Thu, Apr 25, 2024
Whatsapp

ਯੂਥ ਅਕਾਲੀ ਦਲ ਨੇ ਰਾਜਪੁਰਾ ਵਿਖੇ ਬੀਜੇਪੀ ਆਗੂ ਹਰਜੀਤ ਗਰੇਵਾਲ ਦੇ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ

Written by  Shanker Badra -- November 19th 2020 03:48 PM
ਯੂਥ ਅਕਾਲੀ ਦਲ ਨੇ ਰਾਜਪੁਰਾ ਵਿਖੇ ਬੀਜੇਪੀ ਆਗੂ ਹਰਜੀਤ ਗਰੇਵਾਲ ਦੇ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ

ਯੂਥ ਅਕਾਲੀ ਦਲ ਨੇ ਰਾਜਪੁਰਾ ਵਿਖੇ ਬੀਜੇਪੀ ਆਗੂ ਹਰਜੀਤ ਗਰੇਵਾਲ ਦੇ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ

ਯੂਥ ਅਕਾਲੀ ਦਲ ਨੇ ਰਾਜਪੁਰਾ ਵਿਖੇ ਬੀਜੇਪੀ ਆਗੂ ਹਰਜੀਤ ਗਰੇਵਾਲ ਦੇ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ:ਰਾਜਪੁਰਾ : ਯੂਥ ਅਕਾਲੀ ਦਲ ਵੱਲੋਂ ਪ੍ਰਧਾਨ ਸ੍ਰੀ ਪਰਮਬੰਸ ਸਿੰਘ ਰੋਮਾਣਾ ਤੇ ਸਕੱਤਰ ਜਨਰਲ ਸਰਬਜੋਤ ਸਿੰਘ ਸਾਬੀ ਦੀ ਅਗਵਾਈ ਹੇਠ ਅੱਜ ਵਿਸ਼ਕਰਮਾ ਚੌਂਕ ਰਾਜਪੁਰਾ ਵਿਖੇ ਬੀਜੇਪੀ ਆਗੂ ਹਰਜੀਤ ਗਰੇਵਾਲ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਹੈ। ਇਸ ਮੌਕੇ ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ, ਜਨਰਲ ਸਕੱਤਰ ਸਰਬਜੋਤ ਸਿੰਘ ਸਾਬੀ,ਯੂਥ ਆਗੂ ਰਾਜੂ ਖੰਨਾ ਆਦਿ ਪੁੱਜੇ ਹਨ। [caption id="attachment_450632" align="aligncenter" width="700"]Youth Akali Dal protest against BJP leader Harjit Grewal at Rajpura ਯੂਥ ਅਕਾਲੀ ਦਲ ਨੇ ਰਾਜਪੁਰਾ ਵਿਖੇ ਬੀਜੇਪੀ ਆਗੂਹਰਜੀਤ ਗਰੇਵਾਲ ਦੇ ਖ਼ਿਲਾਫ਼ ਕੀਤਾ ਰੋਸਪ੍ਰਦਰਸ਼ਨ[/caption] ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਸ਼੍ਰੋਮਣੀ ਕਮੇਟੀ ਦੇ 100ਵੇਂ ਸਥਾਪਨਾ ਦਿਵਸ ਮੌਕੇ ਜਦੋਂ ਸਿੱਖ ਕੌਮ ਨੂੰ ਸੰਬੋਧਨ ਕੀਤਾ ਤਾਂ ਪੰਜਾਬ ਬੀਜੇਪੀ ਦੇ ਆਗੂ ਹਰਜੀਤ ਗਰੇਵਾਲ ਨੇ ਉਹਨਾਂ ਦੇ ਸੰਦੇਸ਼ 'ਤੇ ਸਵਾਲ ਚੁੱਕੇ ਸਨ। ਗਰੇਵਾਲ ਨੇ ਜਥੇਦਾਰ ਸਾਹਿਬ ਦੀ ਸਖਸ਼ੀਅਤ ਲਈ ਅਜਿਹੇ ਅਪਮਾਨਯੋਗ ਸ਼ਬਦ ਵਰਤੇ, ਜਿਨ੍ਹਾਂ 'ਚ ਉਹਨਾਂ ਕਿਹਾ ਕਿ ਜਥੇਦਾਰ ਸਾਹਿਬ ਮਾਨਸਿਕ ਤੌਰ 'ਤੇ ਬਿਮਾਰ ਹੋ ਚੁੱਕੇ ਹਨ। ਜਿਸ ਤੋਂ ਬਾਅਦ ਹੁਣ ਸਿੱਖ ਸੰਗਤਾਂ 'ਚ ਰੋਸ ਪਾਇਆ ਜਾ ਰਿਹਾ ਹੈ। ਇਹ ਵੀ ਪੜ੍ਹੋ  : 14 ਸਾਲਾ ਕੁੜੀ ਨੇ ਦਿੱਤਾ ਬੱਚੇ ਨੂੰ ਜਨਮ ,ਅਣਪਛਾਤੇ ਲੋਕ ਬੱਚੀ ਨੂੰ ਹਸਪਤਾਲ 'ਚ ਦਾਖ਼ਲ ਕਰਵਾ ਕੇ ਫ਼ਰਾਰ [caption id="attachment_450633" align="aligncenter" width="700"]Youth Akali Dal protest against BJP leader Harjit Grewal at Rajpura ਯੂਥ ਅਕਾਲੀ ਦਲ ਨੇ ਰਾਜਪੁਰਾ ਵਿਖੇ ਬੀਜੇਪੀ ਆਗੂਹਰਜੀਤ ਗਰੇਵਾਲ ਦੇ ਖ਼ਿਲਾਫ਼ ਕੀਤਾ ਰੋਸਪ੍ਰਦਰਸ਼ਨ[/caption] ਓਥੇ ਹੀ ਯੂਥ ਅਕਾਲੀ ਦਲ ਨੇ ਰਾਜਪੁਰਾ 'ਚ ਹਰਜੀਤ ਗਰੇਵਾਲ ਦੇ ਖਿਲਾਫ ਮੋਰਚਾ ਖੋਲ ਦਿੱਤਾ ਹੈ। ਯੂਥ ਅਕਾਲੀ ਦਲ ਵੱਲੋਂਵਿਸ਼ਕਰਮਾ ਚੌਂਕ ਰਾਜਪੁਰਾ ਵਿਖੇ ਹਰਜੀਤ ਗਰੇਵਾਲ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਤੇ ਗਰੇਵਾਲ ਤੋਂ ਮੁਆਫੀ ਮੰਗਾਉਣ ਦੀ ਮੰਗ ਕੀਤੀ ਗਈ ਹੈ। ਇਸ ਦੌਰਾਨ ਵੱਡੀ ਗਿਣਤੀ 'ਚ ਪਹੁੰਚੇ ਯੂਥ ਅਕਾਲੀ ਦਲ ਦੇ ਵਰਕਰਾਂ ਨੇ ਰੋਡ ਜਾਮ ਕਰਕੇ ਨਾਅਰੇਬਾਜ਼ੀ ਕੀਤੀ ਹੈ। ਇਹ ਵੀ ਪੜ੍ਹੋ  : ਮਾਂ ਲਕਸ਼ਮੀ ਦੀਵਾਲੀ ਪੂਜਾ ਬੰਪਰ -2020 ਦਾ ਨਿਕਲਿਆ ਡਰਾਅ , ਇਹ ਲੱਕੀ ਨੰਬਰ ਵਾਲੇ ਬਣੇ ਕਰੋੜਪਤੀ [caption id="attachment_450631" align="aligncenter" width="700"]Youth Akali Dal protest against BJP leader Harjit Grewal at Rajpura ਯੂਥ ਅਕਾਲੀ ਦਲ ਨੇ ਰਾਜਪੁਰਾ ਵਿਖੇ ਬੀਜੇਪੀ ਆਗੂਹਰਜੀਤ ਗਰੇਵਾਲ ਦੇ ਖ਼ਿਲਾਫ਼ ਕੀਤਾ ਰੋਸਪ੍ਰਦਰਸ਼ਨ[/caption] ਇਸ ਦੌਰਾਨ ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਸਾਫ ਕਰ ਦਿੱਤਾ ਕਿ ਪੰਜਾਬ 'ਚ ਜਿਥੇ ਵੀ ਹਰਜੀਤ ਗਰੇਵਾਲ ਆਵੇਗਾ ,ਉਸ ਦਾ ਮੂੰਹ ਕਾਲਾ ਕਰ ਕੇ ਢੁਕਵਾਂ ਜਵਾਬ ਦਵਾਂਗੇ ਤੇ ਉਸ ਨੂੰ ਪੰਜਾਬ 'ਚ ਦਾਖਲ ਨਹੀਂ ਹੋਣ ਦੇਵਾਂਗੇ।ਯੂਥ ਅਕਾਲੀ ਦਲ ਵੱਲੋਂ ਹਰਜੀਤ ਗਰੇਵਾਲ ਦੇ ਖ਼ਿਲਾਫ਼ ਰਾਜਪੁਰਾ ਪੁਲਿਸ ਥਾਣੇ ਵਿਚ ਕੇਸ ਦਰਜ ਕਰਨ ਲਈ ਦਰਖ਼ਾਸਤ ਦਿੱਤੀ ਹੈ। ਹੁਣ ਦੇਖਣਾ ਹੋਵੇਗਾ ਕਿ ਗਰੇਵਾਲ ਖਿਲਾਫ ਕਦੋਂ ਕਾਰਵਾਈ ਹੋਵੇਗੀ ? -PTCNews


Top News view more...

Latest News view more...