Advertisment

ਯਮੁਨਾ ਐਕਸਪ੍ਰੈੱਸ ਵੇਅ 'ਤੇ ਬੱਸ ਹੋਈ ਹਾਦਸਾਗ੍ਰਸਤ, 29 ਸਵਾਰੀਆਂ ਦੀ ਮੌਤ, ਕਈ ਜ਼ਖਮੀ

author-image
Jashan A
Updated On
New Update
ਯਮੁਨਾ ਐਕਸਪ੍ਰੈੱਸ ਵੇਅ 'ਤੇ ਬੱਸ ਹੋਈ ਹਾਦਸਾਗ੍ਰਸਤ, 29 ਸਵਾਰੀਆਂ ਦੀ ਮੌਤ, ਕਈ ਜ਼ਖਮੀ
Advertisment
ਯਮੁਨਾ ਐਕਸਪ੍ਰੈੱਸ ਵੇਅ 'ਤੇ ਬੱਸ ਹੋਈ ਹਾਦਸਾਗ੍ਰਸਤ, 29 ਸਵਾਰੀਆਂ ਦੀ ਮੌਤ, ਕਈ ਜ਼ਖਮੀ,ਆਗਰਾ: ਯਮੁਨਾ ਐਕਸਪ੍ਰੈੱਸ ਵੇਅ 'ਤੇ ਲਖਨਊ ਤੋਂ ਦਿੱਲੀ ਜਾ ਰਹੀ ਡਬਲ ਡੈਕਰ ਬੱਸ ਆਗਰਾ ਕੋਲ ਇੱਕ ਨਾਲੇ 'ਚ ਡਿੱਗ ਗਈ, ਜਿਸ ਕਾਰਨ 29 ਲੋਕਾਂ ਦੀ ਮੌਤ ਹੋ ਗਈ ਤੇ ਕਈ ਲੋਕ ਜ਼ਖਮੀ ਹੋ ਗਏ।
Advertisment
ਇਸ ਘਟਨਾ 'ਚ 2 ਦਰਜਨ ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਬੱਸ 'ਚ ਲਗਭਗ 50 ਯਾਤਰੀ ਸਵਾਰ ਸਨ।ਇਹ ਘਟਨਾ ਤੜਕਸਾਰ 4.30 ਵਜੇ ਦੀ ਦੱਸੀ ਜਾ ਰਹੀ ਹੈ। ਜ਼ਖਮੀ ਲੋਕਾਂ 'ਚ ਮਹਿਲਾਵਾਂ ਤੇ ਬੱਚੇ ਵੀ ਹਨ। ਹੋਰ ਪੜ੍ਹੋ:
Advertisment
ਨਕਲੀ ASI ਬਣ ਕੇ ਇਸ ਤਰ੍ਹਾਂ ਠੱਗਦਾ ਸੀ ਲੋਕ, ਚੜ੍ਹਿਆ ਪੁਲਿਸ ਅੜਿੱਕੇ ਮਿਲੀ ਜਾਣਕਾਰੀ ਮੁਤਾਬਕ ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ, ਜਿਥੇ ਉਹਨਾਂ ਦਾ ਇਲਾਜ਼ ਚੱਲ ਰਿਹਾ ਹੈ। ਉਧਰ ਯੂ. ਪੀ. ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਹਾਦਸੇ 'ਤੇ ਦੁੱਖ ਪ੍ਰਗਟਾਉਂਦੇ ਹੋਏ ਜ਼ਿਲ੍ਹਾ ਅਧਿਕਾਰੀ ਅਤੇ ਪੁਲਸ ਮੁਖੀ ਨੂੰ ਜ਼ਖਮੀ ਲੋਕਾਂ ਨੂੰ ਹਰ ਸੰਭਵ ਮਦਦ ਉਪਲੱਬਧ ਕਰਵਾਉਣ ਦਾ ਹੁਕਮ ਦਿੱਤਾ ਹੈ। ਘਟਨਾ ਮਗਰੋਂ ਯੂ. ਪੀ. ਰੋਡਵੇਜ਼ ਨੇ ਮੁਆਵਜ਼ੇ ਦਾ ਐਲਾਨ ਕੀਤਾ ਹੈ। ਮ੍ਰਿਤਕਾਂ ਦੇ ਪਰਿਵਾਰਾਂ ਨੂੰ 5 ਲੱਖ ਰੁਪਏ ਦੀ ਆਰਥਕ ਮਦਦ ਦਿੱਤੀ ਜਾਵੇਗੀ। -PTC News-
latest-bus-accident-news national-news yamuna-expressway latest-national-news bus-accident-news yamuna-expressway-news latest-yamuna-expressway-news
Advertisment

Stay updated with the latest news headlines.

Follow us:
Advertisment