Tue, Apr 23, 2024
Whatsapp

ਕੀ ਤੁਹਾਡੇ ਕੋਲ ਵੀ ਹੈ ਅਜਿਹਾ 5 ਰੁਪਏ ਦਾ ਨੋਟ? ਮਿਲ ਸਕਦੇ ਨੇ ਹਜ਼ਾਰਾਂ ਰੁਪਏ

Written by  Baljit Singh -- June 05th 2021 07:30 PM
ਕੀ ਤੁਹਾਡੇ ਕੋਲ ਵੀ ਹੈ ਅਜਿਹਾ 5 ਰੁਪਏ ਦਾ ਨੋਟ? ਮਿਲ ਸਕਦੇ ਨੇ ਹਜ਼ਾਰਾਂ ਰੁਪਏ

ਕੀ ਤੁਹਾਡੇ ਕੋਲ ਵੀ ਹੈ ਅਜਿਹਾ 5 ਰੁਪਏ ਦਾ ਨੋਟ? ਮਿਲ ਸਕਦੇ ਨੇ ਹਜ਼ਾਰਾਂ ਰੁਪਏ

ਨਵੀਂ ਦਿੱਲੀ: ਜੇ ਤੁਹਾਡੇ ਕੋਲ ਪੰਜ ਰੁਪਏ ਦਾ ਪੁਰਾਣਾ ਨੋਟ ਹੈ ਤਾਂ ਤੁਸੀਂ ਇਸ ਨੂੰ ਵੇਚ ਕੇ ਵੱਡੀ ਰਕਮ ਕਮਾ ਸਕਦੇ ਹੋ। ਪੰਜ ਰੁਪਏ ਦਾ ਇਹ ਪੁਰਾਣਾ ਨੋਟ ਤੁਹਾਨੂੰ ਹਜ਼ਾਰਾਂ ਰੁਪਏ ਦਾ ਲਾਭ ਪਹੁੰਚ ਸਕਦਾ ਹੈ।   ਪੜੋ ਹੋਰ ਖਬਰਾਂ: ਅੱਜ ਮਨਾਇਆ ਜਾ ਰਿਹੈ ਵਿਸ਼ਵ ਵਾਤਾਵਰਨ ਦਿਵਸ, ਜਾਣੋ ਕੀ ਹੈ ਇਸ ਦਾ ਇਤਹਾਸ ਅਸੀਂ ਤੁਹਾਨੂੰ ਇਕ ਅਜਿਹੇ ਨੋਟ ਬਾਰੇ ਦੱਸ ਰਹੇ ਹਾਂ ਜੋ ਭਾਵੇਂ ਹੀ ਹੁਣ ਚਲਨ ਵਿਚ ਨਾ ਹੋਵੇ, ਪਰ ਜੇ ਇਹ ਤੁਹਾਡੇ ਪਿਗੀ ਬੈਂਕ ਜਾਂ ਪਰਸ ਵਿਚ ਹੈ, ਤਾਂ ਇਹ ਤੁਹਾਨੂੰ ਵੱਡਾ ​​ਫਾਇਦਾ ਦੇ ਸਕਦਾ ਹੈ। ਇਨ੍ਹਾਂ ਪੁਰਾਣੇ ਨੋਟਾਂ ਦਾ ਅਸਲ ਮੁੱਲ ਕਿੰਨਾ ਹੈ, ਤੁਹਾਨੂੰ ਆਨਲਾਈਨ ਪਲੇਟਫਾਰਮ antiques ਅਤੇ collectables ਵਿੱਚ ਪਤਾ ਲੱਗ ਜਾਵੇਗਾ। ਜਾਣੋ ਇਸ ਪੰਜ ਰੁਪਏ ਦੇ ਨੋਟ ਬਾਰੇ.. ਪੰਜ ਰੁਪਏ ਦੇ ਇਸ ਨੋਟ ਨਾਲ ਤੁਸੀਂ ਮਿੰਟਾਂ ਵਿਚ ਹਜ਼ਾਰਾਂ ਰੁਪਏ ਕਮਾ ਸਕਦੇ ਹੋ। ਇਸ ਪੰਜ ਰੁਪਏ ਦੇ ਨੋਟ ਵਿਚ ਕੁਝ ਫੀਚਰਜ਼ ਹੋਣੇ ਲਾਜ਼ਮੀ ਹਨ, ਤਾਂ ਹੀ ਤੁਹਾਨੂੰ ਪੰਜ ਰੁਪਏ ਦੇ ਨੋਟ ਬਦਲੇ 30 ਹਜ਼ਾਰ ਤੱਕ ਮਿਲ ਸਕਦੇ ਹਨ। ਪੜੋ ਹੋਰ ਖਬਰਾਂ: ਕੋਰੋਨਾ ਦੀ ਦੂਜੀ ਲਹਿਰ ਨਾਲ ਸਰਕਾਰ ਦੀ ਕਮਾਈ ਨੂੰ ਝਟਕਾ, ਮਈ ‘ਚ GST ਕਲੈਕਸ਼ਨ ਘਟਿਆ ਪੰਜ ਰੁਪਏ ਦਾ ਉਹ ਨੋਟ, ਜਿਸ ਵਿਚ ਟਰੈਕਟਰ ਬਣਿਆ ਹੋਵੇ, ਉਸ ਦੇ ਬਲਦੇ ਤੁਸੀਂ ਆਨਲਾਈਨ 30 ਹਜ਼ਾਰ ਰੁਪਏ ਕਮਾ ਸਕਦੇ ਹੋ। ਜਿਸ ਨੋਟ ਨੂੰ ਰੇਅਰ ਮੰਨਿਆ ਗਿਆ ਹੈ, ਉਸ ਵਿਚ 786 ਨੰਬਰ ਵੀ ਲਿਖਿਆ ਹੋਇਆ ਹੈ। ਰਿਜ਼ਰਵ ਬੈਂਕ ਆਫ਼ ਇੰਡੀਆ (ਆਰਬੀਆਈ) ਦੁਆਰਾ ਜਾਰੀ ਕੀਤਾ ਇਹ ਨੋਟ ਨੂੰ extremely rare ਮੰਨਿਆ ਜਾਂਦਾ ਹੈ। ਅਜਿਹੀ ਸਥਿਤੀ ਵਿੱਚ, ਜੇ ਤੁਹਾਡੇ ਕੋਲ ਵੀ ਇਹ ਨੋਟ ਹੈ, ਤਾਂ ਤੁਸੀਂ ਵੀ ਹਜ਼ਾਰਾਂ ਦੀ ਕਮਾਈ ਕਰ ਸਕਦੇ ਹੋ। ਚੰਗੀ ਗੱਲ ਇਹ ਹੈ ਕਿ ਤੁਹਾਨੂੰ ਪੰਜ ਰੁਪਏ ਦੇ ਇਸ ਨੋਟ ਦੇ ਬਦਲੇ ਪੈਸੇ ਕਮਾਉਣ ਲਈ ਘਰ ਤੋਂ ਬਾਹਰ ਜਾਣ ਦੀ ਜ਼ਰੂਰਤ ਵੀ ਨਹੀਂ ਹੈ। ਤੁਸੀਂ ਇਸ ਨੂੰ ਸਿਰਫ ਆਨਲਾਈਨ ਵੇਚ ਸਕਦੇ ਹੋ। coinbazzar.com ਤੁਹਾਨੂੰ ਪੁਰਾਣੇ ਨੋਟ ਦੇ ਬਦਲੇ ਕਈ ਗੁਣਾ ਪੈਸਾ ਕਮਾਉਣ ਦਾ ਮੌਕਾ ਦੇ ਰਿਹਾ ਹੈ। ਪੜੋ ਹੋਰ ਖਬਰਾਂ: ਜੇਲ ‘ਚ ਸੁਸ਼ੀਲ ਕੁਮਾਰ ਨੂੰ ਗੈਂਗਸਟਰ ਤੋਂ ਖ਼ਤਰਾ, ਵਧਾਈ ਗਈ ਸੁਰੱਖਿਆ ਜਾਣੋ ਪ੍ਰਕਿਰਿਆ ਕੀ ਹੈ? ਤੁਹਾਨੂੰ ਬੱਸ ਸਾਈਟ ਉਤੇ ਜਾ ਕੇ ਬਤੌਰ ਸੇਲਰ ਰਜਿਸਟਰ ਕਰਨਾ ਹੋਵੇਗਾ। ਇਸ ਤੋਂ ਬਾਅਦ ਤੁਸੀਂ ਆਪਣੇ ਨੋਟ ਦੀ ਤਸਵੀਰ ਨੂੰ ਆਨਲਾਈਨ ਅਪਲੋਡ ਸੈੱਲ 'ਤੇ ਪਾ ਸਕਦੇ ਹੋ। ਉਥੋਂ ਚਾਹਵਾਨ ਲੋਕ ਤੁਹਾਡੇ ਨਾਲ ਸੰਪਰਕ ਕਰਨਗੇ ਅਤੇ ਤੁਸੀਂ ਘਰ ਬੈਠੇ ਹਜ਼ਾਰਾਂ ਰੁਪਏ ਕਮਾ ਸਕਦੇ ਹੋ। -PTC News


Top News view more...

Latest News view more...