Fri, Apr 26, 2024
Whatsapp

ਯੂਥ ਅਕਾਲੀ ਦਲ ਵਿਸ਼ਾਲ ਰੈਲੀ: ਪਟਿਆਲਾ ਪੁੱਜਣ 'ਤੇ ਬਿਕਰਮ ਮਜੀਠੀਆ ਦਾ ਹੋ ਰਿਹਾ ਥਾਂ-ਥਾਂ 'ਤੇ ਸਵਾਗਤ, ਦੇਖੋ ਤਸਵੀਰਾਂ

Written by  Jashan A -- March 10th 2019 12:21 PM
ਯੂਥ ਅਕਾਲੀ ਦਲ ਵਿਸ਼ਾਲ ਰੈਲੀ: ਪਟਿਆਲਾ ਪੁੱਜਣ 'ਤੇ ਬਿਕਰਮ ਮਜੀਠੀਆ ਦਾ ਹੋ ਰਿਹਾ ਥਾਂ-ਥਾਂ 'ਤੇ ਸਵਾਗਤ, ਦੇਖੋ ਤਸਵੀਰਾਂ

ਯੂਥ ਅਕਾਲੀ ਦਲ ਵਿਸ਼ਾਲ ਰੈਲੀ: ਪਟਿਆਲਾ ਪੁੱਜਣ 'ਤੇ ਬਿਕਰਮ ਮਜੀਠੀਆ ਦਾ ਹੋ ਰਿਹਾ ਥਾਂ-ਥਾਂ 'ਤੇ ਸਵਾਗਤ, ਦੇਖੋ ਤਸਵੀਰਾਂ

ਯੂਥ ਅਕਾਲੀ ਦਲ ਵਿਸ਼ਾਲ ਰੈਲੀ: ਪਟਿਆਲਾ ਪੁੱਜਣ 'ਤੇ ਬਿਕਰਮ ਮਜੀਠੀਆ ਦਾ ਹੋ ਰਿਹਾ ਥਾਂ-ਥਾਂ 'ਤੇ ਸਵਾਗਤ, ਦੇਖੋ ਤਸਵੀਰਾਂ,ਪਟਿਆਲਾ: ਲੋਕ ਸਭਾ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਅੱਜ ਯੂਥ ਅਕਾਲੀ ਦਲ ਦੀ ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਵਿਖੇ ਵਿਸ਼ਾਲ ਰੈਲੀ ਹੋਣ ਜਾ ਰਹੀ ਹੈ। ਜਿਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਰੈਲੀ ‘ਚ ਸ਼ਿਰਕਤ ਕਰਨ ਲਈ ਪਟਿਆਲਾ ਪਹੁੰਚ ਚੁੱਕੇ ਹਨ। [caption id="attachment_267407" align="aligncenter" width="300"]YAD ਯੂਥ ਅਕਾਲੀ ਦਲ ਵਿਸ਼ਾਲ ਰੈਲੀ: ਪਟਿਆਲਾ ਪੁੱਜਣ 'ਤੇ ਬਿਕਰਮ ਮਜੀਠੀਆ ਦਾ ਹੋ ਰਿਹਾ ਥਾਂ-ਥਾਂ 'ਤੇ ਸਵਾਗਤ, ਦੇਖੋ ਤਸਵੀਰਾਂ[/caption] ਜਿਸ ਦੌਰਾਨ ਉਹਨਾਂ ਦਾ ਥਾਂ-ਥਾਂ ਪਾਰਟੀ ਵਰਕਰਾਂ ਵੱਲੋਂ ਸੁਆਗਤ ਕੀਤਾ ਜਾ ਰਿਹਾ ਹੈ। ਪਟਿਆਲਾ ਦੀ ਅਨਾਜ ਮੰਡੀ ਜਿਥੇ ਰੈਲੀ ਹੋਣੀ ਹੈ ਥੋੜੀ ਦੇਰ ਵਿਚ ਬਿਕਰਮ ਮਜੀਠੀਆ ਪੁੱਜ ਰਹੇ ਹਨ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਪੰਜਾਬ ਸਰਕਾਰ ਦੇ ਝੂਠੇ ਵਾਅਦਿਆਂ ਤੋਂ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ।ਇਸ ਦੌਰਾਨ ਵਰਕਰਾਂ ‘ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। [caption id="attachment_267408" align="aligncenter" width="300"]YAD ਯੂਥ ਅਕਾਲੀ ਦਲ ਵਿਸ਼ਾਲ ਰੈਲੀ: ਪਟਿਆਲਾ ਪੁੱਜਣ 'ਤੇ ਬਿਕਰਮ ਮਜੀਠੀਆ ਦਾ ਹੋ ਰਿਹਾ ਥਾਂ-ਥਾਂ 'ਤੇ ਸਵਾਗਤ, ਦੇਖੋ ਤਸਵੀਰਾਂ[/caption] ਦੱਸ ਦੇਈਏ ਕਿ ਬੀਤੇ ਦਿਨ ਯੂਥ ਅਕਾਲੀ ਦਲ ਵੱਲੋਂ ਟਾਂਡਾ ‘ਚ ਵਿਸ਼ਾਲ ਰੈਲੀ ਕੀਤੀ ਗਈ ਸੀ, ਜਿਸ ਦੌਰਾਨ ਲੋਕਾਂ ਦਾ ਭਾਰੀ ਇਕੱਠ ਜੁਟਿਆ ਸੀ। ਪਟਿਆਲਾ 'ਚ ਵੀ ਅੱਜ ਭਾਰੀ ਇਕੱਠ ਦੇਖਣ ਨੂੰ ਮਿਲ ਰਿਹਾ ਹੈ। ਪੰਜਾਬ ਦੀ ਨੌਜਵਾਨ ਪੀੜੀ ਪੰਜਾਬ ਭਰ 'ਚੋਂ ਰੈਲੀ 'ਚ ਪਹੁੰਚ ਰਹੀ ਹੈ। [caption id="attachment_267409" align="aligncenter" width="300"]YAD ਯੂਥ ਅਕਾਲੀ ਦਲ ਵਿਸ਼ਾਲ ਰੈਲੀ: ਪਟਿਆਲਾ ਪੁੱਜਣ 'ਤੇ ਬਿਕਰਮ ਮਜੀਠੀਆ ਦਾ ਹੋ ਰਿਹਾ ਥਾਂ-ਥਾਂ 'ਤੇ ਸਵਾਗਤ, ਦੇਖੋ ਤਸਵੀਰਾਂ[/caption] ਜ਼ਿਕਰਯੋਗ ਹੈ ਕਿ ਆਉਣ ਵਾਲੀਆਂ ਅਗਾਮੀ ਚੋਣਾਂ ਦੇ ਮੱਦੇਨਜ਼ਰ ਯੂਥ ਅਕਾਲੀ ਦਲ ਨੇ ਕਮਰ ਕਸ ਲਈ ਹੈ ਤੇ ਲਗਾਤਾਰ ਪਾਰਟੀ ਵਰਕਰਾਂ ਨੂੰ ਚੋਣਾਂ ਲਈ ਲਾਮਬੰਦ ਕੀਤਾ ਜਾ ਰਿਹਾ ਹੈ। -PTC News


Top News view more...

Latest News view more...