Sat, Apr 20, 2024
Whatsapp

ਤੁਸੀਂ, ਤੁਹਾਡਾ ਭਾਰ ਤੇ ਸ਼ੂਗਰ , ਇੰਝ ਰੱਖੋ ਇਹਨਾਂ ਦਾ ਖਿਆਲ

Written by  Jashan A -- January 23rd 2020 01:47 PM -- Updated: January 23rd 2020 01:49 PM
ਤੁਸੀਂ, ਤੁਹਾਡਾ ਭਾਰ ਤੇ ਸ਼ੂਗਰ , ਇੰਝ ਰੱਖੋ ਇਹਨਾਂ ਦਾ ਖਿਆਲ

ਤੁਸੀਂ, ਤੁਹਾਡਾ ਭਾਰ ਤੇ ਸ਼ੂਗਰ , ਇੰਝ ਰੱਖੋ ਇਹਨਾਂ ਦਾ ਖਿਆਲ

ਤੁਸੀਂ, ਤੁਹਾਡਾ ਭਾਰ ਤੇ ਸ਼ੂਗਰ , ਇੰਝ ਰੱਖੋ ਇਹਨਾਂ ਦਾ ਖਿਆਲ,ਅਕਸਰ ਹੀ ਦੇਖਿਆ ਜਾਂਦਾ ਹੈ ਕਿ ਜ਼ਿਆਦਾ ਭਾਰ ਹੋਣ ਨਾਲ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਨ੍ਹਾਂ 'ਚੋਂ ਸ਼ੂਗਰ ਇੱਕ ਹੈ। ਚਿੰਤਾਜਨਕ ਦਰ ਨਾਲ ਭਾਰਤ 'ਚ ਸ਼ੂਗਰ ਦੀ ਬਿਮਾਰੀ ਲਗਾਤਾਰ ਵੱਧ ਰਹੀ ਹੈ, ਜੋ ਕਿ ਸੱਚਮੁੱਚ ਇਕ ਚਿੰਤਾ ਦਾ ਵਿਸ਼ਾ ਹੈ। ਇਸ ਲੇਖ 'ਚ ਕੈਪੀਟੋਲ ਹਸਪਤਾਲ ਦੇ ਮਾਹਰ ਇਸ ਮੁੱਦੇ 'ਤੇ ਚਰਚਾ ਕਰਨਗੇ ਅਤੇ ਇਸ 'ਤੇ ਤੁਹਾਡੀ ਜਾਣਕਾਰੀ 'ਚ ਵਾਧਾ ਕਰਨਗੇ। ਭਾਰਤ 'ਚ ਮੋਟਾਪੇ ਦੀ ਸਮੱਸਿਆ ਵਧਦੀ ਜਾ ਰਹੀ ਹੈ। 1975 ਤੋਂ 2014 ਤੱਕ ਭਾਰਤ 'ਚ ਮੋਟਾਪੇ 'ਚ ਪ੍ਰਮੁੱਖ ਵਾਧਾ ਹੋਇਆ ਹੈ, ਜਿਸ ਨੂੰ ਖਾਸ ਤੌਰ 'ਤੇ ਔਰਤਾਂ 'ਚ ਪਾਇਆ ਗਿਆ ਹੈ। ਸਾਲ 2014 'ਚ 20 ਮਿਲੀਅਨ ਮੋਟਾਪੇ ਦੀਆਂ ਸ਼ਿਕਾਰ ਔਰਤਾਂ ਸਨ, ਜਦੋਂ ਕਿ 1975 ਦੀ ਤੁਲਨਾ 'ਚ ਇਹ 8 ਲੱਖ ਤੋਂ ਘੱਟ ਸਨ। Health Newsਖੈਰ ਸਮੱਸਿਆ ਇੱਥੇ ਖਤਮ ਨਹੀਂ ਹੁੰਦੀ, ਜਦਕਿ ਮੋਟਾਪਾ ਬਹੁਤ ਸਾਰੀਆਂ ਬਿਮਾਰੀਆਂ ਦਾ ਘਰ ਹੈ। ਉਨ੍ਹਾਂ ਵਿਚੋਂ ਇਕ ਸ਼ੂਗਰ ਹੈ। 90% ਤੋਂ ਵੱਧ ਆਬਾਦੀ ਸ਼ੂਗਰ ਦੇ ਨਾਲ ਨਾਲ ਮੋਟਾਪਾ ਜਾਂ ਭਾਰ ਤੋਂ ਵੀ ਪੀੜਤ ਹੈ। INSULIN RESISTANCE ਟਾਈਪ 2 ਦੀ ਸ਼ੂਗਰ ਉਦੋਂ ਹੁੰਦੀ ਹੈ ਜਦੋਂ ਸਾਡੇ ਸਰੀਰ ਦੇ ਸੈੱਲ ਸਰੀਰ 'ਚ ਪੈਦਾ ਹੋਣ ਵਾਲੇ ਇਨਸੁਲਿਨ ਪ੍ਰਤੀ ਪ੍ਰਤੀਕ੍ਰਿਆ ਕਰਨ ਵਿਚ ਅਸਫਲ ਰਹਿੰਦੇ ਹਨ। ਪੇਟ ਦੀ ਚਰਬੀ, ਜਿਸ ਨੂੰ ਵੀਜ਼ਰਲ ਚਰਬੀ ਵੀ ਕਿਹਾ ਜਾਂਦਾ ਹੈ, ਉਹ ਚਰਬੀ ਹੈ ਜੋ ਪੇਟ ਦੇ ਅੰਦਰ ਛੁਪੀ ਹੋਈ ਮੌਜੂਦ ਹੈ। ਅਰਥਾਤ ਉਸ ਖੇਤਰ 'ਚ ਜਿੱਥੇ ਤੁਹਾਡਾ ਜਿਗਰ,ਪਾਚਕ ਅਤੇ ਅੰਤੜੀਆਂ ਮੌਜੂਦ ਹਨ। ਪੇਟ ਦੀ ਇਹ (ਵੀਜ਼ਰਲ) ਚਰਬੀ ਇਨਸੁਲਿਨ ਪ੍ਰਤੀਰੋਧ ਨਾਲ ਜੁੜੀ ਹੋਈ ਹੈ ਜੋ ਕਿ ਸਿਹਤ ਦੀਆਂ ਕਈ ਜਟਿਲਤਾਵਾਂ ਜਿਵੇਂ ਟਾਈਪ 2 ਸ਼ੂਗਰ ਦਾ ਕਾਰਨ ਬਣ ਸਕਦੀ ਹੈ। ਮੋਟਾਪੇ ਦੇ ਨਤੀਜੇ ਕਰਕੇ ਸੈੱਲ ਦੇ ਸੈਲੂਲਰ ਝਿੱਲੀ ਵਿਚ ਤਣਾਅ ਆ ਜਾਂਦਾ ਹੈ। ਇਸ ਸੈਲੂਲਰ ਝਿੱਲੀ ਨੂੰ ਐਂਡੋਪਲਾਜ਼ਿਕ ਰੈਟਿਕੂਲਮ ਕਹਿੰਦੇ ਹਨ। ਐਂਡੋਪਲਾਸਮਿਕ ਰੈਟਿਕੂਲਮ ਸੈੱਲ 'ਚ ਚਰਬੀ ਅਤੇ ਪ੍ਰੋਟੀਨ ਦੀ ਪ੍ਰਕਿਰਿਆ ਲਈ ਜ਼ਿੰਮੇਵਾਰ ਹੈ।ਇਹ ਤਣਾਅ ਸੈਲੂਲਰ ਝਿੱਲੀ ਨੂੰ ਪ੍ਰਭਾਵਿਤ ਕਰਦਾ ਹੈ। ਇਹ ਤਣਾਅ ਸੈਲੂਲਰ ਝਿੱਲੀ 'ਚ ਐਂਡੋਪਲਾਜ਼ਿਕ ਰੈਟਿਕੂਲਮ ਨੂੰ ਪ੍ਰਭਾਵਤ ਕਰਦਾ ਹੈ ਜੋ ਇਨਸੁਲਿਨ ਰੀਸੈਪਟਰਾਂ ਦੇ ਸੰਕੇਤਾਂ ਨੂੰ ਰੋਕਦਾ ਹੈ। ਇਹ ਸਰੀਰ ਦੇ ਇਨਸੁਲਿਨ ਪ੍ਰਤੀਰੋਧ ਵੱਲ ਅਗਵਾਈ ਕਰਦਾ ਹੈ, ਜਿਸ ਨਾਲ ਟਾਈਪ 2 ਸ਼ੂਗਰ ਰੋਗ ਹੁੰਦਾ ਹੈ। ਮੋਟਾਪੇ ਕਰਕੇ ਪੂਰਵ-ਸ਼ੂਗਰ ਹੋ ਸਕਦੀ ਹੈ, ਜਿਸ ਦੇ ਕਾਰਨ ਟਾਈਪ 2 ਸ਼ੂਗਰ ਦੇ ਆਸਾਰ ਬਣ ਸਕਦੇ ਹਨ। Health NewsCURBING DIABETES ਮਾਹਰਾਂ ਦਾ ਮੰਨਣਾ ਹੈ ਕਿ ਟਾਈਪ 2 ਸ਼ੂਗਰ ਰੋਗ ਨੂੰ ਰੋਕਣ ਲਈ ਕੁਝ ਤਬਦੀਲੀਆਂ ਬਹੁਤ ਲੰਮਾ ਪੈਂਡਾ ਤੈਅ ਕਰ ਸਕਦੀਆਂ ਹਨ। ਭਾਵੇਂ ਤੁਸੀਂ ਟਾਈਪ 2 ਸ਼ੂਗਰ ਨਾਲ ਪੀੜਤ ਹੋ, ਕਸਰਤ ਅਤੇ ਜੀਵਨਸ਼ੈਲੀ 'ਚ ਤਬਦੀਲੀਆਂ ਤੁਹਾਨੂੰ ਇਹਨਾਂ ਤੋਂ ਬਚਣ 'ਚ ਮਦਦ ਸਕਦੀਆਂ ਹਨ। ਨਿਯਮਤ ਦਰਮਿਆਨੀ-ਤੀਬਰਤਾ ਵਾਲੀ ਕਸਰਤ ਦੇ ਨਾਲ-ਨਾਲ ਤੁਹਾਡੇ ਸਰੀਰ ਦੇ ਭਾਰ 'ਚ 5% ਕਮੀ, ਤੁਹਾਡੇ ਟਾਈਪ 2 ਸ਼ੂਗਰ ਦੇ ਜ਼ੋਖਮ ਨੂੰ 50% ਤੋਂ ਵੱਧ ਘਟਾ ਸਕਦੀ ਹੈ। ਤੁਹਾਡੇ ਭਾਰ ਨੂੰ ਘਟਾਉਣਾ, ਤੁਹਾਡੇ ਸਰੀਰ ਦੀ ਇਨਸੁਲਿਨ ਸੰਵੇਦਨਸ਼ੀਲਤਾ ਨੂੰ ਸੁਧਾਰ ਸਕਦਾ ਹੈ ਤੇ ਤੁਹਾਡੀ ਸਿਹਤ ਸਮੱਸਿਆਵਾਂ ਦੇ ਜੋਖ਼ਮ ਨੂੰ ਘਟਾ ਸਕਦਾ ਹੈ। ਭਾਰ ਪ੍ਰਬੰਧਨ ਤੁਹਾਡੇ ਜੋਖਮ ਨੂੰ ਘਟਾਉਣ ਅਤੇ ਹੋਰ ਮੁਸ਼ਕਲਾਂ ਨੂੰ ਘਟਾਉਣ ਦਾ ਸਭ ਤੋਂ ਵਧੀਆ ਢੰਗ ਹੈ। ਇਸ ਲਈ, ਰੋਜ਼ਾਨਾ ਕਸਰਤ ਅਤੇ ਚੰਗੀ ਖੁਰਾਕ ਸ਼ੂਗਰ ਨੂੰ ਰੋਕਣ ਦਾ ਸਭ ਤੋਂ ਵਧੀਆ ਤਰੀਕਾ ਹੈ। ਤੇਜ਼ ਤੁਰਨ ਲਈ ਜਾਣਾ,ਵਧੇਰੇ ਤਲੇ ਹੋਏ ਭੋਜਨ ਤੋਂ ਪਰਹੇਜ਼ ਕਰਨਾ, ਆਪਣੀ ਖੁਰਾਕ 'ਚੋਂ ਜੰਕ ਫੂਡ ਨੂੰ ਹਟਾਉਣਾ, ਇਹ ਸਭ ਕਰਕੇ ਤੁਸੀਂ ਆਪਣੀ ਸਿਹਤ ਦਾ ਵਧੀਆ ਢੰਗ ਨਾਲ ਖਿਆਲ ਰੱਖ ਸਕਦੇ ਹੋ। -PTC News


Top News view more...

Latest News view more...