ਮੁੱਖ ਖਬਰਾਂ

CM ਮਾਨ ਅਤੇ ਕੇਜਰੀਵਾਲ ਦੇ ਜਲੰਧਰ ਪਹੁੰਚਣ ਤੋਂ ਪਹਿਲਾਂ ਕੰਧਾਂ 'ਤੇ ਲਿਖਿਆ-ਖਾਲਿਸਤਾਨ ਜ਼ਿੰਦਾਬਾਦ

By Pardeep Singh -- June 15, 2022 8:46 am

ਜਲੰਧਰ:  ਜਲੰਧਰ ਸ਼ਹਿਰ 'ਚ CM ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਫੇਰੀ ਤੋਂ ਪਹਿਲਾਂ ਕਿਸੇ ਨੇ ਸ਼੍ਰੀ ਦੇਵੀ ਤਾਲਾਬ ਮੰਦਰ ਦੇ ਨਾਲ ਗਊਸ਼ਾਲਾ ਦੀਆਂ ਕੰਧਾਂ 'ਤੇ ਖਾਲਿਸਤਾਨ ਜ਼ਿੰਦਾਬਾਦ ਲਿਖਿਆ। ਇਹ ਨਾਅਰੇ ਸਿੱਧ ਸ਼ਕਤੀ ਪੀਠ ਸ਼੍ਰੀ ਦੇਵੀ ਤਾਲਾਬ ਮੰਦਿਰ ਦੇ ਨਾਲ ਬਣੀ ਗਊ ਸ਼ਾਲਾ ਦੇ ਨਾਲ-ਨਾਲ ਗਲੀ ਦੀਆਂ ਕੰਧਾਂ 'ਤੇ ਦੇਖੇ ਗਏ।  ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

 ਜਲੰਧਰ ਬੱਸ ਸਟੈਂਡ 'ਤੇ ਦਿੱਲੀ ਏਅਰਪੋਰਟ ਲਈ ਵੋਲਵੋ ਬੱਸਾਂ ਨੂੰ ਹਰੀ ਝੰਡੀ ਦਿਖਾਉਣ ਲਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਅਤੇ ਸੀ.ਐਮ ਭਗਵੰਤ ਮਾਨ ਆ ਰਹੇ ਹਨ। ਸਮਾਗਮ ਦੁਪਹਿਰ 1 ਵਜੇ ਤੋਂ 2 ਵਜੇ ਤੱਕ ਹੋਵੇਗਾ। ਇਸ ਦੌਰਾਨ ਜਲੰਧਰ ਸ਼ਹਿਰ ਦੀ ਆਵਾਜਾਈ ਨੂੰ ਡਾਇਵਰਟ ਕੀਤਾ ਜਾਵੇਗਾ। ਬੱਸ ਸਟੈਂਡ ਦੇ 1 ਨੰਬਰ ਗੇਟ ਦੇ ਸਾਹਮਣੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਬੁੱਤ ਨੇੜੇ ਤੋਂ ਬੱਸਾਂ ਨੂੰ ਰਵਾਨਾ ਕੀਤਾ ਜਾਵੇਗਾ। ਗੇਟ ਨੰਬਰ ਇੱਕ ਦਾ ਖੇਤਰ ਬੰਦ ਰਹੇਗਾ, ਬਾਕੀ ਬੱਸ ਸਟੈਂਡ ਦਾ ਕੰਮ ਚੱਲਦਾ ਰਹੇਗਾ। ਯਾਤਰੀ ਨਿਯਮਤ ਤੌਰ 'ਤੇ ਬੱਸ ਫੜ ਸਕਣਗੇ।

ਇਸ ਬਾਰੇ ਸਿੱਖ ਫਾਰ ਜਸਟਿਸ ਗਰੁੱਪ ਦੇ ਆਗੂ ਗੁਰਪਤਵੰਤ ਪੰਨੂ ਨੇ ਇਕ ਆਡੀਓ ਵੀ ਜਾਰੀ ਕੀਤੀ ਹੈ ਜਿਸ ਵਿੱਚ ਉਨ੍ਹਾਂ ਨੇ ਕਿਹਾ ਹੈ ਕਿ CM ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਫੇਰੀ ਤੋਂ ਪਹਿਲਾਂ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਗਏ ਹਨ।ਉਨ੍ਹਾਂ ਨੇ ਕਿਹਾ ਹੈ ਕਿ ਖਾਲਿਸਤਾਨ ਦੇ ਨਾਅਰੇ ਹੁਣ ਗੋਲੀਆਂ ਦੇ ਨਿਸ਼ਾਨ ਨਹੀ ਸਗੋ ਇਹ ਰੈਫਰਡਮ ਬਣ ਗਿਆ ਹੈ। ਉਨ੍ਹਾਂ ਨੇ ਸਾਥ ਦੇਣ ਦੀ ਅਪੀਲ ਕੀਤੀ ਹੈ।

ਇਹ ਵੀ ਪੜ੍ਹੋ:ਕੇਜਰੀਵਾਲ ਤੇ ਭਗਵੰਤ ਮਾਨ ਦਿੱਲੀ ਏਅਰਪੋਰਟ ਲਈ ਬੱਸਾਂ ਨੂੰ ਅੱਜ ਦੇਣਗੇ ਹਰੀ ਝੰਡੀ

-PTC News

  • Share