ਮੁੱਖ ਖਬਰਾਂ

ਯਮੁਨਾ ਐਕਸਪ੍ਰੈੱਸ ਵੇਅ 'ਤੇ ਬੱਸ ਹੋਈ ਹਾਦਸਾਗ੍ਰਸਤ, 29 ਸਵਾਰੀਆਂ ਦੀ ਮੌਤ, ਕਈ ਜ਼ਖਮੀ

By Jashan A -- July 08, 2019 9:07 am -- Updated:Feb 15, 2021

ਯਮੁਨਾ ਐਕਸਪ੍ਰੈੱਸ ਵੇਅ 'ਤੇ ਬੱਸ ਹੋਈ ਹਾਦਸਾਗ੍ਰਸਤ, 29 ਸਵਾਰੀਆਂ ਦੀ ਮੌਤ, ਕਈ ਜ਼ਖਮੀ,ਆਗਰਾ: ਯਮੁਨਾ ਐਕਸਪ੍ਰੈੱਸ ਵੇਅ 'ਤੇ ਲਖਨਊ ਤੋਂ ਦਿੱਲੀ ਜਾ ਰਹੀ ਡਬਲ ਡੈਕਰ ਬੱਸ ਆਗਰਾ ਕੋਲ ਇੱਕ ਨਾਲੇ 'ਚ ਡਿੱਗ ਗਈ, ਜਿਸ ਕਾਰਨ 29 ਲੋਕਾਂ ਦੀ ਮੌਤ ਹੋ ਗਈ ਤੇ ਕਈ ਲੋਕ ਜ਼ਖਮੀ ਹੋ ਗਏ।


ਇਸ ਘਟਨਾ 'ਚ 2 ਦਰਜਨ ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਬੱਸ 'ਚ ਲਗਭਗ 50 ਯਾਤਰੀ ਸਵਾਰ ਸਨ।ਇਹ ਘਟਨਾ ਤੜਕਸਾਰ 4.30 ਵਜੇ ਦੀ ਦੱਸੀ ਜਾ ਰਹੀ ਹੈ। ਜ਼ਖਮੀ ਲੋਕਾਂ 'ਚ ਮਹਿਲਾਵਾਂ ਤੇ ਬੱਚੇ ਵੀ ਹਨ।


ਹੋਰ ਪੜ੍ਹੋ:ਨਕਲੀ ASI ਬਣ ਕੇ ਇਸ ਤਰ੍ਹਾਂ ਠੱਗਦਾ ਸੀ ਲੋਕ, ਚੜ੍ਹਿਆ ਪੁਲਿਸ ਅੜਿੱਕੇ

ਮਿਲੀ ਜਾਣਕਾਰੀ ਮੁਤਾਬਕ ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ, ਜਿਥੇ ਉਹਨਾਂ ਦਾ ਇਲਾਜ਼ ਚੱਲ ਰਿਹਾ ਹੈ। ਉਧਰ ਯੂ. ਪੀ. ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਹਾਦਸੇ 'ਤੇ ਦੁੱਖ ਪ੍ਰਗਟਾਉਂਦੇ ਹੋਏ ਜ਼ਿਲ੍ਹਾ ਅਧਿਕਾਰੀ ਅਤੇ ਪੁਲਸ ਮੁਖੀ ਨੂੰ ਜ਼ਖਮੀ ਲੋਕਾਂ ਨੂੰ ਹਰ ਸੰਭਵ ਮਦਦ ਉਪਲੱਬਧ ਕਰਵਾਉਣ ਦਾ ਹੁਕਮ ਦਿੱਤਾ ਹੈ।


ਘਟਨਾ ਮਗਰੋਂ ਯੂ. ਪੀ. ਰੋਡਵੇਜ਼ ਨੇ ਮੁਆਵਜ਼ੇ ਦਾ ਐਲਾਨ ਕੀਤਾ ਹੈ। ਮ੍ਰਿਤਕਾਂ ਦੇ ਪਰਿਵਾਰਾਂ ਨੂੰ 5 ਲੱਖ ਰੁਪਏ ਦੀ ਆਰਥਕ ਮਦਦ ਦਿੱਤੀ ਜਾਵੇਗੀ।

-PTC News

  • Share