ਯੋਗੀ ਆਦਿੱਤਿਆਨਾਥ ਨੇ ਅਯੁੱਧਿਆ ‘ਚ ਭਗਵਾਨ ਸ਼੍ਰੀਰਾਮ ਦੀ 7 ਫੁੱਟ ਉੱਚੀ ਮੂਰਤੀ ਦਾ ਕੀਤਾ ਉਦਘਾਟਨ

ਯੋਗੀ ਆਦਿੱਤਿਆਨਾਥ ਨੇ ਅਯੁੱਧਿਆ ‘ਚ ਭਗਵਾਨ ਸ਼੍ਰੀਰਾਮ ਦੀ 7 ਫੁੱਟ ਉੱਚੀ ਮੂਰਤੀ ਦਾ ਕੀਤਾ ਉਦਘਾਟਨ,ਅਯੁੱਧਿਆ: ਬੀਤੇ ਦੀ ਯੂ.ਪੀ. ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਰਾਮ ਦੀ ਨਗਰੀ ਅਯੁੱਧਿਆ ਪਹੁੰਚੇ।ਜਨਮ ਭੂਮੀ ਨਿਆਸ ਦੇ ਚੇਅਰਮੈਨ ਮਹੰਤ ਨਰਿਤਯ ਗੋਪਾਲਦਾਸ ਦੇ 81ਵੇਂ ਜਨਮ ਉਤਸਵ ਸਮਾਰੋਹ ‘ਚ ਹਿੱਸਾ ਲੈਣ ਮੁੱਖ ਮੰਤਰੀ ਪਹੁੰਚੇ ਸਨ। ਜਿਸ ਦੌਰਾਨ ਉਹਨਾਂ ਅਯੁੱਧਿਆ ਸੋਧ ਸੰਸਥਾ ‘ਚ 7 ਫੁੱਟ ਉੱਚੀ ਰਾਮ ਦੀ ਮੂਰਤੀ ਦਾ ਉਦਘਾਟਨ ਕੀਤਾ।

ਤੁਹਾਨੂੰ ਦੱਸ ਦੇਈਏ ਕਿ ਇਹ ਜਨਮ ਉਤਸਵ ਸਮਾਰੋਹ 14 ਜੂਨ ਤੱਕ ਚੱਲੇਗਾ।ਇਸ ਤੋਂ ਬਾਅਦ 15 ਜੂਨ ਨੂੰ ਇਕ ਧਰਮ ਸੰਸਦ ਦਾ ਆਯੋਜਨ ਕੀਤਾ ਜਾਵੇਗਾ। ਇਸ ‘ਚ ਰਾਮ ਮੰਦਰ ਨੂੰ ਲੈ ਕੇ ਰਣਨੀਤੀ ਤੈਅ ਕੀਤੀ ਜਾਵੇਗੀ।

ਹੋਰ ਪੜ੍ਹੋ:ਇਥੋਪੀਆ ਜਹਾਜ਼ ਹਾਦਸਾ: ਛੁੱਟੀਆਂ ਮਨਾਉਣ ਨਿਕਲਿਆ ਸੀ ਪੂਰਾ ਪਰਿਵਾਰ, ਜਹਾਜ਼ ਹਾਦਸੇ ਨੇ ਲੈ ਲਈ ਸਭ ਦੀ ਜਾਨ

ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਕਰਨਾਟਕ ਦੇ ਕਾਵੇਰੀ ਕਰਨਾਟਕ ਸਟੇਟ ਆਰਟਸ ਅਤੇ ਕਰਾਫਟ ਇੰਪੋਰਿਅਮ ਤੋਂ 35 ਲੱਖ ਵਿੱਚ ਖਰੀਦੀ ਗਈ ਭਗਵਾਨ ਰਾਮ ਦੀ ਇਹ ਮੂਰਤੀ ਦੇਖਣ ਵਿੱਚ ਕਾਫ਼ੀ ਸੁੰਦਰ ਹੈ।


ਮੂਰਤੀ ਦਾ ਉਦਘਾਟਨ ਅਸਥਾਈ ਥਾਂ ‘ਤੇ ਕਰਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਬਾਅਦ ਵਿੱਚ ਮੂਰਤੀ ਨੂੰ ਲਾਇਬ੍ਰੇਰੀ ਵਿੱਚ ਸਥਾਈ ਪਲੇਟਫਾਰਮ ਬਣ ਜਾਣ ‘ਤੇ ਸਥਾਪਤ ਕਰ ਦਿੱਤਾ ਜਾਵੇਗਾ।

-PTC News