ਚੀਨ ਦੇ ਵੁਹਾਨ ‘ਚ ਜਨ-ਜੀਵਨ ਹੋ ਰਿਹਾ ਹੈ ਆਮ , ਆਖ਼ਰੀ COVID-19 ਮਰੀਜ਼ ਨੂੰ ਮਿਲੀ ਹਸਪਤਾਲ ਤੋਂ ਛੁੱਟੀ

https://www.ptcnews.tv/wp-content/uploads/2020/04/1adc1469-b589-471d-aec3-912077e80594.jpg

ਚੀਨ ਦੇ ਵੁਹਾਨ ‘ਚ ਜਨ-ਜੀਵਨ ਹੋ ਰਿਹਾ ਹੈ ਆਮ , ਆਖ਼ਰੀ COVID-19 ਮਰੀਜ਼ ਨੂੰ ਮਿਲੀ ਹਸਪਤਾਲ ਤੋਂ ਛੁੱਟੀ : ਵਿਸ਼ਵ-ਵਿਆਪੀ ਮਹਾਂਮਾਰੀ ਕੋਰੋਨਾਵਾਇਰਸ ਕਾਰਨ ਜਿੱਥੇ ਦੇਸ਼ੋ- ਦੁਨੀਆਂ ‘ਚ ਕੋਹਰਾਮ ਮਚਿਆ ਹੋਇਆ ਹੈ ਉੱਥੇ ਖ਼ਬਰ ਹੈ ਕਿ ਵੁਹਾਨ ਵਿਚ ਆਖਰੀ ਕੋਵਿਡ -19 ਮਰੀਜ਼ ਨੂੰ ਛੁੱਟੀ ਦੇ ਦਿੱਤੀ ਗਈ ਹੈ ਅਤੇ ਕੇਂਦਰੀ ਚੀਨੀ ਸ਼ਹਿਰ ਵਿਚ ਆਲਮੀ ਕੋਰੋਨਾਵਾਇਰਸ ਮਹਾਂਮਾਰੀ ਦੇ ਪ੍ਰਮੁੱਖ ਕੇਂਦਰ ਵਿਚ ਹਸਪਤਾਲਾਂ ਵਿਚ ਪਹਿਲੀ ਵਾਰ ਇੰਝ ਹੋਇਆ ਹੈ ਕਿ ਜਾਨਲੇਵਾ ਵਾਇਰਸ ਵਿਰੁੱਧ ਤਿੰਨ ਮਹੀਨਿਆਂ ਤੋਂ ਵੱਧ ਸਮੇਂ ਦੀ ਮੁਸ਼ਕਲ ਲੜਾਈ ਤੋਂ ਬਾਅਦ ਪਹਿਲੀ ਵਾਰ ਕੋਈ ਕੋਰੋਨਵਾਇਰਸ ਦਾ ਕੇਸ ਬਾਕੀ ਨਹੀਂ ਪਾਇਆ ਗਿਆ ਹੈ।

ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ ਦੇ ਬੁਲਾਰੇ ਸ੍ਰੀ ਫੇਂਗ ਨੇ ਪ੍ਰੈਸ ਕਾਨਫਰੰਸ ਵਿੱਚ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਸਭ ਵੁਹਾਨ ਵਿੱਚ ਡਾਕਟਰੀ ਕਰਮਚਾਰੀਆਂ ਵੱਲੋਂ ਤਹਿ ਦਿਲੋਂ ਨਿਭਾਈ ਸੇਵਾ ਅਤੇ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਦੇਸ਼ ਭਰ ਦੇ ਲੋਕਾਂ ਦੀ ਸਹਾਇਤਾ ਨਾਲ ਸੰਭਵ ਹੋ ਸਕਿਆ ਹੈ । ਫੇਂਗ ਮੁਤਾਬਿਕ ਵੁਹਾਨ ਵਿੱਚ ਗੰਭੀਰ ਸਥਿਤੀ ਵਿੱਚ ਪੁੱਜੇ ਆਖ਼ਰੀ ਮਰੀਜ਼ਾਂ ਨੂੰ ਪੂਰੀ ਤਰ੍ਹਾਂ ਠੀਕ ਹੋਣ ਤੋਂ ਬਾਅਦ ਸ਼ੁੱਕਰਵਾਰ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ ।

ਵੁਹਾਨ ਮੁਨੀਸਪਲ ਹੈਲਥ ਕਮਿਸ਼ਨ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਹੁਣ ਉਹਨਾਂ ‘ਚ ਕਿਸੇ ਤਰ੍ਹਾਂ ਦੇ ਲੱਛਣ ਨਹੀਂ ਹਨ , ਇਸ ਲਈ ਉਹਨਾਂ ਨੂੰ ਛੁੱਟੀ ਦਿੱਤੀ ਜਾ ਸਕਦੀ ਹੈ । ਸ਼ਾਂਗ-ਯੂ ਨੇ ਕਿਹਾ ਕਿ ਇਹ ਇੱਕ ਇਤਿਹਾਸਿਕ ਦਿਨ ਹੈ ।

ਜ਼ਿਕਰਯੋਗ ਹੈ ਕਿ ਹੁਬੇਬੀ ਸੂਬੇ ਵਿੱਚ ਕੋਰੋਨਾ ਵਾਇਰਸ ਪਿਛਲੇ 20 ਦਿਨਾਂ ਤੋਂ ਨਵੇਂ ਕੇਸ ਨਹੀਂ ਆਏ ਹਨ । ਬੁਲਾਰੇ ਅਨੁਸਾਰ, ਚੀਨ ਨੇ ਸ਼ਨਿੱਚਰਵਾਰ ਤੱਕ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋਣ ਦੇ 82,827 ਮਾਮਲੇ ਦਰਜ ਕੀਤੇ ਗਏ ਹਨ ਜਦਕਿ 801 ਮਰੀਜ਼ਾਂ ਦਾ ਇਲਾਜ ਹੋ ਰਿਹਾ ਹੈ ਅਤੇ 77,394 ਲੋਕਾਂ ਨੂੰ ਠੀਕ ਹੋਣ ਉਪਰੰਤ ਹਸਪਤਾਲਾਂ ਤੋਂ ਛੁੱਟੀ ਦੇ ਦਿੱਤੀ ਗਈ ਹੈ।

ਇੱਕ ਰਿਪੋਰਟ ਮੁਤਾਬਿਕ 18 ਫਰਵਰੀ ਤੋਂ ਬਾਅਦ ਤੋਂ , ਵੁਹਾਨ ‘ਚ ਕੋਰੋਨਾ ਕੇਸਾਂ ‘ਚ ਗਿਰਾਵਟ ਦਰਜ ਕੀਤੀ ਗਈ ਸੀ ਅਤੇ ਹੁਣ ਵੁਹਾਨ ‘ਚ ਜਨਜੀਵਨ ਆਮ ਹੋ ਰਿਹਾ ਹੈ ਦੱਸ ਦੇਈਏ ਕਿ ਹਾਲ ਹੀ ‘ਚ ਕੋਰੋਨਾ ਮੁਕਤ ਦੱਸਿਆ ਜਾ ਰਹੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਇਹ ਮਹਾਂਮਾਰੀ ਗਲੋਬਲੀ ਪੱਧਰ ‘ਤੇ ਰੋਕਣ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਵੀ 3 ਮਿਲੀਅਨ ਤੋਂ ਵੀ ਵੱਧ ਲੋਕਾਂ ਨੂੰ ਆਪਣੀ ਚਪੇਟ ‘ਚ ਲੈ ਚੁੱਕਾ ਹੈ।