Sat, Apr 20, 2024
Whatsapp

ਮੁੱਖ ਮੰਤਰੀ ਪੰਜਾਬ ਦੇ ਪੋਸਟਰ ਪਾੜ ਕੇ ਮਲੀ ਕਾਲਖ਼

Written by  Jagroop Kaur -- October 11th 2020 02:44 PM
ਮੁੱਖ ਮੰਤਰੀ ਪੰਜਾਬ ਦੇ ਪੋਸਟਰ ਪਾੜ ਕੇ ਮਲੀ ਕਾਲਖ਼

ਮੁੱਖ ਮੰਤਰੀ ਪੰਜਾਬ ਦੇ ਪੋਸਟਰ ਪਾੜ ਕੇ ਮਲੀ ਕਾਲਖ਼

ਪੰਜਾਬ : ਖੇਤੀਬਾੜੀ ਕਾਨੂੰਨ ਦੇ ਵਿਰੁੱਧ ਦਿਨੋਂ-ਦਿਨ ਕਿਸਾਨਾਂ ਦਾ ਗੁੱਸਾ ਵਧਦਾ ਹੀ ਜਾ ਰਿਹਾ ਹੈ। ਪਹਿਲਾਂ ਤੋਂ ਕਿਸਾਨ ਕੇਂਦਰ ਸਰਕਾਰ ਦਾ ਹੀ ਵਿਰੋਧ ਕਰ ਰਹੇ ਸਨ। ਹੁਣ ਕਿਸਾਨਾਂ ਨੇ ਪੰਜਾਬ ਸਰਕਾਰ ਦਾ ਵਿਰੋਧ ਵੀ ਕਰਨਾ ਸ਼ੁਰੂ ਕਰ ਦਿੱਤਾ ਹੈ। ਕਿਸਾਨ ਮੰਗ ਕਰ ਰਹੇ ਹਨ ਕਿ ਪੰਜਾਬ ਵਿਧਾਨ ਸਭਾ 'ਚ ਇਸ ਕਾਨੂੰਨ ਦੇ ਵਿਰੋਧ 'ਚ ਮਤਾ ਪਾਸ ਕੀਤਾ ਜਾਵੇ। ਅੱਜ ਪੰਜਾਬ ਦੇ ਕੁਝ ਸ਼ਹਿਰਾਂ 'ਚ ਕੁਝ ਕਿਸਾਨਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਫੋਟੋ 'ਤੇ ਹੀ ਕਾਲਖ਼ ਮਲ ਦਿੱਤੀ ਅਤੇ ਆਪਣਾ ਵਿਰੋਧ ਪ੍ਰਦਰਸ਼ਨ ਕੀਤਾ। [caption id="attachment_438995" align="aligncenter" width="358"]flex board flex board[/caption] ਦੱਸ ਦੇਈਏ ਕਿ ਪੰਜਾਬ ਹੁਣ ਤੱਕ ਮਹਿਲ ਕਲਾਂ ਵਿਖੇ ਤੇ ਤਲਵੰਡੀ ਸਾਬੋ ਦੇ ਨਿਸ਼ਾਨ ਏ ਖਾਲਸਾ ਚੌਂਕ ਵਿੱਚ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਖੇਤੀ ਮੋਟਰਾਂ ਦੀ ਬਿਜਲੀ ਬੰਦ ਕਰਨ ਦੇ ਵਿਰੋਧ ਵਿੱਚ ਰੱਖੇ ਪੁਤਲਾ ਫੂਕਣ ਦੇ ਪ੍ਰੋਗਰਾਮ ਦੌਰਾਨ ਅੱਜ ਭੜਕੇ ਨੌਜਵਾਨਾਂ ਨੇ ਚੌਂਕ ਵਿੱਚ ਲੱਗੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਫੋਟੋ ਵਾਲੇ ਫਲੈਕਸ ਸੋਟੀਆਂ ਨਾਲ ਪਾੜ੍ਹ ਦਿੱਤੇ ਹਾਲਾਂਕਿ ਕਿਸਾਨ ਆਗੂਆਂ ਨੇ ਕਿਹਾ ਕਿ ਫਲੈਕਸ ਨੌਜਵਾਨਾਂ ਨੇ ਗੁੱਸੇ ਵਿੱਚ ਪਾੜੇ ਨੇ ਇਹ ਸਾਡੇ ਪ੍ਰੋਗਰਾਮ ਦਾ ਹਿੱਸਾ ਨਹੀਂ। agriculture law farmers chief minister capt kalakh barnala ਜ਼ਿਕਰਯੋਗ ਹੈ ਕਿ ਜਿਥੇ ਕਿਸਾਨ ਬਿੱਲਾਂ ਖਿਲਾਫ ਲੋਕ ਸੜਕਾਂ ਤੇ ਹਨ ਅਤੇ ਕੇਂਦਰ ਖਿਲਾਫ ਰੋਸ ਜਤਾਆ ਰਹੇ ਹਨ ਉਥੇ ਹੀ ਹੁਣ ਕੇਂਦਰ ਵੱਲੋਂ ਕਿਸਾਨੀਂ ਬਿੱਲਾਂ ਦੇ ਮੁੱਦੇ 'ਤੇ ਚਰਚਾ ਕਰਨ ਦੇ ਲਈ 29 ਕਿਸਾਨ ਜਥੇਬੰਦੀਆਂ ਨੂੰ ਸੱਦਾ ਭੇਜਿਆ ਗਿਆ ਹੈ।


Top News view more...

Latest News view more...