Advertisment

ਤੁਹਾਡਾ ਜ਼ਿਲ੍ਹਾ ਹੋਵੇਗਾ ਕੋਰੋਨਾ ਮੁਕਤ ਤਾਂ ਦੇਸ਼ ਜਿੱਤੇਗਾ ਇਹ ਜੰਗ : PM ਮੋਦੀ

author-image
Jagroop Kaur
New Update
ਤੁਹਾਡਾ ਜ਼ਿਲ੍ਹਾ ਹੋਵੇਗਾ ਕੋਰੋਨਾ ਮੁਕਤ ਤਾਂ ਦੇਸ਼ ਜਿੱਤੇਗਾ ਇਹ ਜੰਗ : PM ਮੋਦੀ
Advertisment
ਨਵੀਂ ਦਿੱਲੀ—ਕੋਰੋਨਾ ਮਹਾਮਾਰੀ ਦੇਸ਼ ਤੋਂ ਬਾਅਦ ਹੁਣ ਇਹ ਮਹਾਮਾਰੀ ਹੁਣ ਪੇਂਡੂ ਇਲਾਕਿਆਂ 'ਚ ਵੀ ਪੈਰ ਪਸਾਰ ਰਹੀ ਹੈ।ਵੱਧ ਰਹੇ ਕੋਰੋਨਾ ਕਹਿਰ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ 46 ਜ਼ਿਲ੍ਹਿਆਂ ਦੇ ਜ਼ਿਲ੍ਹਾ ਅਧਿਕਾਰੀਆਂ ਨਾਲ ਵੀਡੀਓ ਕਾਨਫਰੰਸ ਜ਼ਰੀਏ ਕੋਰੋਨਾ 'ਤੇ ਚਰਚਾ ਕੀਤੀ। ਪ੍ਰਧਾਨ ਮੰਤਰੀ ਨੇ ਜ਼ਿਲ੍ਹਾ ਅਧਿਕਾਰੀਆਂ ਨਾਲ ਚਰਚਾ ਦੌਰਾਨ ਕਿਹਾ ਕਿ ਜੇਕਰ ਤੁਹਾਡਾ ਜ਼ਿਲ੍ਹਾ ਇਹ ਲੜਾਈ ਜਿੱਤਦਾ ਹੈ ਤਾਂ ਇਹ ਪੂਰੇ ਦੇਸ਼ ਦੀ ਜਿੱਤ ਹੋਵੇਗੀ ਕਿਉਂਕਿ ਇਸ ਨਾਲ ਦੂਜਿਆਂ ਨੂੰ ਸਿੱਖਣ ਨੂੰ ਮਿਲੇਗਾ।
Advertisment
Read more : ਪਹਿਲਵਾਨ ਸਾਗਰ ਕਤਲ ਮਾਮਲੇ ‘ਚ ਸੁਸ਼ੀਲ ਕੁਮਾਰ ਨੇ ਲਾਈ ਅਦਾਲਤ ਅੱਗੇ ਗੁਹਾਰ, ਜੇਲ੍ਹ ਜਾਂ ਬੇਲ ਸਾਨੂੰ ਇਸ ਲੜਾਈ ਵਿਚ ਇਕ-ਇਕ ਜ਼ਿੰਦਗੀ ਨੂੰ ਬਚਾਉਣਾ ਹੈ। ਪ੍ਰਧਾਨ ਮੰਤਰੀ ਨੇ ਇਸ ਦੇ ਨਾਲ ਹੀ ਕਿਹਾ ਕਿ ਲੋਕਾਂ ਨੂੰ ਟੀਕਾਕਰਨ ਪ੍ਰਤੀ ਜਾਗਰੂਕ ਕਰੋ ਕਿਉਂਕਿ ਇਸ ਨਾਲ ਕਾਫੀ ਹੱਦ ਤੱਕ ਕੋਰੋਨਾ ਖ਼ਿਲਾਫ਼ ਜੰਗ 'ਚ ਮਦਦ ਮਿਲੇਗੀ। ਵੱਡੇ ਪੱਧਰ 'ਤੇ ਇਸ ਦੀ ਸਪਲਾਈ ਯਕੀਨੀ ਕਰਨ ਲਈ ਸਰਕਾਰ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। Read More : ਪੰਜਾਬ ਸਰਕਾਰ ਨੇ ਜਾਰੀ ਕੀਤੀਆਂ ਨਵੀਆਂ ਗਾਈਡਲਾਈਨਜ਼, 31 ਮਈ ਤੱਕ ਵਧਾਇਆ ਗਿਆ ਲੌਕਡਾਊਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਤੁਸੀਂ ਆਪਣੇ ਜ਼ਿਲ੍ਹਿਆਂ ਵਿਚ ਕੀ ਕੀਤਾ ਹੈ, ਉਹ ਮੈਨੂੰ ਲਿਖ ਕੇ ਭੇਜੋ। ਉਨ੍ਹਾਂ ਕਿਹਾ ਕਿ ਤੁਸੀਂ ਆਪਣੇ ਜ਼ਿਲ੍ਹਿਆਂ ਨੂੰ ਕੋਰੋਨਾ ਮੁਕਤ ਕਰੋ। ਲੋਕਾਂ ਨੂੰ ਸਹੀ ਅਤੇ ਸਟੀਕ ਜਾਣਕਾਰੀ ਦੇਣੀ ਹੋਵੇਗੀ। ਫਰੰਟ ਲਾਈਨ ਵਰਕਰਾਂ ਨੂੰ ਹੱਲਾ-ਸ਼ੇਰੀ ਦੇਣੀ ਜ਼ਰੂਰੀ ਹੈ। ਪ੍ਰਧਾਨ ਮੰਤਰੀ ਨੇ ਇਸ ਦੌਰਾਨ ਜ਼ਿਲ੍ਹਾ ਅਧਿਕਾਰੀਆਂ ਨਾਲ ਆਕਸੀਜਨ ਅਤੇ ਕੋਰੋਨਾ ਦਵਾਈਆਂ ਦੀ ਕਾਲਾਬਾਜ਼ਾਰੀ ਕਰ ਰਹੇ ਲੋਕਾਂ ਖ਼ਿਲਾਫ਼ ਕਾਰਵਾਈ ਕਰਨ ਨੂੰ ਕਿਹਾ।PM Modi to hold a meeting with ministers on Covid-19 situation today |  Business Standard News ਮੋਦੀ ਨੇ ਕਿਹਾ ਕਿ ਟੈਸਟਿੰਗ-ਟ੍ਰੈਕਿੰਗ-ਟ੍ਰੀਟਮੈਂਟ-ਆਈਸੋਲੇਸ਼ਨ 'ਤੇ ਜ਼ੋਰ ਦੇਣਾ ਵੀ ਜ਼ਰੂਰੀ ਹੈ। ਪਿੰਡ-ਪਿੰਡ ਵਿਚ ਜਾਗਰੂਕਤਾ ਬੇਹੱਦ ਲਾਜ਼ਮੀ ਹੈ। ਨਾਲ ਹੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਪੀ. ਐੱਮ. ਕੇਅਰਸ ਜ਼ਰੀਏ ਦੇਸ਼ ਦੇ ਹਰ ਜ਼ਿਲ੍ਹੇ ਦੇ ਹਸਪਤਾਲਾਂ ਵਿਚ ਆਕਸੀਜਨਪਲਾਂਟ ਲਾਉਣ ਦਾ ਕੰਮ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ। ਤਾਂ ਜੋ ਇਸ ਲਾਗ ਰੋਗ ਤੋਂ ਮੁਕਤੀ ਪਾਈ ਜਾ ਸਕੇ।-
india district-officials punjab-covid-19 covid-19-situation-in-india pm%e2%80%89modi if-your-district-wins-this-battle
Advertisment

Stay updated with the latest news headlines.

Follow us:
Advertisment