Sat, Apr 20, 2024
Whatsapp

ਵਿਦੇਸ਼ ਤੋਂ ਪਰਤੇ ਨੌਜਵਾਨ ਦਾ ਸ਼ਰਮਨਾਕ ਕਾਰਾ, ਘਰ 'ਚ ਵਿਛੇ ਸੱਥਰ

Written by  Jagroop Kaur -- October 28th 2020 04:44 PM -- Updated: October 28th 2020 04:48 PM
ਵਿਦੇਸ਼ ਤੋਂ ਪਰਤੇ ਨੌਜਵਾਨ ਦਾ ਸ਼ਰਮਨਾਕ ਕਾਰਾ, ਘਰ 'ਚ ਵਿਛੇ ਸੱਥਰ

ਵਿਦੇਸ਼ ਤੋਂ ਪਰਤੇ ਨੌਜਵਾਨ ਦਾ ਸ਼ਰਮਨਾਕ ਕਾਰਾ, ਘਰ 'ਚ ਵਿਛੇ ਸੱਥਰ

ਅੰਮ੍ਰਿਤਸਰ : ਇਨ੍ਹੀ ਦਿਨੀ ਲੋਕਾਂ ਦਾ ਸਬਰ ਸੰਤੋਖ ਜਿਵੇਂ ਖੋਂਦਾ ਹੀ ਜਾ ਰਿਹਾ ਜਿਸ ਵਿਚ ਲੋਕ ਕਿਸੇ ਨੂੰ ਵੀ ਕਤਲ ਕਰ ਦਿੰਦੇ ਹਨ। ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਅੰਮ੍ਰਿਤਸਰ ਨੇੜਲੇ ਕਸਬਾ ਰਈਆ ਤੋਂ ਜਿਥੇ ਪੁਰਾਣੀ ਰੰਜਿਸ਼ ਦੇ ਚਲਦੇ ਇਕ ਨੌਜਵਾਨ ਨੇ ਘਰ 'ਚ ਦਾਖ਼ਲ ਹੋ ਕੇ ਮਾਂ ਪੁੱਤ 'ਤੇ ਹਮਲਾ ਕਰ ਦਿਤਾ । ਜਾਣਕਾਰੀ ਅਨੁਸਾਰ ਕਥਿਤ ਮੁਲਜ਼ਮ ਅਕਸ਼ੇ ਪੁੱਤਰ ਹਰਜਿੰਦਰ ਕੁਮਾਰ ਬੁਧਵਾਰ ਦੀ ਤੜਕੇ ਸਵੇਰ 6 ਵਜੇ ਦੇ ਕਰੀਬ ਆਪਣੀ ਗਲੀ ਵਿਚ ਹੀ ਰਹਿੰਦੇ ਕੇਵਲ ਕਿਸ਼ਨ ਛਾਬੜਾ ਦੇ ਘਰ ਦਾਖ਼ਲ ਹੋਇਆ ਅਤੇ ਉਹ ਸਿੱਧਾ ਰੇਖਾ ਰਾਣੀ 'ਤੇ ਤੇਜ਼ਧਾਰ ਹਥਿਆਰ ਨਾਲ ਉਸ ਦੇ ਮੂੰਹ 'ਤੇ ਵਾਰ ਕਰ ਦਿਤਾ, ਤੇ ਉਸ ਨੂੰ ਬਚਾਅ ਕਰਨ ਦਾ ਮੌਕਾ ਹੀ ਨਹੀਂ ਦਿੱਤਾ ਜਿਥੇ ਉਸਦੀ ਮੌਤ ਹੋ ਗਈ। ਇਸ ਹਮਲੇ 'ਚ ਜਦਕਿ ਉਸਦਾ ਮੁੰਡਾ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ।Boy attacks girl with knife for spurning his proposal | Puducherry News - Times of Indiaਇਸ ਤੋਂ ਬਾਅਦ ਉਹ ਮ੍ਰਿਤਕਾ ਦੇ ਮੁੰਡੇ ਕਾਰਤਿਕ ਛਾਬੜਾ ਉੱਤੇ ਵੀ ਉਸ ਹੀ ਹਥਿਆਰ ਨਾਲ ਸਿਰ 'ਤੇ ਵਾਰ ਕਰ ਦਿਤੇ। ਉਹ ਉੱਠ ਕੇ ਮੁਲਜ਼ਮ ਨਾਲ ਹੱਥੋਪਾਈ ਹੋ ਗਿਆ ਜ਼ਖਮੀ ਨੌਜਵਾਨ ਨੂੰ ਸਿਵਲ ਹਸਪਤਾਲ ਬਾਬਾ ਬਕਾਲਾ ਵਿਖੇ ਦਾਖਲ ਕਰਾਇਆ ਗਿਆ ਹੈ। ਇਸ ਘਟਨਾ ਦੇ ਪਿੱਛੇ ਦੀ ਵਜ੍ਹਾ ਮੁਲਜ਼ਮ ਅਤੇ ਪਰਿਵਾਰ ਵਿਚਾਲੇ ਪੁਰਾਣੀ ਰੰਜਿਸ਼ ਦੱਸੀ ਜਾ ਰਹੀ ਹੈ।a boy attack lady a boy attack ladyਦੱਸਿਆ ਜਾਂਦਾ ਹੈ ਕਿ ਮੁਲਜ਼ਮ ਅਕਸ਼ੇ ਅਤੇ ਕਾਰਤਿਕ ਦਰਮਿਆਨ ਕੁਝ ਸਮਾਂ ਪਹਿਲਾਂ ਹੋਈ ਲੜਾਈ ਹੋਈ ਸੀ । ਉਹ ਪੁਰਾਣੀ ਰੰਜਿਸ਼ ਦਾ ਮਾਰੀਆ ਹੀ ਇਸ ਵਾਰਦਾਤ ਨੂੰ ਅੰਜਾਮ ਦੇ ਗਿਆ ਅਤੇ ਇਸ ਦੇ ਨਾਲ ਹੀ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ ਦੇ ਪਿਤਾ ਹਰਜਿੰਦਰ ਕੁਮਾਰ ਮੌਤ ਹੋਈ ਸੀ ਤਾਂ ਅੱਜ ਦੇ ਪਿਤਾ ਦਾ ਚੌਥਾ ਵੀ ਸੀ। ਜਿਸ ਨਾਲ ਉਹ ਡਿਪ੍ਰੇਸ਼ਨ ਦਾ ਸ਼ਿਕਾਰ ਸੀ। ਇਸੇ ਦੇ ਚਲਦਿਆਂ ਉਹ ਪਹਿਲਾਂ ਆਤਮਹੱਤਿਆ ਕਰਨ ਦੀ ਕੋਸ਼ਿਸ਼ ਵੀ ਕਰ ਚੁੱਕਿਆ ਹੈ।6 biggest murder cases that shook India | Buzz News – India TVਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੇ ਹਰਕ੍ਰਿਸ਼ਨ ਸਿੰਘ ਡੀ.ਐੱਸ.ਪੀ ਬਾਬਾ ਬਕਾਲਾ, ਸਿੰਘ ਐੱਸ.ਐੱਚ.ਓ. ਬਿਆਸ, ਸ਼ਮਸ਼ੇਰ ਸਿੰਘ ਚੌਕੀ ਇੰਚਾਰਜ ਰਈਆ ਨੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਅਤੇ ਦੱਸਿਆ ਕਿ ਮੁਲਜ਼ਮ 'ਤੇ ਉਸ ਦਾ ਸਾਰਾ ਪਰਿਵਾਰ ਅਮਰੀਕਾ ਦਾ ਸਿਟੀਜਨ ਹੈ ਅਤੇ ਉਹ ਲਾਕ ਡਾਊਨ ਤੋਂ ਪਹਿਲਾਂ ਆਪਣੇ ਪਿਤਾ ਨਾਲ ਭਾਰਤ ਆਇਆ ਸੀ। ਫਿਲਹਾਲ ਮੁਲਜ਼ਮ ਦੀ ਭਾਲ 'ਚ ਕਾਰਵਾਈ ਆਰੰਭੀ ਗਈ, ਤੇ ਜਲਦੀ ਹੀ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।


Top News view more...

Latest News view more...