ਸਨਮਾਨ ਮੋੜਨ ਜਾ ਰਹੇ ਖਿਡਾਰੀਆਂ ਨੂੰ ਰਾਸ਼ਟਰਪਤੀ ਭਵਨ ਤੋਂ ਪਹਿਲਾਂ ਦਿੱਲੀ ਪੁਲਿਸ ਨੇ ਰੋਕਿਆ

Farmers protest: Delhi Police stop sportspersons marching towards Rashtrapati Bhavan

ਨਵੀਂ ਦਿੱਲੀ : ਖ਼ੇਤੀ ਬਿੱਲਾਂ ਨੂੰ ਲੈ ਕੇ ਕਿਸਾਨ ਜੱਥੇਬੰਦੀਆਂ ਨੂੰ ਵੱਡੇ ਪੱਧਰ ‘ਤੇ ਦੇਸ਼ ਭਰ ਵੱਲੋਂ ਸਮਰਥਨ ਮਿਲ ਰਿਹਾ ਹੈ। ਜਿਥੇ ਕਿਸਾਨਾਂ ਦੇ ਹੱਕ ਚ ਹੁਣ ਤੱਕ ਆਮ ਜਨਤਾ, ਕਲਾਕਾਰ ਅਤੇ ਹੋਰ ਸੂਬਿਆਂ ਦੇ ਲੋਕ ਸ਼ਾਮਿਲ ਹਨ , ਉਥੇ ਹੀ ਵੱਡੇ ਪੱਧਰ ‘ਤੇ ਖਿਡਾਰੀਆਂ ਵੱਲੋਂ ਵੀ ਆਪਣਾ ਸਨਮਾਨ ਵਾਪਿਸ ਕਰਨ ਦੇ ਲਈ ਅੱਜ ਦਿੱਲੀ ਵੱਲ ਨੂੰ ਕੂਚ ਕੀਤੀ ਗਈ। ਜਿਥੇ ਦਿੱਲੀ ਪਹੁੰਚਣ ‘ਤੇ ਖਿਡਾਰੀਆਂ ਨੂੰ ਉਹਨਾਂ ਵੱਲੋਂ ਸਮਰਥਨ ਮਿਲ ਰਿਹਾ ਹੈ।

ਪੰਜਾਬ ‘ਚ ਰਹਿੰਦੇ ਅਨੇਕਾਂ ਹੀ ਵੱਡੇ ਪੱਧਰ ‘ਤੇ ਖਿਡਾਰੀ ਦਿੱਲੀ ਪਹੁੰਚ ਕੇ ਕਿਸਾਨਾਂ ਦਾ ਸਾਥ ਦੇ ਰਹੇ ਹਨ। ਜਿਸ ਲਈ 8 ਦਸੰਬਰ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ। ਉਥੇ ਹੀ ਕਿਸਾਨਾਂ ਦੀ ਹਿਮਾਇਤ ‘ਚ ਅੱਜ 30 ਖਿਡਾਰੀ ਆਪਣੇ ਐਵਾਰਡ ਵਾਪਸ ਕਰਨ ਲਈ ਰਾਸ਼ਟਰਪਤੀ ਭਵਨ ਜਾ ਰਹੇ ਸਨ ਕਿ ਰਸਤੇ ਵਿਚ ਹੀ ਦਿੱਲੀ ਪੁਲਿਸ ਵੱਲੋਂ ਉਨ੍ਹਾਂ ਨੂੰ ਰੋਕ ਲਿਆ ਗਿਆ ।

ਐਵਾਰਡ ਵਾਪਸੀ ਦੀ ਸੂਚੀ ਵਿਚ ਸ਼ਾਮਲ 27 ਖਿਡਾਰੀਆਂ ਦੇ ਨਾਮ ਸ਼ਾਮਿਲ ਹਨ ਉਹਨਾਂ ਵਿਚ ਸਤਨਾਮ ਸਿੰਘ ਭਮਰਾ,ਪਰਗਟ ਸਿੰਘ, ਕਰਤਾਰ ਸਿੰਘ ਪਹਿਲਵਾਨ, ਬ੍ਰਿਗੇਡੀਅਰ ਹਰਚਰਨ ਸਿੰਘ, ਦਵਿੰਦਰ ਸਿੰਘ ਗਰਚਾ, ਸੁਰਿੰਦਰ ਸੋਢੀ, ਗੁਨਦੀਪ ਕੁਮਾਰ, ਸੁਸ਼ੀਲ ਕੋਹਲੀ, ਮੁਖਬੈਨ ਸਿੰਘ, ਕਰਨਲ ਬਲਬੀਰ ਸਿੰਘ, ਗੁਰਮੇਲ ਸਿੰਘ, ਗੋਲਡਨ ਗਰਲ ਰਾਜਬੀਰ ਕੌਰ, ਜਗਦੀਸ਼ ਸਿੰਘ, ਬਲਦੇਵ ਸਿੰਘ, ਅਜੀਤ ਸਿੰਘ, ਹਰਮੀਕ ਸਿੰਘ, ਅਜੀਤਪਾਲ ਸਿੰਘ, ਚੰਚਲ ਰੰਧਾਵਾ, ਸੱਜਣ ਸਿੰਘ ਚੀਮਾ, ਹਰਦੀਪ ਸਿੰਘ, ਅਜੈਬ ਸਿੰਘ, ਸ਼ਾਮ ਲਾਲ, ਹਰਵਿੰਦਰ ਸਿੰਘ, ਹਰਮਿੰਦਰ ਸਿੰਘ, ਸੁਮਨ ਸ਼ਰਮਾ, ਪ੍ਰੇਮ ਚੰਦ ਡੋਗਰਾ, ਬਲਵਿੰਦਰ ਸਿੰਘ ਤੇ ਸਰੋਜ ਬਾਲਾ ਵਰਗੇ ਖਿਡਾਰੀ ਵੀ ਐਵਾਰਡ ਵਾਪਸ ਕਰਨ ਜਾ ਰਹੇ ਹਨ।

ਜਿੰਨਾ ਨੂੰ ਅਜੇ ਤਕ ਦਿੱਲੀ ਪੁਲਿਸ ਵੱਲੋਂ ਰੋਕਿਆ ਗਿਆ ਹੈ। ਉਥੇ ਹੀ ਖਿਡਾਰੀਆਂ ਦਾ ਕਹਿਣਾ ਹੈ ਕਿ ਜੇਕਰ ਸਦਾ ਅੰਨਡਾਤਾ ਹੀ ਸੜਕਾਂ ‘ਤੇ ਰੁਲੇਗਾ ਤਾਂ ਫਿਰ ਉਹ ਉਹਨਾਂ ਨੇ ਅਜਿਹੇ ਸਨਮਾਨ ਕੀ ਕਰਨੇ ਹੈ। ਇਸ ਲਈ ਜਦ ਤੱਕ ਕੇਂਦਰ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕਰਦੀ ਅਸੀਂ ਇਹ ਸਨਮਾਨ ਆਪਣੇ ਕੋਲ ਨਹੀਂ ਰੱਖਣਗੇ।