਿ ਜਾਓਗੇ। ਇਸ ਤੋਂ ਇਲਾਵਾ ਇਕ ਹੋਰ ਖ਼ਾਸ ਗੱਲ ਹੈ ਕਿ ਇਸ ਮੂਰਤੀ ਨੂੰ ਬਣਾਉਣ ਵਿਚ ਅਰਬਾਂ ਰੁਪਏ ਖਰਚ ਹੋਏ ਸਨ। ਭਗਵਾਨ ਵਿਸ਼ਨੂੰ ਦੀ ਇਸ ਮੂਰਤੀ ਦੇ ਨਿਰਮਾਣ ਲਈ ਤਾਂਬੇ ਅਤੇ ਪਿੱਤਲ ਦਾ ਇਸਤੇਮਾਲ ਕੀਤਾ ਗਿਆ ਹੈ। ਇਹ ਮੂਰਤੀ ਕਰੀਬ 122 ਫੁੱਟ ਉੱਚੀ ਅਤੇ 64 ਫੁੱਟ ਚੌੜੀ ਹੈ। ਇਸ ਮੂਰਤੀ ਨੂੰ ਬਣਾਉਣ ਵਿਚ 2-3 ਸਾਲ ਨਹੀਂ ਸਗੋਂ ਕਰੀਬ 24 ਸਾਲ ਦਾ ਸਮਾਂ ਲੱਗਾ। ਸਾਲ 2018 ਵਿਚ ਇਹ ਮੂਰਤੀ ਬਣ ਕੇ ਤਿਆਰ ਹੋਈ ਸੀ। ਹੁਣ ਇਸ ਨੂੰ ਵੇਖਣ ਅਤੇ ਭਗਵਾਨ ਦੇ ਦਰਸ਼ਨਾਂ ਲਈ ਦੁਨੀਆ ਭਰ ਤੋਂ ਲੋਕ ਆਉਂਦੇ ਹਨ। ਪੜੋ ਹੋਰ ਖਬਰਾਂ: ਇਲਾਹਾਬਾਦ HC ਦਾ ਫੈਸਲਾ, ਨਾਬਾਲਗ ਪਤੀ ਨਾਲ ਨਹੀਂ ਰਹਿ ਸਕੇਗੀ ਬਾਲਗ ਪਤਨੀ ਇਸ ਮੂਰਤੀ ਨੂੰ ਬਣਾਉਣ ਦੀ ਸ਼ੁਰੂਆਤ ਸਾਲ 1994 ਵਿਚ ਹੋਈ ਸੀ ਪਰ ਬਜਟ ਦੀ ਘਾਟ ਕਾਰਨ ਸਾਲ 2007 ਤੋਂ 2013 ਤੱਕ ਇਸ ਨੂੰ ਬਣਾਉਣ ਦਾ ਕੰਮ ਰੋਕ ਦਿੱਤਾ ਗਿਆ ਸੀ। ਇਸ ਤੋਂ ਬਾਅਦ ਫਿਰ ਇਸ ਮੂਰਤੀ ਨੂੰ ਬਣਾਉਣ ਦਾ ਕੰਮ ਸ਼ੁਰੂ ਹੋਇਆ ਅਤੇ ਇਹ ਸਾਲ 2018 ਵਿਚ ਜਾ ਕੇ ਤਿਆਰ ਹੋ ਗਈ। ਇਹ ਮੂਰਤੀ ਸਟੈਚੂ ਆਫ਼ ਗਰੂਣਾ ਦੇ ਨਾਂ ਤੋਂ ਪ੍ਰਸਿੱਧ ਹੈ। ਪੜੋ ਹੋਰ ਖਬਰਾਂ: COVID-19 ਟੀਕਾ ਸੇਵਾਵਾਂ ਲਈ ਆਨਲਾਈਨ ਰਜਿਸਟ੍ਰੇਸ਼ਨ ਜਾਂ ਅਪਾਇੰਟਮੈਂਟ ਦੀ ਨਹੀਂ ਲੋੜ: ਸਰਕਾਰ ਖ਼ਾਸ ਗੱਲ ਇਹ ਹੈ ਕਿ ਇਸ ਮੂਰਤੀ ਨੂੰ ਬਣਾਉਣ ਵਾਲੇ ਮੂਰਤੀਕਾਰ ਬੱਪਾ ਨਿਊਮਨ ਨੁਆਰਤਾ ਨੂੰ ਭਾਰਤ ਵਿਚ ਸਨਮਾਨਤ ਕੀਤਾ ਗਿਆ ਹੈ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਉਨ੍ਹਾਂ ਨੂੰ ਪਦਮਸ਼੍ਰੀ ਪੁਰਸਕਾਰ ਨਾਲ ਸਨਮਾਨਤ ਕੀਤਾ ਸੀ। -PTC News


Top News view more...

Latest News view more...