Sat, Apr 20, 2024
Whatsapp

Year Ender 2019: ਸਾਲ 2019 'ਚ ਵਿਵਾਦਾਂ 'ਚ ਰਹੇ ਇਹ ਮਸ਼ਹੂਰ ਪੰਜਾਬੀ ਕਲਾਕਾਰ

Written by  Jashan A -- December 31st 2019 03:51 PM
Year Ender 2019: ਸਾਲ 2019 'ਚ ਵਿਵਾਦਾਂ 'ਚ ਰਹੇ ਇਹ ਮਸ਼ਹੂਰ ਪੰਜਾਬੀ ਕਲਾਕਾਰ

Year Ender 2019: ਸਾਲ 2019 'ਚ ਵਿਵਾਦਾਂ 'ਚ ਰਹੇ ਇਹ ਮਸ਼ਹੂਰ ਪੰਜਾਬੀ ਕਲਾਕਾਰ

Year Ender 2019: ਸਾਲ 2019 'ਚ ਵਿਵਾਦਾਂ 'ਚ ਰਹੇ ਇਹ ਮਸ਼ਹੂਰ ਪੰਜਾਬੀ ਕਲਾਕਾਰ,ਸਾਲ 2019 ਦਾ ਅੱਜ ਆਖਰੀ ਦਿਨ ਹੈ ਤੇ ਇਹ ਸਾਲ ਆਪਣੀਆਂ ਖੱਟੀਆਂ ਮਿੱਠੀਆਂ ਯਾਦਾਂ ਛੱਡਦਾ ਜਾ ਰਿਹਾ ਹੈ।ਇਸ ਸਾਲ 'ਚ ਕਈ ਲੋਕਾਂ ਨੇ ਖੂਬ ਤਰੱਕੀ ਕੀਤੀ ਤੇ ਕਈਆਂ ਦੇ ਹਿੱਸੇ ਨਿਰਾਸ਼ਾ ਆਈ। ਜੇਕਰ ਗੱਲ ਕਰੀਏ ਪੰਜਾਬੀ ਇੰਡਸਟਰੀ ਦੀ ਤਾਂ ਇਹ ਸਾਲ ਪੰਜਾਬੀ ਕਲਾਕਾਰਾਂ ਲਈ ਕਾਫੀ ਅਹਿਮ ਰਿਹਾ। ਇਸ ਸਾਲ ਜਿਥੇ ਕਲਾਕਾਰਾਂ ਦੀ ਤਰੱਕੀ ਦੇਖਣ ਨੂੰ ਮਿਲੇ, ਉਥੇ ਕਈ ਕਲਾਕਾਰਾਂ ਆਪਣੀਆਂ ਕੰਟਰੋਵਰਸੀਜ਼ ਕਰਕੇ ਸਾਰਾ ਸਾਲ ਲੋਕਾਂ ਦੀਆਂ ਨਜ਼ਰਾਂ 'ਚ ਰਹੇ। ਇਸ ਸਾਲ ਸਭ ਤੋਂ ਵੱਧ ਵਿਵਾਦ ਸਤੰਬਰ ਮਹੀਨੇ 'ਚ ਹੋਏ। Punjabi Singer ਸ਼ਹਿਨਾਜ਼ ਗਿੱਲ ਤੇ ਹਿਮਾਂਸ਼ੀ ਖੁਰਾਣਾ: ਸਾਲ ਦੀ ਸ਼ੁਰੂਆਤ 'ਚ ਹਿਮਾਂਸ਼ੀ ਖੁਰਾਣਾ ਆਪਣੇ ਗੀਤ 'ਆਈ ਲਾਈਕ ਇਟ' ਕਰਕੇ ਚਰਚਾ 'ਚ ਆਈ। ਹਿਮਾਂਸ਼ੀ ਦੇ ਇਸ ਗੀਤ ਦਾ ਮਾਡਲ ਤੇ ਗਾਇਕਾ ਸ਼ਹਿਨਾਜ਼ ਗਿੱਲ ਨੇ ਇਕ ਵੀਡੀਓ 'ਚ ਮਜ਼ਾਕ ਬਣਾ ਦਿੱਤਾ। ਦੋਵਾਂ ਵਿਚਾਲੇ ਇਸ ਵੀਡੀਓ ਨੂੰ ਲੈ ਕੇ ਇੰਨਾ ਹੰਗਾਮਾ ਹੋਇਆ ਕਿ ਇੰਸਟਾਗ੍ਰਾਮ 'ਤੇ ਲਾਈਵ ਹੋ ਕੇ ਸ਼ਹਿਨਾਜ਼ ਤੇ ਹਿਮਾਂਸ਼ੀ ਨੇ ਇਕ-ਦੂਜੇ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਬੁਰਾ-ਭਲਾ ਕਿਹਾ। ਰੰਮੀ ਰੰਧਾਵਾ ਤੇ ਐਲੀ ਮਾਂਗਟ ਵਿਵਾਦ:ਸਤੰਬਰ ਦੇ ਮਹੀਨੇ 'ਚ ਇੱਕ ਹੋਰ ਵੱਡਾ ਵਿਵਾਦ ਦੇਖਣ ਨੂੰ ਮਿਲਿਆ, ਜੋ ਕਿ ਗਾਇਕ ਰੰਮੀ ਰੰਧਾਵਾ ਤੇ ਐਲੀ ਮਾਂਗਟ ਵਿਚਾਲੇ ਹੋਇਆ। ਦਰਅਸਲ ਰੰਮੀ ਰੰਧਾਵਾ ਨੇ ਆਪਣੇ ਇਕ ਸ਼ੋਅ ਦੌਰਾਨ ਐਲੀ ਮਾਂਗਟ ਨੂੰ ਮਾੜਾ ਬੋਲਿਆ, ਜਿਸ 'ਤੇ ਭੜਕੇ ਐਲੀ ਮਾਂਗਟ ਨੇ ਲਾਈਵ ਹੋ ਕੇ ਰੰਮੀ ਰੰਧਾਵਾ ਤੇ ਉਸ ਦੇ ਭਰਾ ਪ੍ਰਿੰਸ ਰੰਧਾਵਾ ਨੂੰ ਗਾਲ੍ਹਾਂ ਕੱਢੀਆਂ। Punjabi Singer ਦੋਵਾਂ ਵਿਚਾਲੇ ਸੋਸ਼ਲ ਮੀਡੀਆ 'ਤੇ ਇਹ ਲੜਾਈ ਖੂਬ ਭਖਦੀ ਰਹੀ ਤੇ ਰੰਮੀ ਰੰਧਾਵਾ ਨੇ ਐਲੀ ਮਾਂਗਟ ਨੂੰ ਇੰਨਾ ਕੁ ਉਕਸਾ ਦਿੱਤਾ ਕਿ ਐਲੀ ਮਾਂਗਟ ਨੂੰ ਗੁੱਸੇ 'ਚ ਨਿਊਜ਼ੀਲੈਂਡ ਤੋਂ ਇੰਡੀਆ ਆਉਣਾ ਪਿਆ, ਜਿਸ 'ਤੇ ਪੰਜਾਬ ਪੁਲਿਸ ਨੇ ਐਕਸ਼ਨ ਲਿਆ ਤੇ ਐਲੀ ਮਾਂਗਟ ਨੂੰ ਹਿਰਾਸਤ 'ਚ ਲੈ ਲਿਆ। ਗੁਰਨਾਮ ਭੁੱਲਰ ਵਿਵਾਦ: ਸਤੰਬਰ ਮਹੀਨੇ 'ਚ ਡਾਇਮੰਡ ਬੁਆਏ ਗੁਰਨਾਮ ਭੁੱਲਰ ਵੀ ਵਿਵਾਦਾਂ 'ਚ ਰਹੇ ਤੇ ਲੋਕਾਂ ਨੇ ਉਹਨਾਂ 'ਤੇ ਖੂਬ ਤੰਜ ਕਸਿਆ। ਗੁਰਨਾਮ ਭੁੱਲਰ ਇਕ ਸ਼ੋਅ ਦੌਰਾਨ ਆਪਣੇ ਫੈਨ ਨੂੰ ਕੁਝ ਅਜਿਹਾ ਕਹਿ ਦਿੱਤਾ ਕਿ ਲੋਕਾਂ ਨੇ ਉਸ ਦੀ ਜੰਮ ਕੇ ਕਲਾਸ ਲਾਈ। ਦਰਅਸਲ ਗੁਰਨਾਮ ਭੁੱਲਰ ਨੇ ਸਟੇਜ 'ਤੇ ਆਏ ਆਪਣੇ ਫੈਨ ਨੂੰ ਫੋਟੋ ਕਰਵਾਉਣ ਦੇ ਚਲਦਿਆਂ ਬੁਰਾ-ਭਲਾ ਕਿਹਾ, ਜਿਸ ਨੇ ਸੋਸ਼ਲ ਮੀਡੀਆ 'ਤੇ ਤੂਲ ਫੜ ਲਈ। ਹਾਲਾਂਕਿ ਗੁਰਨਾਮ ਭੁੱਲਰ ਨੇ ਆਪਣੀ ਗਲਤੀ ਦੇ ਚਲਦਿਆਂ ਉਸ ਫੈਨ ਦੇ ਘਰ ਜਾ ਕੇ ਮੁਆਫੀ ਮੰਗੀ ਤੇ ਤਸਵੀਰ ਵੀ ਖਿੱਚਵਾਈ। Punjabi Singer ਸਿੱਧੂ ਮੂਸੇ ਵਾਲਾ ਵਿਵਾਦ: ਇਸ ਸਾਲ ਸਿੱਧੂ ਮੂਸੇ ਵਾਲਾ ਆਪਣੇ ਗੀਤਾਂ ਨੂੰ ਲੈ ਕੇ ਜਿਥੇ ਚਰਚਾ 'ਚ ਬਣੇ ਰਹੇ, ਉਥੇ ਇਕ ਗੀਤ 'ਜੱਟੀ ਜਿਊਣੇ ਮੌੜ ਵਰਗੀ' ਨੂੰ ਲੈ ਕੇ ਵਿਵਾਦਾਂ 'ਚ ਵੀ ਘਿਰੇ ਰਹੇ। ਅਸਲ 'ਚ ਸਿੱਧੂ ਦੇ ਇਸ ਗੀਤ 'ਚ ਮਾਈ ਭਾਗੋ ਜੀ ਦਾ ਜ਼ਿਕਰ ਸੀ, ਜਿਸ ਨੂੰ ਲੈ ਕੇ ਕੁਝ ਸਿੱਖ ਜਥੇਬੰਦੀਆਂ ਵਲੋਂ ਸਿੱਧੂ ਮੂਸੇ ਵਾਲਾ ਦਾ ਸਖਤ ਵਿਰੋਧ ਕੀਤਾ ਗਿਆ। ਕਰਨ ਔਜਲਾ ਦਾ ਵਿਵਾਦ: ਪੰਜਾਬੀ ਗਾਇਕ ਕਰਨ ਔਜਲਾ ਵੀ ਇਸ ਸਾਲ ਵਿਵਾਦਾਂ 'ਚ ਰਹੇ। ਜਦੋਂ ਕਰਨ ਔਜਲਾ ਪੰਜਾਬ ਆਇਆ ਤਾਂ ਮੋਹਾਲੀ ਏਅਰਪੋਰਟ ਤੋਂ ਉਹ ਗੱਡੀਆਂ ਦੀ ਡਾਰ ਲੈ ਕੇ ਰਵਾਨਾ ਹੋਇਆ। ਇਹ ਡਾਰ ਕਰਨ ਔਜਲਾ ਨੂੰ ਮਹਿੰਗੀ ਪੈ ਗਈ। ਕਰਨ ਔਜਲਾ ਨੇ ਟ੍ਰੈਫਿਕ ਨਿਯਮਾਂ ਦੀ ਰੱਜ ਕੇ ਧੱਜੀਆਂ ਉਡਾਈਆਂ। Punjabi Singer ਜਿਸ ਦੌਰਾਨ ਟ੍ਰੈਫਿਕ ਪੁਲਸ ਵਲੋਂ ਕਰਨ ਔਜਲਾ ਦੇ 5 ਚਲਾਨ ਕੱਟੇ ਗਏ। ਇਸ ਤੋਂ ਬਾਅਦ ਕਰਨ ਔਜਲਾ ਹਾਲ ਹੀ 'ਚ ਆਪਣੇ ਸ਼ੋਅ ਨੂੰ ਲੈ ਕੇ ਫਿਰ ਵਿਵਾਦਾਂ 'ਚ ਘਿਰ ਗਏ। ਲਾਈਵ ਸ਼ੋਅ ਦੌਰਾਨ ਕਰਨ ਔਜਲਾ ਨੇ ਕਿਸੇ ਗਾਇਕ ਨੂੰ ਗਲਤ ਬੋਲ ਦਿੱਤਾ, ਜਿਸ ਦੀ ਸੋਸ਼ਲ ਮੀਡੀਆ 'ਤੇ ਖੂਬ ਚਰਚਾ ਛਿੜੀ ਰਹੀ। -PTC News


Top News view more...

Latest News view more...