ਪਟਿਆਲੇ ‘ਚ ਦਿਨ ਦਿਹਾੜੇ ਪੁਰਾਣੀ ਰੰਜਿਸ਼ ਤਹਿਤ ਨੌਜਵਾਨ ਦਾ ਚਾਕੂ ਮਾਰ ਕੇ ਕੀਤਾ ਕਤਲ , ਤਸਵੀਰਾਂ CCTV ‘ਚ ਕੈਦ 

Young man death in broad daylight in Patiala , captured on CCTV
ਪਟਿਆਲੇ 'ਚ ਦਿਨ ਦਿਹਾੜੇ ਪੁਰਾਣੀ ਰੰਜਿਸ਼ ਤਹਿਤ ਨੌਜਵਾਨ ਦਾ ਚਾਕੂ ਮਾਰ ਕੇ ਕੀਤਾ ਕਤਲ , ਤਸਵੀਰਾਂ CCTV 'ਚ ਕੈਦ 

ਪਟਿਆਲਾ : ਪਟਿਆਲੇ ਦੇ ਜੁੱਤੀ ਬਾਜ਼ਾਰ ਇਲਾਕੇ ਵਿਚ ਦਿਨ ਦਿਹਾੜੇ ਪੁਰਾਣੀ ਰੰਜਿਸ਼ ਤਹਿਤ ਇੱਕ ਨੌਜਵਾਨ ਦਾ ਚਾਕੂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਸੰਦੀਪ ਵਾਸੀ ਖ਼ਾਲਸਾ ਮੁਹੱਲਾ ਵਜੋਂ ਹੋਈ ਹੈ। ਇਸ ਤੋਂ ਬਾਅਦ ਉਸਨੂੰ ਹਸਪਤਾਲ ਲਿਜਾਇਆ ਗਿਆ ਪਰ ਉੱਥੇ ਉਸਦੀ ਮੌਤ ਹੋ ਗਈ।

Young man death in broad daylight in Patiala , captured on CCTV
ਪਟਿਆਲੇ ‘ਚ ਦਿਨ ਦਿਹਾੜੇ ਪੁਰਾਣੀ ਰੰਜਿਸ਼ ਤਹਿਤ ਨੌਜਵਾਨ ਦਾ ਚਾਕੂ ਮਾਰ ਕੇ ਕੀਤਾ ਕਤਲ , ਤਸਵੀਰਾਂ CCTV ‘ਚ ਕੈਦ

ਇਸ ਸਬੰਧੀ ਥਾਣਾ ਕੋਤਵਾਲੀ ਪੁਲਸ ਨੇ ਇਕ ਨੌਜਵਾਨ ਨੂੰ ਹਿਰਾਸਤ ਵਿੱਚ ਲਿਆ ਹੈ, ਜਿਸ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਥਾਣਾ ਕੋਤਵਾਲੀ ਇੰਚਾਰਜ ਇੰਦਰਪਾਲ ਸਿੰਘ ਨੇ ਦੱਸਿਆ ਕਿ ਮੋਟਰਸਾਈਕਲ ਮਕੈਨਿਕ ਸੰਦੀਪ ਅਤੇ ਇੰਦਰ ਕੁਮਾਰ ਦਾ ਕਰੀਬ ਤਿੰਨ ਮਹੀਨੇ ਪਹਿਲਾਂ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ ਅਤੇ ਇਹ ਮਾਮਲਾ ਡਿਵੀਜ਼ਨ ਨੰਬਰ ਦੋ ਪੁਲੀਸ ਚੌਂਕੀ ਕੋਲ ਵੀ ਪੁੱਜਿਆ ਸੀ।

Young man death in broad daylight in Patiala , captured on CCTV
ਪਟਿਆਲੇ ‘ਚ ਦਿਨ ਦਿਹਾੜੇ ਪੁਰਾਣੀ ਰੰਜਿਸ਼ ਤਹਿਤ ਨੌਜਵਾਨ ਦਾ ਚਾਕੂ ਮਾਰ ਕੇ ਕੀਤਾ ਕਤਲ , ਤਸਵੀਰਾਂ CCTV ‘ਚ ਕੈਦ

ਉਸ ਸਮੇਂ ਦੋਵਾਂ ਧਿਰਾਂ ਵਿੱਚ ਸਮਝੌਤਾ ਹੋ ਗਿਆ ਸੀ। ਸੋਮਵਾਰ ਨੂੰ ਜੁੱਤੀ ਬਾਜ਼ਾਰ ਵਿੱਚ ਇੰਦਰ ਅਤੇ ਸੰਦੀਪ ਫੇਰ ਆਹਮੋ ਸਾਹਮਣੇ ਹੋ ਗਏ, ਬਹਿਸ ਤੋਂ ਬਾਅਦ ਦੋਵਾਂ ਵਿਚਕਾਰ ਹੱਥੋਪਾਈ ਵੀ ਹੋਈ। ਇਸੇ ਦੌਰਾਨ ਇੰਦਰ ਨੇ ਚਾਕੂ ਨਾਲ ਸੰਦੀਪ ਤੇ ਵਾਰ ਕਰ ਦਿੱਤਾ। ਜ਼ਖ਼ਮੀ ਹੋਇਆ ਸੰਦੀਪ ਹੇਠਾਂ ਡਿੱਗ ਗਿਆ ਅਤੇ ਆਸ ਪਾਸ ਇਕੱਤਰ ਹੋਏ ਲੋਕਾਂ ਵੱਲੋਂ ਹਮਲਾ ਕਰਨ ਵਾਲੇ ਇੰਦਰ ਨੂੰ ਮੌਕੇ ਤੇ ਹੀ ਕਾਬੂ ਕਰ ਲਿਆ।

Young man death in broad daylight in Patiala , captured on CCTV
ਪਟਿਆਲੇ ‘ਚ ਦਿਨ ਦਿਹਾੜੇ ਪੁਰਾਣੀ ਰੰਜਿਸ਼ ਤਹਿਤ ਨੌਜਵਾਨ ਦਾ ਚਾਕੂ ਮਾਰ ਕੇ ਕੀਤਾ ਕਤਲ , ਤਸਵੀਰਾਂ CCTV ‘ਚ ਕੈਦ

ਸੰਦੀਪ ਨੂੰ ਜ਼ਖ਼ਮੀ ਹਾਲਤ ਵਿਚ ਹਸਪਤਾਲ ਲਿਆਂਦਾ ਗਿਆ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਥਾਣਾ ਮੁਖੀ ਅਨੁਸਾਰ ਮ੍ਰਿਤਕ ਸੰਦੀਪ ਦੇ ਭਰਾ ਪ੍ਰਦੀਪ ਦੇ ਬਿਆਨਾਂ ਤੇ ਕਤਲ ਦਾ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸੀ.ਟੀ.ਵੀ. ਕੈਮਰਿਆਂ ‘ਚ ਕੈਦ ਹੋਈ ਤਸਵੀਰਾਂ ਦੇ ਆਧਾਰ ‘ਤੇ ਪੁਲਿਸ ਨੇ ਡੂੰਘਾਈ ਨਾਲ ਮਾਮਲੇ ਦੀ ਜਾਂਚ ਕਰ ਰਹੀ ਹੈ।

-PTCNews