ਹੋਰ ਖਬਰਾਂ

ਜਲੰਧਰ : ਮਾਲਕ ਤੋਂ ਦੁਖੀ ਨੌਜਵਾਨ ਨੇ ਲਿਆ ਫ਼ਾਹਾ , ਦਰੱਖਤ ਨਾਲ ਲਟਕਦੀ ਮਿਲੀ ਲਾਸ਼

By Shanker Badra -- October 06, 2020 12:10 pm -- Updated:Feb 15, 2021

ਜਲੰਧਰ : ਮਾਲਕ ਤੋਂ ਦੁਖੀ ਨੌਜਵਾਨ ਨੇ ਲਿਆ ਫ਼ਾਹਾ , ਦਰੱਖਤ ਨਾਲ ਲਟਕਦੀ ਮਿਲੀ ਲਾਸ਼:ਜਲੰਧਰ : ਜਲੰਧਰ ਦੇ ਅਰਬਨ ਸਟੇਟ ਇਲਾਕੇ 'ਚ ਰੇਲ ਪਟੜੀਆਂ ਕੋਲ ਦਰਖਤ ਨਾਲ ਲਟਕਦੀ ਹੋਈ ਲਾਸ਼ ਮਿਲੀ ਹੈ। ਇਸ ਦੌਰਾਨ ਲਾਸ਼ ਮਿਲਣ ਕਾਰਨ ਇਲਾਕੇ ਵਿਚ ਸਨਸਨੀ ਫੈਲ ਗਈ ਹੈ। ਮ੍ਰਿਤਕ ਦੀ ਪਛਾਣ ਪਵਨ ਕੁਮਾਰ ਨਿਵਾਸੀ ਗ੍ਰੀਨ ਐਵਨਿਊ ਮੂਲ ਨਿਵਾਸੀ ਯੂ.ਪੀ. ਵਜੋਂ ਹੋਈ ਹੈ।

ਜਲੰਧਰ : ਮਾਲਕ ਤੋਂ ਦੁਖੀ ਨੌਜਵਾਨ ਨੇ ਲਿਆ ਫ਼ਾਹਾ , ਦਰੱਖਤ ਨਾਲ ਲਟਕਦੀ ਮਿਲੀ ਲਾਸ਼

ਜਾਣਕਾਰੀ ਅਨੁਸਾਰ ਅਰਬਨ ਸਟੇਟ 'ਚ ਅੱਜ ਸਵੇਰੇ ਖ਼ਾਲੀ ਪਲਾਂਟ ਵਿਚ ਲੋਕਾਂ ਨੇ ਇਕ ਨੌਜਵਾਨ ਦੀ ਲਾਸ਼ ਦਰੱਖਤ ਨਾਲ ਲਟਕਦੀ ਹੋਈ ਦੇਖ ਕੇ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ। ਇਸ ਘਟਨਾ ਦੀ ਜਾਣਕਾਰੀ ਮਿਲਦਿਆ ਹੀ ਸੱਤ ਦੀ ਪੁਲਿਸ ਮੌਕੇ 'ਤੇ ਪਹੁੰਚੀ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਲੰਧਰ : ਮਾਲਕ ਤੋਂ ਦੁਖੀ ਨੌਜਵਾਨ ਨੇ ਲਿਆ ਫ਼ਾਹਾ , ਦਰੱਖਤ ਨਾਲ ਲਟਕਦੀ ਮਿਲੀ ਲਾਸ਼

ਇਸ ਦੌਰਾਨ ਮ੍ਰਿਤਕ ਦੀ ਪਤਨੀ ਰੇਨੂੰ ਨੇ ਦੱਸਿਆ ਕਿ ਪਵਨ ਮਾਡਲ ਟਾਊਨ 'ਚ ਸਥਿਤ ਇੱਕ ਟੇਲਰ ਮਾਸਟਰ ਦੇ ਘਰ ਕੰਮ ਕਰਦਾ ਹੈ। ਦੋ ਦਿਨ ਪਹਿਲਾਂ ਪਵਨ ਦੇ ਮਾਲਕ ਨੇ ਉਸ ਨੂੰ ਝਿੜਕਾਂ ਮਾਰੀਆਂ ਸਨ ਅਤੇ ਬੀਤੇ ਦਿਨੀਂ ਉਸ ਦਾ ਮੋਬਾਇਲ ਵੀ ਖੋਹ ਲਿਆ ਸੀ ,ਜਿਸ ਤੋਂ ਬਾਅਦ ਉਸ ਦਾ ਮੋਬਾਈਲ ਸਵਿੱਚ ਆਫ਼ ਆ ਰਿਹਾ ਸੀ। ਉਸ ਨੇ ਪਵਨ ਨੂੰ ਧਮਕਾਇਆ ਵੀ ਸੀ, ਜਿਸ ਦੇ ਕਾਰਨ ਉਹ ਪਰੇਸ਼ਾਨ ਸੀ।

ਜਲੰਧਰ : ਮਾਲਕ ਤੋਂ ਦੁਖੀ ਨੌਜਵਾਨ ਨੇ ਲਿਆ ਫ਼ਾਹਾ , ਦਰੱਖਤ ਨਾਲ ਲਟਕਦੀ ਮਿਲੀ ਲਾਸ਼

ਇਸ ਤੋਂ ਪਰੇਸ਼ਾਨ ਹੋ ਕੇ ਪਵਨ ਨੇ ਸੁਸਾਇਡ ਕਰ ਲਿਆ। ਉਸ ਨੇ ਦੱਸਿਆ ਕਿ ਕੱਲ੍ਹ ਰਾਤ ਦਾ ਉਹ ਘਰ ਵੀ ਵਾਪਸ ਨਹੀਂ ਆਇਆ ਸੀ। ਅੱਜ ਸਵੇਰੇ ਕਿਸੇ ਨੇ ਉਸ ਨੂੰ ਦੱਸਿਆ ਕਿ ਪਵਨ ਦੀ ਲਾਸ਼ ਦਰੱਖਤ ਨਾਲ ਲਟਕੀ ਹੋਈ ਹੈ। ਇਸ ਮੌਕੇ 'ਤੇ ਪਹੁੰਚੀ ਪੁਲਿਸ ਨੇ ਲਾਸ਼ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
-PTCNews