ਇਸ 17 ਸਾਲਾ ਬੱਲੇਬਾਜ਼ ਨੇ ਦੀਵਾਲੀ ਤੋਂ ਪਹਿਲਾਂ ਕੀਤਾ ਜ਼ਬਰਦਸਤ ਧਮਾਕਾ, 12 ਛੱਕਿਆਂ ਨਾਲ ਲਾਇਆ ਦੋਹਰਾ ਸੈਂਕੜਾ

Yashasvi Jaiswal

ਇਸ 17 ਸਾਲਾ ਬੱਲੇਬਾਜ਼ ਨੇ ਦੀਵਾਲੀ ਤੋਂ ਪਹਿਲਾਂ ਕੀਤਾ ਜ਼ਬਰਦਸਤ ਧਮਾਕਾ, 12 ਛੱਕਿਆਂ ਨਾਲ ਲਾਇਆ ਦੋਹਰਾ ਸੈਂਕੜਾ,ਮੁੰਬਈ: ਮੁੰਬਈ ਦੇ 17 ਸਾਲਾ ਖੱਬੇ ਹੱਥ ਦੇ ਬੱਲੇਬਾਜ਼ ਜਾਇਸਵਾਲ ਨੇ ਵਨ-ਡੇ ਕ੍ਰਿਕਟ ਇਤਿਹਾਸ ‘ਚ ਇਕ ਜ਼ੋਰਦਾਰ ਧਮਾਕਾ ਕਰ ਦਿੱਤਾ। ਦਰਅਸਲ, ਇਸ ਬੱਲੇਬਾਜ਼ ਨੇ ਤੂਫਾਨੀ ਦੋਹਰਾ ਸੈਂਕੜਾ ਲਗਾ ਦਿੱਤਾ ਹੈ।

Yashasvi Jaiswalਜਾਇਸਵਾਲ ਦੇ ਤੂਫਾਨੀ ਦੋਹਰੇ ਸੈਂਕੜੇ ਵਾਲੀ ਦੀ ਮਦਦ ਨਾਲ ਮੁੰਬਈ ਨੇ ਝਾਰਖੰਡ ਨੂੰ ਵਿਜੇ ਹਜ਼ਾਰੇ ਟਰਾਫੀ ਗਰੁੱਪ-ਏ ਅਤੇ ਬੀ ਮੁਕਾਬਲੇ ‘ਚ ਬੁੱਧਵਾਰ ਨੂੰ 39 ਦੌੜਾਂ ਨਾਲ ਹਰਾ ਦਿੱਤਾ।

ਹੋਰ ਪੜ੍ਹੋ: ਦੱਖਣ ਕੋਰੀਆ ਦੇ ਸਯੋਲ ‘ਚ ਇੱਕ ਇਮਾਰਤ ਲੱਗੀ ‘ਚ ਭਿਆਨਕ ਅੱਗ, 7 ਦੀ ਮੌਤ 11 ਗੰਭੀਰ ਜ਼ਖਮੀ

17 ਸਾਲਾ ਯਸ਼ਸਵੀ ਨੇ ਹਜ਼ਾਰੇ ਟਰਾਫੀ ‘ਚ ਝਾਰਖੰਡ ਖਿਲਾਫ 17 ਚੌਕੇ ਅਤੇ 12 ਛੱਕਿਆਂ ਦੀ ਮਦਦ ਨਾਲ ਸਿਰਫ 148 ਗੇਂਦਾਂ ‘ਚ ਆਪਣਾ ਦੋਹਰਾ ਸੈਂਕੜਾ ਪੂਰਾ ਕੀਤਾ।

Yashasvi Jaiswalਉਸ ਦੀ ਇਸ 203 ਦੌੜਾਂ ਦੀ ਸ਼ਾਨਦਾਰ ਪਾਰੀ ਨਾਲ ਮੁੰਬਈ ਨੇ 50 ਓਵਰਾਂ ‘ਚ 3 ਵਿਕਟਾਂ ‘ਤੇ 358 ਦੌੜਾਂ ਦਾ ਵੱਡਾ ਸਕੋਰ ਬਣਾਇਆ।ਉਹ ਹੁਣ ਵਿਜੇ ਹਜ਼ਾਰੇ ਟਰਾਫੀ ਦੇ ਇਤਿਹਾਸ ‘ਚ ਇਕ ਪਾਰੀ ‘ਚ ਸਭ ਤੋਂ ਵੱਧ ਛੱਕੇ ਲਾਉਣ ਵਾਲਾ ਖਿਡਾਰੀ ਬਣ ਗਿਆ ਹੈ।

-PTC News