Advertisment

"Yo Yo Honey Singh" ਆਪਣੇ ਨਵੇਂ ਗੀਤ ਨਾਲ 16 ਅਗਸਤ ਨੂੰ ਕਰੇਗਾ ਸੰਗੀਤ ਦੀ ਦੁਨੀਆ 'ਚ ਵਾਪਸੀ, ਸ਼ੇਅਰ ਕੀਤੀ ਪੋਸਟ

author-image
Ragini Joshi
New Update
"Yo Yo Honey Singh" ਆਪਣੇ ਨਵੇਂ ਗੀਤ ਨਾਲ 16 ਅਗਸਤ ਨੂੰ ਕਰੇਗਾ ਸੰਗੀਤ ਦੀ ਦੁਨੀਆ 'ਚ ਵਾਪਸੀ, ਸ਼ੇਅਰ ਕੀਤੀ ਪੋਸਟ
Advertisment
ਲੋਕਾਂ ਨੂੰ ਆਪਣੀਆਂ ਸੰਗੀਤ ਅਤੇ ਸੁਰਾਂ ਦੀਆਂ ਧੁਨਾਂ ਤੇ ਥਿਰਕਣ ਲਈ ਮਜਬੂਰ ਕਰਨ ਵਾਲਾ ਗਾਇਕ ਹਨੀ ਸਿੰਘ 16 ਅਗਸਤ ਨੂੰ ਵਾਪਸੀ ਕਰ ਰਿਹਾ ਹੈ। ਇੰਸਟਾਗ੍ਰਾਮ 'ਤੇ ਆਪਣੀ ਸ਼ੇਅਰ ਕੀਤੀ ਪੋਸਟ ਵਿੱਚ ਉਸਨੇ ਆਪਣੇ ਆਉਣ ਵਾਲੇ ਗਾਣੇ ਦਾ ਜ਼ਿਕਰ ਕੀਤਾ ਹੈ ਜਿਸ ਦਾ ਨਾਮ "ਦਿਸ ਪਾਰਟੀ ਇਜ਼ ਓਵਰ ਨਾਓ" ! ਤੁਹਾਨੂੰ ਦੱਸ ਦੇਈਏ ਕਿ ਕਾਫ਼ੀ ਲੰਮੇ ਸਮੇਂ ਤੋਂ ਸੰਗੀਤ ਦੀ ਦੁਨੀਆਂ ਤੋਂ ਦੂਰ ਰਿਹਾ ਯੋ ਯੋ ਹਨੀ ਸਿੰਘ 16 ਅਗਸਤ ਨੂੰ ਇਸ ਗਾਣੇ ਨੂੰ ਰਿਲੀਜ਼ ਕਰੇਗਾ।
ਗਾਣੇ ਦਾ ਪੋਸਟਰ ਵੇਖ ਕੇ ਲੱਗਦਾ ਹੈ ਕਿ ਇਸ ਵਾਰ ਹਨੀ ਸਿੰਘ ਕੁਝ ਅਲੱਗ ਤਰ੍ਹਾਂ ਦਾ ਗੀਤ ਲੈ ਕੇ ਆਉਣ ਵਾਲਾ ਹੈ ਤੇ ਫਿਰ ਉਸਦੇ ਗਾਣਿਆਂ ਦੀ ਥਾਪ 'ਤੇ ਲੋਕ ਨੱਚਣ ਲਈ ਉਤਸੁਕ ਬੈਠੇ ਹਨ। ਪਿਛਲੇ ਗਾਣਿਆਂ ਬਾਰੇ ਜੇ ਗੱਲ ਕਰੀਏ ਤਾਂ ਹਨੀ ਸਿੰਘ ਵੱਲੋਂ ਗਾਏ ਗਾਣੇ ਬਹੁਚਰਚਿਤ ਰਹੇ। ਉਮੀਦ ਹੈ ਕਿ ਇਸ ਵਾਰ ਵੀ ਉਹ ਲੋਕਾਂ ਦਾ ਖੂਬ ਮਨੋਰੰਜਨ ਕਰੇਗਾ। ਇੰਸਟਾਗ੍ਰਾਮ 'ਤੇ ਪਾਈ ਜਿਫ ਵੀਡਿਓ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ , ਲੋਕਾਂ ਵੱਲੋਂ ਆ ਰਹੇ ਧੜਾਧੜ ਕੰਮੈਂਟ ਤੋਂ ਵੇਖ ਕੇ ਲੱਗਦਾ ਹੈ ਕਿ ਉਹ ਬੇਸਬਰੀ ਨਾਲ ਹਨੀ ਸਿੰਘ ਦਾ ਇੰਤਜ਼ਾਰ ਕਰ ਰਹੇ ਸਨ ਤੇ ਉਸਦੀ ਵਾਪਸੀ ਤੇ ਬਹੁਤ ਖੁਸ਼ ਹਨ । —PTC News-
punjabi-news latest-punjabi-news latest-news-in-punjabi yo-yo-honey-singh news-in-punjabi news-from-punjab news-punjabi happening-news-from-punjab top-punjabi-news
Advertisment

Stay updated with the latest news headlines.

Follow us:
Advertisment