Thu, Apr 18, 2024
Whatsapp

ਬਿਕਰਮ ਮਜੀਠੀਆ ਵੱਲੋਂ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਦਾ ਵਿਸਥਾਰ, 12 ਨਵੇਂ ਮੈਂਬਰ ਕੀਤੇ ਨਿਯੁਕਤ

Written by  Jashan A -- March 17th 2019 06:00 PM
ਬਿਕਰਮ ਮਜੀਠੀਆ ਵੱਲੋਂ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਦਾ ਵਿਸਥਾਰ, 12 ਨਵੇਂ ਮੈਂਬਰ ਕੀਤੇ ਨਿਯੁਕਤ

ਬਿਕਰਮ ਮਜੀਠੀਆ ਵੱਲੋਂ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਦਾ ਵਿਸਥਾਰ, 12 ਨਵੇਂ ਮੈਂਬਰ ਕੀਤੇ ਨਿਯੁਕਤ

ਬਿਕਰਮ ਮਜੀਠੀਆ ਵੱਲੋਂ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਦਾ ਵਿਸਥਾਰ, 12 ਨਵੇਂ ਮੈਂਬਰ ਕੀਤੇ ਨਿਯੁਕਤ,ਚੰਡੀਗੜ: ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਯੂਥ ਵਿੰਗ ਦੇ ਇੰਚਾਰਜ ਬਿਕਰਮ ਸਿੰਘ ਮਜੀਠੀਆ ਨੇ ਅੱਜ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਦਾ ਵਿਸਥਾਰ ਕਰਦਿਆਂ 12 ਯੂਥ ਆਗੂਆਂ ਨੂੰ ਕੋਰ ਕਮੇਟੀ ਮੈਬਰ ਨਿਯੁਕਤ ਕੀਤਾ ਹੈ। ਇਸ ਦੇ ਨਾਲ ਹੀ ਉਹਨਾਂ ਕੁੱਝ ਹੋਰ ਅਹਿਮ ਨਿਯੁਕਤੀਆਂ ਕਰਦਿਆਂ ਵਿੰਗ ਦੇ ਇੱਕ ਸਕੱਤਰ ਜਨਰਲ, ਇੱਕ ਜ਼ਿਲ੍ਹਾ ਪ੍ਰਧਾਨ ਅਤੇ ਇੱਕ ਬੁਲਾਰੇ ਦੀ ਵੀ ਨਿਯੁਕਤੀ ਕੀਤੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਮਜੀਠੀਆ ਨੇ ਦੱਸਿਆ ਕਿ ਸੂਬੇ ਦੇ ਲੋਕਾਂ ਅੰਦਰ ਯੂਥ ਵਿੰਗ ਦੀ ਮੌਜੂਦਗੀ ਵਧੇਰੇ ਅਸਰਦਾਰ ਬਣਾਉਣ ਲਈ ਕੁੱਝ ਨੌਜਵਾਨ ਆਗੂਆਂ ਨੂੰ ਕੋਰ ਕਮੇਟੀ ਵਿਚ ਲਿਆ ਗਿਆ ਹੈ। ਨਵੇਂ ਕੋਰ ਕਮੇਟੀ ਮੈਂਬਰਾਂ ਵਿਚ ਲਖਵਿੰਦਰ ਸਿੰਘ ਹੋਠੀ, ਕਮਲਜੀਤ ਸਿੰਘ ਕੁਲਾਰ, ਬਰਿੰਦਰ ਸਿੰਘ ਪਰਮਾਰ, ਹਰਵਿੰਦਰ ਸਿੰਘ ਭਵਾਨੀਗੜ, ਧਰਮਜੀਤ ਸਿੰਘ ਰੂਪਾਹੇੜੀ, ਰਣਧੀਰ ਸਿੰਘ ਭਰਾਜ, ਐਡਵੋਕੇਟ ਸਤਿੰਦਰ ਸਿੰਘ ਸਵੀ, ਸੰਦੀਪ ਸਿੰਘ ਏਆਰ, ਧਰਮਜੀਤ ਸਿੰਘ ਸੰਗਤਪੁਰਾ, ਨਵਦੀਪ ਪਾਲ ਸਿੰਘ ਆਲਮਪੁਰ, ਸੰਤਬੀਰ ਸਿੰਘ ਬਾਜਵਾ ਅਤੇ ਹਰਪ੍ਰੀਤ ਸਿੰਘ ਢੀਂਡਸਾ ਸ਼ਾਮਿਲ ਹਨ। ਹੋਰ ਪੜ੍ਹੋ:ਸੁਖਬੀਰ ਬਾਦਲ ਵਲੋਂ ਹਰਿਆਣਾ ਅਕਾਲੀ ਦਲ ਲਈ 23 ਮੈਂਬਰੀ ਕੋਰ ਕਮੇਟੀ ਗਠਿਤ ਬਾਕੀ ਅਹਿਮ ਨਿਯੁਕਤੀਆਂ ਬਾਰੇ ਜਾਣਕਾਰੀ ਦਿੰਦਿਆਂ ਮਜੀਠੀਆ ਨੇ ਕਿਹਾ ਕਿ ਸੁਖਵਿੰਦਰ ਸਿੰਘ ਮੂਣਕ ਨੂੰ ਦੋਆਬਾ ਜ਼ੋਨ ਦਾ ਸਕੱਤਰ ਜਨਰਲ ਨਿਯੁਕਤ ਕੀਤਾ ਗਿਆ ਹੈ ਜਦਕਿ ਰਣਜੀਤ ਸਿੰਘ ਖੋਜੇਵਾਲ ਅਤੇ ਪਰਮਬੀਰ ਸਿੰਘ ਨੂੰ ਕ੍ਰਮਵਾਰ ਜ਼ਿਲ੍ਹਾਕਪੂਰਥਲਾ (ਦਿਹਾਤੀ) ਦਾ ਪ੍ਰਧਾਨ ਅਤੇ ਯੂਥ ਵਿੰਗ ਦੇ ਬੁਲਾਰਾ ਨਿਯੁਕਤ ਕੀਤਾ ਗਿਆ ਹੈ। ਮਜੀਠੀਆ ਨੇ ਆਸ ਪ੍ਰਗਟ ਕੀਤੀ ਕਿ ਉਪਰੋਕਤ ਸਾਰੇ ਆਗੂ ਨੌਜਵਾਨਾਂ ਅਤੇ ਲੋਕਾਂ ਦੀਆਂ ਸਮੱਸਿਆਵਾਂ ਉਜਾਗਰ ਕਰਨ ਅਤੇ ਹੱਲ ਕਰਵਾਉਣ ਲਈ ਪੂਰੀ ਸਰਗਰਮੀ ਨਾਲ ਕੰਮ ਕਰਨਗੇ ਅਤੇ ਹੇਠਲੇ ਪੱਧਰ ਤਕ ਪਾਰਟੀ ਦਾ ਆਧਾਰ ਮਜ਼ਬੂਤ ਕਰਨ ਵਿਚ ਅਹਿਮ ਭੂਮਿਕਾ ਨਿਭਾਉਣਗੇ। -PTC News


Top News view more...

Latest News view more...