Wed, Apr 24, 2024
Whatsapp

ਉੱਧਵ ਠਾਕਰੇ ਦੇ ਮੁੱਖ ਮੰਤਰੀ ਨਾ ਬਣਨ 'ਤੇ ਨੌਜਵਾਨ ਨੇ ਬਲੇਡ ਨਾਲ ਕੱਟਿਆ ਹੱਥ

Written by  Jashan A -- November 24th 2019 06:02 PM
ਉੱਧਵ ਠਾਕਰੇ ਦੇ ਮੁੱਖ ਮੰਤਰੀ ਨਾ ਬਣਨ 'ਤੇ ਨੌਜਵਾਨ ਨੇ ਬਲੇਡ ਨਾਲ ਕੱਟਿਆ ਹੱਥ

ਉੱਧਵ ਠਾਕਰੇ ਦੇ ਮੁੱਖ ਮੰਤਰੀ ਨਾ ਬਣਨ 'ਤੇ ਨੌਜਵਾਨ ਨੇ ਬਲੇਡ ਨਾਲ ਕੱਟਿਆ ਹੱਥ

ਉੱਧਵ ਠਾਕਰੇ ਦੇ ਮੁੱਖ ਮੰਤਰੀ ਨਾ ਬਣਨ 'ਤੇ ਨੌਜਵਾਨ ਨੇ ਬਲੇਡ ਨਾਲ ਕੱਟਿਆ ਹੱਥ,ਮੁੰਬਈ: ਮਹਾਰਾਸ਼ਟਰ ਦੇ ਵਾਸਿਮ ਜ਼ਿਲ੍ਹੇ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਇੱਕ ਵਾਰ ਤਾਂ ਤੁਸੀਂ ਵੀ ਹੈਰਾਨ ਜਾਓਗੇ। ਦਰਅਸਲ, ਇਥੇ ਇੱਕ ਵਿਅਕਤੀ ਵੱਲੋਂ ਸ਼ਿਵ ਸੈਨਾ ਮੁਖੀ ਉੱਧਵ ਠਾਕਰੇ ਦੇ ਮੁੱਖ ਮੰਤਰੀ ਨਾ ਬਣਨ 'ਤੇ ਬਲੇਡ ਨਾਲ ਹੱਥ ਕੱਟ ਲਿਆ ਹੈ। ਪੁਲਿਸ ਅਧਿਕਾਰੀ ਮੁਤਾਬਕ ਭਾਜਪਾ ਨੇਤਾ ਦਵਿੰਦਰ ਫੜਨਵੀਸ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਲੈਣ ਦੀ ਖ਼ਬਰ ਮਿਲਣ ਤੋਂ ਬਾਅਦ ਨਸ਼ੇ 'ਚ ਟੱਲੀ ਇੱਕ ਵਿਅਕਤੀ ਨੇ ਬਲੇਡ ਨਾਲ ਆਪਣਾ ਹੱਥ ਵੱਢ ਲਿਆ। ਹੋਰ ਪੜ੍ਹੋ: ਅਵਾਰਾ ਪਸ਼ੂ ਨੂੰ ਬਚਾਉਣ ਦੇ ਚੱਕਰ ‘ਚ ਵਾਪਰਿਆ ਦਰਦਨਾਕ ਹਾਦਸਾ, 2 ਨੌਜਵਾਨਾਂ ਦੀ ਮੌਤ ਉਨ੍ਹਾਂ ਨੇ ਦੱਸਿਆ ਕਿ ਇਕ ਟ੍ਰੈਫਿਕ ਪੁਲਿਸ ਕਰਮਚਾਰੀ ਨੇ ਇਸ ਵਿਅਕਤੀ ਨੂੰ ਆਪਣਾ ਹੱਥ ਜ਼ਖਮੀ ਕਰਦੇ ਹੋਏ ਦੇਖਿਆ ਤਾਂ ਉਸ ਨੇ ਦੌੜ ਕੇ ਉਸ ਨੂੰ ਖੁਦਕੁਸ਼ੀ ਕਰਨ ਤੋਂ ਰੋਕ ਲਿਆ ਤੇ ਉਸ ਨੂੰ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। -PTC News


Top News view more...

Latest News view more...