ਪੰਜਾਬ

ਅੰਮ੍ਰਿਤਸਰ ਹਵਾਈ ਅੱਡੇ ਤੋਂ .32 ਬੋਰ ਦਾ ਕਾਰਤੂਸ ਲੈ ਕੇ ਇੰਗਲੈਂਡ ਜਾ ਰਿਹਾ ਸੀ ਨੌਜਵਾਨ, ਸੀਆਈਐੱਸਐੱਫ ਨੇ ਦਬੋਚਿਆ

By Jasmeet Singh -- June 12, 2022 5:41 pm -- Updated:June 12, 2022 6:33 pm

ਸ੍ਰੀ ਅੰਮ੍ਰਿਤਸਰ ਸਾਹਿਬ, 12 ਜੂਨ: ਸੀਆਈਐੱਸਐੱਫ ਨੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ 'ਤੇ ਇੱਕ ਨੌਜਵਾਨ ਨੂੰ ਕਾਰਤੂਸ ਲੈ ਕੇ ਜਾਂਦੇ ਫੜਿਆ ਹੈ।

ਇਹ ਵੀ ਪੜ੍ਹੋ: ਧੀ ਦੀ ਅੰਬਰ ਵੱਲ ਉਡਾਰੀ, ਬਲਜੀਤ ਕੌਰ ਨੇ ਮਾਊਂਟ ਐਵਰੈਸਟ ਨੂੰ ਸਰ ਕਰਕੇ ਰਚਿਆ ਇਤਿਹਾਸ

ਦੋਸ਼ੀ ਇਸ ਨੂੰ ਆਪਣੇ ਬੈਗ 'ਚ ਲੁਕਾ ਕੇ ਫਲਾਈਟ ਫੜਨ ਦੀ ਤਿਆਰੀ ਕਰ ਰਿਹਾ ਸੀ ਪਰ ਇਮੀਗ੍ਰੇਸ਼ਨ ਚੈਕਿੰਗ ਦੌਰਾਨ ਸੀਆਈਐੱਸਐੱਫ ਦੀ ਨਜ਼ਰ ਉਸ 'ਤੇ ਪੈ ਗਈ ਅਤੇ ਏਅਰਪੋਰਟ ਪੁਲਿਸ ਨੇ ਉਸ ਖ਼ਿਲਾਫ਼ ਅਸਲਾ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।

ਸੀਆਈਐੱਸਐੱਫ ਦੀ ਸ਼ਿਕਾਇਤ ’ਤੇ ਹੁਣ ਥਾਣਾ ਛਾਉਣੀ ਦੀ ਪੁਲਿਸ ਨੇ ਤਰਨਤਾਰਨ ਦੇ ਪਿੰਡ ਮੁਰਾਦਪੁਰਾ ਦੇ ਗੁਰਜਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਿਕ ਗੁਰਜਿੰਦਰ ਨੇ ਅੰਮ੍ਰਿਤਸਰ ਤੋਂ ਦਿੱਲੀ ਲਈ ਫਲਾਈਟ ਲੈਣੀ ਸੀ, ਅੱਗੇ ਇੰਗਲੈਂਡ ਲਈ ਇੱਕ ਜੁੜੀ ਹੋਈ ਉਡਾਣ ਬੁੱਕ ਕੀਤੀ ਸੀ।

ਜਿਵੇਂ ਹੀ ਗੁਰਜਿੰਦਰ ਫਲਾਈਟ ਲੈਣ ਏਅਰਪੋਰਟ ਪਹੁੰਚਿਆ ਤਾਂ ਨਿਯਮਾਂ ਅਨੁਸਾਰ ਜਦੋਂ ਉਸਦੀ ਇਮੀਗ੍ਰੇਸ਼ਨ 'ਤੇ ਚੈਕਿੰਗ ਹੋਈ ਤਾਂ ਉਸ ਦੇ ਬੈਗ ਦੀ ਸਕੈਨ ਕਰਦੇ ਸਮੇਂ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਉਸ ਦੇ ਬੈਗ ਵਿੱਚੋਂ .32 ਬੋਰ ਦਾ ਕਾਰਤੂਸ ਬਰਾਮਦ ਹੋਇਆ।

ਉਸ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ ਗਿਆ ਅਤੇ ਸੀਆਈਐੱਸਐੱਫ ਦੇ ਜਵਾਨਾਂ ਨੇ ਗੁਰਜਿੰਦਰ ਤੋਂ ਪੁੱਛਗਿੱਛ ਕੀਤੀ, ਪਰ ਉਹ ਇਸ ਬਾਬਤ ਕੋਈ ਸਹੀ ਜਾਣਕਾਰੀ ਨਹੀਂ ਦੇ ਸਕਿਆ।

ਇਹ ਵੀ ਪੜ੍ਹੋ: ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿਵਾਉਣ ਦੀ ਮੰਗ ਮੁੜ ਤੋਂ ਜ਼ੋਰਾਂ 'ਤੇ, ਭਗਵੰਤ ਮਾਨ ਨੂੰ ਸ਼ਰਧਾਲੂਆਂ ਦੀ ਅਪੀਲ

ਥਾਣਾ ਛਾਉਣੀ ਦੀ ਪੁਲੀਸ ਨੇ ਸੀਆਈਐੱਸਐੱਫ ਅਧਿਕਾਰੀਆਂ ਦੀ ਸ਼ਿਕਾਇਤ ’ਤੇ ਗੁਰਜਿੰਦਰ ਖ਼ਿਲਾਫ਼ ਆਈਪੀਸੀ 25, 54, 59 ਤਹਿਤ ਕੇਸ ਦਰਜ ਕਰ ਲਿਆ ਹੈ।

-PTC News

  • Share