Thu, Apr 25, 2024
Whatsapp

ਨੌਜਵਾਨ ਨੇ ਨਹਿਰ 'ਚ ਮਾਰੀ ਛਾਲ਼, ਬਚਾਉਣ ਲੱਗੇ ਚਚੇਰਾ ਭਰਾ ਵੀ ਡੁੱਬਿਆ

Written by  Shanker Badra -- November 21st 2020 06:05 PM
ਨੌਜਵਾਨ ਨੇ ਨਹਿਰ 'ਚ ਮਾਰੀ ਛਾਲ਼, ਬਚਾਉਣ ਲੱਗੇ ਚਚੇਰਾ ਭਰਾ ਵੀ ਡੁੱਬਿਆ

ਨੌਜਵਾਨ ਨੇ ਨਹਿਰ 'ਚ ਮਾਰੀ ਛਾਲ਼, ਬਚਾਉਣ ਲੱਗੇ ਚਚੇਰਾ ਭਰਾ ਵੀ ਡੁੱਬਿਆ

ਨੌਜਵਾਨ ਨੇ ਨਹਿਰ 'ਚ ਮਾਰੀ ਛਾਲ਼, ਬਚਾਉਣ ਲੱਗੇ ਚਚੇਰਾ ਭਰਾ ਵੀ ਡੁੱਬਿਆ:ਫ਼ਤਹਿਗੜ੍ਹ ਸਾਹਿਬ : ਉਦਯੋਗਿਕ ਨਗਰੀ ਅਤੇ ਏਸ਼ੀਆ ਦੀ ਸਭ ਤੋਂ ਵੱਡੀ ਲੋਹਾ ਮੰਡੀ ਵਜੋਂ ਮਸ਼ਹੂਰ ਸ਼ਹਿਰ ਮੰਡੀ ਗੋਬਿੰਦਗੜ੍ਹ ਦੇ ਇਲਾਕੇ 'ਚੋਂ 2 ਨੌਜਵਾਨਾਂ ਦੇ ਨਹਿਰ 'ਚ ਡੁੱਬ ਜਾਣ ਦੀ ਖ਼ਬਰ ਆਈ ਹੈ। ਦੋਵੇਂ ਨੌਜਵਾਨ ਆਪਸ ਵਿੱਚ ਚਚੇਰੇ ਭਰਾ ਸਨ।ਛਾਲ਼ ਮਾਰਨ ਵਾਲਾ ਨੌਜਵਾਨ ਮੰਡੀ ਗੋਬਿੰਦਗੜ੍ਹ ਦੇ ਪਿੰਡ ਨਸਰਾਲੀ ਦਾ ਨਿਵਾਸੀ ਹੈ। [caption id="attachment_451200" align="aligncenter" width="700"]young man jumped into the canal and his cousin death in Mandi Gobindgarh ਨੌਜਵਾਨ ਨੇ ਨਹਿਰ 'ਚ ਮਾਰੀ ਛਾਲ਼, ਬਚਾਉਣ ਲੱਗੇ ਚਚੇਰਾ ਭਰਾ ਵੀ ਡੁੱਬਿਆ[/caption] ਜਾਣਕਾਰੀ ਮੁਤਾਬਿਕ ਨੌਜਵਾਨ ਨੇ ਨੇੜਲੇ ਪਿੰਡ ਜੰਡਾਲੀ ਕੋਲ ਲੰਘਦੀ ਨਹਿਰ ਦੇ ਪੁਲ 'ਤੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਪਤਾ ਲੱਗਿਆ ਹੈ ਕਿ ਜਿਵੇਂ ਹੀ ਅਚਾਨਕ ਉਕਤ ਨੌਜਵਾਨ ਨੇ ਨਹਿਰ ਵਿੱਚ ਛਾਲ਼ ਮਾਰੀ ਤਾਂ ਇਸੇ ਦੌਰਾਨ ਉਸ ਨੂੰ ਬਚਾਉਣ ਦੇ ਇਰਾਦੇ ਨਾਲ ਉਸ ਦੇ ਚਚੇਰੇ ਭਰਾ ਨੇ ਵੀ ਨਹਿਰ ਵਿੱਚ ਛਾਲ਼ ਮਾਰ ਦਿੱਤੀ ਪਰ ਉਹ ਵੀ ਪਾਣੀ ਦੇ ਤੇਜ਼ ਵਹਾਅ ਦੀ ਲਪੇਟ ਵਿੱਚ ਆ ਗਿਆ। [caption id="attachment_451199" align="aligncenter" width="700"]young man jumped into the canal and his cousin death in Mandi Gobindgarh ਨੌਜਵਾਨ ਨੇ ਨਹਿਰ 'ਚ ਮਾਰੀ ਛਾਲ਼, ਬਚਾਉਣ ਲੱਗੇ ਚਚੇਰਾ ਭਰਾ ਵੀ ਡੁੱਬਿਆ[/caption] ਇਸ ਘਟਨਾ ਬਾਰੇ ਪਤਾ ਲੱਗਣ 'ਤੇ ਪਰਿਵਾਰਕ ਮੈਂਬਰਾਂ ਨੇ ਇਸ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ। ਗੋਤਾਖੋਰ ਟੀਮ ਮੌਕੇ 'ਤੇ ਬੁਲਾਈ ਗਈ ਅਤੇ ਨਹਿਰ ਵਿੱਚ ਦੋਵਾਂ ਨੌਜਵਾਨਾਂ ਦੀ ਭਾਲ਼ ਜਾਰੀ ਹੈ। ਪਰਿਵਾਰ ਦੇ 2 ਨੌਜਵਾਨਾਂ ਦੇ ਇੱਕੋ ਦੁਰਘਟਨਾ 'ਚ ਹੋਈ ਮੌਤ ਦਾ ਪਰਿਵਾਰ ਨੂੰ ਬਹੁਤ ਭਾਰੀ ਸਦਮਾ ਲੱਗਿਆ ਹੈ। [caption id="attachment_451198" align="aligncenter" width="700"]young man jumped into the canal and his cousin death in Mandi Gobindgarh ਨੌਜਵਾਨ ਨੇ ਨਹਿਰ 'ਚ ਮਾਰੀ ਛਾਲ਼, ਬਚਾਉਣ ਲੱਗੇ ਚਚੇਰਾ ਭਰਾ ਵੀ ਡੁੱਬਿਆ[/caption] ਇਸ ਘਟਨਾ ਕਾਰਨ ਪਿੰਡ ਵਿੱਚ ਵੀ ਸੋਗ ਦਾ ਮਾਹੌਲ ਹੈ। ਪੁਲਿਸ ਅਧਿਕਾਰੀਆਂ ਦੀ ਨਿਗਰਾਨੀ ਹੇਠ ਗੋਤਾਖੋਰ ਟੀਮ ਵੱਲੋਂ ਭਾਲ਼ ਜਾਰੀ ਹੈ ਪਰ ਖ਼ਬਰ ਲਿਖੇ ਜਾਣ ਤੱਕ ਦੋਵੇਂ ਨੌਜਵਾਨਾਂ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ। ਇਸ ਗੱਲ ਬਾਰੇ ਵੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਕਿ ਨੌਜਵਾਨ ਨੇ ਇਹ ਖੌਫ਼ਨਾਕ ਕਦਮ ਕਿਉਂ ਚੁੱਕਿਆ। -PTCNews


Top News view more...

Latest News view more...