Advertisment

ਚੰਡੀਗੜ੍ਹ 'ਚ ਸਿਰਫ਼ 2500 ਰੁਪਏ ਦੇ ਲੈਣ ਦੇਣ ਕਰਕੇ ਨੌਜਵਾਨ ਦਾ ਕੀਤਾ ਕਤਲ

author-image
Shanker Badra
New Update
ਚੰਡੀਗੜ੍ਹ 'ਚ ਸਿਰਫ਼ 2500 ਰੁਪਏ ਦੇ ਲੈਣ ਦੇਣ ਕਰਕੇ ਨੌਜਵਾਨ ਦਾ ਕੀਤਾ ਕਤਲ
Advertisment
ਚੰਡੀਗੜ੍ਹ : ਚੰਡੀਗੜ੍ਹ 'ਚ ਮੋਟਰਸਾਈਕਲ ਖਰੀਦਣ ਵਾਲੇ ਮੁਲਜ਼ਮ ਨੇ ਵੇਚਣ ਵਾਲੇ ਦਾ ਕਤਲ ਕਰ ਦਿੱਤਾ ਹੈ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ ਹੈ। ਮ੍ਰਿਤਕ ਦੀ ਪਛਾਣ ਸੈਕਟਰ-32 ਕਲੋਨੀ ਦੇ ਰਹਿਣ ਵਾਲੇ ਨਿਖਿਲ (18) ਵਜੋਂ ਹੋਈ ਹੈ। ਇਹ ਸਾਰੀ ਘਟਨਾ ਵਾਰਦਾਤ ਵਾਲੀ ਥਾਂ 'ਤੇ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ। publive-image ਚੰਡੀਗੜ੍ਹ 'ਚ ਸਿਰਫ਼ 2500 ਰੁਪਏ ਦੇ ਲੈਣ ਦੇਣ ਕਰਕੇ ਨੌਜਵਾਨ ਦਾ ਕੀਤਾ ਕਤਲ ਸੈਕਟਰ-34 ਦੀ ਪੁਲੀਸ ਨੇ ਮ੍ਰਿਤਕ ਦੇ ਵਾਰਸਾਂ ਦੀ ਸ਼ਿਕਾਇਤ ’ਤੇ 20 ਸਾਲਾ ਫਰਾਰ ਮੁਲਜ਼ਮ ਖ਼ਿਲਾਫ਼ ਕਤਲ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਸੈਕਟਰ-32 'ਚ ਮੋਟਰਸਾਈਕਲ ਵੇਚਣ ਵਾਲੇ ਤੋਂ ਜਦੋਂ ਬਾਈਕ ਵਿਕਰੇਤਾ ਨੇ ਉਸ ਦੇ ਬਾਕੀ ਢਾਈ ਹਜ਼ਾਰ ਰੁਪਏ ਮੰਗੇ ਤਾਂ ਉਸ 'ਤੇ ਚਾਕੂ ਨਾਲ ਕਈ ਵਾਰ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ ਹੈ। publive-image ਚੰਡੀਗੜ੍ਹ 'ਚ ਸਿਰਫ਼ 2500 ਰੁਪਏ ਦੇ ਲੈਣ ਦੇਣ ਕਰਕੇ ਨੌਜਵਾਨ ਦਾ ਕੀਤਾ ਕਤਲ ਇਸ ਘਟਨਾ ਨੂੰ ਸੈਕਟਰ-32 ਸਥਿਤ ਕਲੋਨੀ ਵਿੱਚ ਹੀ ਅੰਜਾਮ ਦਿੱਤਾ ਗਿਆ ਹੈ। ਮ੍ਰਿਤਕ ਵੱਲੋਂ ਵੇਚੇ ਗਏ ਮੋਟਰਸਾਈਕਲ ਦੇ ਬਕਾਏ ਨਾ ਮਿਲਣ ਕਾਰਨ ਮ੍ਰਿਤਕ ਨੇ ਬਾਈਕ ਮਾਲਕ ਨੂੰ ਕੁਝ ਕਾਗਜ਼ਾਤ ਨਹੀਂ ਦਿੱਤੇ ਸਨ। ਇਸ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਝਗੜਾ ਹੋ ਗਿਆ। ਇਸ ਮੌਕੇ 'ਤੇ ਪਹੁੰਚੀ ਪੁਲਿਸ ਨੇ ਨੌਜਵਾਨ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। -PTCNews publive-image-
punjab-news chandigarh-news murder-news young-man-killed
Advertisment

Stay updated with the latest news headlines.

Follow us:
Advertisment