ਵੱਖ ਵੱਖ ਸ਼ਹਿਰਾਂ ‘ਚ ਮੁੜ ਹੋਈ ਬੇਅਦਬੀ ,ਨਸ਼ੇੜੀ ਵੱਲੋਂ ਪਾੜੇ ਗਏ ਗੁਟਕਾ ਸਾਹਿਬ ਦੇ ਅੰਗ , ਮਾਤਾ ਪਿਤਾ ਨੇ ਵੀ ਕੀਤੀ ਸਜ਼ਾ ਦੀ ਮੰਗ

ਲੁਧਿਆਣਾ : ਧਾਰਮਿਕ ਗ੍ਰੰਥਾਂ ਦੀ ਬੇਅਦਬੀ ਲਗਾਤਾਰ ਵੱਧ ਦੀ ਜਾ ਰਹੀ ਹੈ , ਅਜਿਹੀ ਮੰਦਭਾਗੀ ਘਟਨਾ ਸਾਹਮਣੇ ਆਈ ਹੈ ਲੁਧਿਆਣਾ ਦੇ ਡਾਬਾ ਦੇ ਇਲਾਕੇ ‘ਚ ਸਵੇਰ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ। ਜਦੋਂ ਇਕ ਘਰ ਦੇ ਬਾਹਰ ਪਵਿੱਤਰ ਗੁਟਕਾ ਸਾਹਿਬ ਦੇ ਅੰਗ ਫਟੇ ਹੋਏ ਮਿਲੇ। ਇਹ ਅੰਗ ਇਲਾਕੇ ਦੇ ਇਕ ਨਸ਼ੇੜੀ ਨੌਜਵਾਨ ਨੇ ਪਾੜ ਕੇ ਸੁੱਟੇ। ਗੁਆਂਢੀਆਂ ਨੇ ਸਨਮਾਨ ਦੇ ਨਾਲ ਸ੍ਰੀ ਗੁਟਕਾ ਸਾਹਿਬ ਦੇ ਅੰਗ ਚੁੱਕ ਕੇ ਕੋਲ ਹੀ ਸਥਿਤ ਗੁਰਦੁਆਰਾ ਸਾਹਿਬ ਵਿਚ ਪਹੁੰਚਾਏ।ਹੋਰ ਪੜ੍ਹੋ : ਪਹਿਲਾਂ ਕੀਤੀ ਪਾਵਨ ਸਰੂਪਾਂ ਦੀ ‘ਬੇਅਦਬੀ’ ਫਿਰ ਕੀਤਾ ਪੁਲਿਸ ਨੂੰ ਸੂਚਿਤ

ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਨੇ ਇਸ ਸਬੰਧੀ ਸੂਚਨਾ ਪੁਲਿਸ ਨੂੰ ਦਿੱਤੀ ਜਿਸ ਤੋਂ ਬਾਅਦ ਸੀਨੀਅਰ ਅਧਿਕਾਰੀਆਂ ਨਾਲ ਪੁੱਜੀ ਥਾਣਾ ਡਾਬਾ ਦੀ ਪੁਲਿਸ ਨੇ ਮੁਲਜ਼ਮ ਨੌਜਵਾਨਾਂ ਨੂੰ ਘਰੋਂ ਕਾਬੂ ਕਰ ਲਿਆ। ਇਹ ਅੰਗ ਮੁਲਜ਼ਮ ਦੇ ਘਰ ਬਾਹਰ ਸੁੱਟੇ ਹੋਏ ਸਨ, ਜੋ ਪੁਲਿਸ ਨੇ ਕਬਜ਼ੇ ਵਿਚ ਲੈ ਲਏ। ਨੌਜਵਾਨ ਖਿਲਾਫ ਥਾਣਾ ਡਾਬਾ ਵਿਚ ਧਾਰਮਿਕ ਭਾਵਨਾਵਾਂ ਨੂੰ ਆਹਤ ਕਰਨ ਦੇ ਚਲਦਿਆਂ ਪਰਚਾ ਦਰਜ ਕੀਤਾ ਗਿਆ ਹੈ।

ਜਾਣਕਾਰੀ ਮੁਤਾਬਕ ਇਹ ਕੇਸ ਮੁਹੱਲਾ ਗੋਬਿੰਦ ਸਿੰਘ ਨਗਰ ‘ਚ ਰਹਿਣ ਵਾਲਾ ਮੁਲਜ਼ਮ ਬਲਵਿੰਦਰ ਸਿੰਘ ਰੇਹੜੀ ਚਲਾਉਂਦਾ ਹੈ ਅਤੇ ਨਸ਼ਾ ਕਰਨ ਦਾ ਵੀ ਆਦੀ ਹੈ। ਸ਼ੁੱਕਰਵਾਰ ਦੀ ਰਾਤ ਨੂੰ ਉਹ ਨਸ਼ਾ ਕਰ ਕੇ ਆਇਆ ਸੀ। ਉਸ ਨੇ ਘਰ ਆ ਕੇ ਪਹਿਲਾਂ ਆਪਣੇ ਮਾਤਾ-ਪਿਤਾ ਦੇ ਥੱਪੜ ਵੀ ਮਾਰੇ ਅਤੇ ਉਸ ਨੂੰ ਘਰੋਂ ਕੱਢ ਦਿੱਤਾ ਸੀ। ਜਿਸ ਤੋਂ ਬਾਅਦ ਇਸ ਨੌਜਵਾਨ ਨੇ ਗੁਟਕਾ ਸਾਹਿਬ ਦੀ ਬੇਅਦਬੀ ਕਰਕੇ ਵੇਹੜੇ ਵਿਚ ਸੁੱਟ ਦਿੱਤੇ ,ਮੁਲਜ਼ਮ ਦੇ ਪਿਤਾ ਗੁਰਦੀਪ ਸਿੰਘ ਨੇ ਦੱਸਿਆ ਕਿ ਉਹ ਨਸ਼ਾ ਕਰਨ ਦਾ ਆਦੀ ਹੈ, ਜੋ ਕਿ ਆਮ ਕਰ ਕੇ ਨਸ਼ਾ ਕਰ ਕੇ ਘਰ ਵਿਚ ਲੜਾਈ-ਝਗੜਾ ਕਰਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਸ ਦੇ ਬੇਟੇ ਨੇ ਜੋ ਅਪਰਾਧ ਕੀਤਾ ਹੈ, ਉਹ ਮੁਆਫੀਯੋਗ ਨਹੀਂ ਹੈ। ਉਸ ਨੂੰ ਇਸ ਦੀ ਸਜ਼ਾ ਮਿਲਣੀ ਚਾਹੀਦੀ ਹੈ।

ਇਸ ਦੇ ਨਾਲ ਹੀ ਦੂਜੀ ਘਟਨਾ ਦੀ ਗੱਲ ਕੀਤੀ ਜਾਵੇ ਤਾਂ ਬਟਾਲਾ ਨਜ਼ਦੀਕੀ ਪਿੰਡ ਰਊਵਾਲ ਵਿਖੇ ਸਵੇਰੇ ਸਾਢੇ ਤਿੰਨ ਵਜੇ ਗੁਰਦੁਆਰਾ ਸਾਹਿਬ ਦੇ ਗੁਟਕਾ ਸਾਹਿਬ ਦੀ ਬੇਅਦਬੀ ਹੋਣ ਦੀ ਖ਼ਬਰ ਮਿਲੀ । ਥਾਣਾ ਕੋਟਲੀ ਸੂਰਤ ਮੱਲੀ ਪੁਲਿਸ ਨੇ ਪਿੰਡ ਰਾਊਵਾਲ ਦੇ ਰਹਿਣ ਵਾਲੇ ਜਸਕਮਲ ਸਿੰਘ ਖ਼ਿਲਾਫ਼ ਬੇਅਦਬੀ ਦਾ ਮਾਮਲਾ ਦਰਜ ਕਰ ਲਿਆ ਹੈ। ਇਸ ਘਟਨਾ ਦੀ ਸੂਚਨਾ ਗੁਰਦੁਆਰਾ ਸਾਹਿਬ ਦੇ ਗ੍ੰਥੀ ਬੇਅੰਤ ਸਿੰਘ ਨੇ ਸਵੇਰੇ ਪੰਜ ਵਜੇ ਦੇ ਕਰੀਬ ਪੁਲਿਸ ਨੂੰ ਦਿੱਤੀ।

ਹੋਰ ਪੜ੍ਹੋ :ਪ੍ਰਕਾਸ਼ ਪੁਰਬ ਦੇ ਦਿਨ ਹੋਈ ਮੰਦਭਾਗੀ ਘਟਨਾ, ਪੰਜਾਬ ‘ਚ ਫਿਰ ਹੋਈ ਬੇਅਦਬੀ

Gutka Sahib Beadbi in Dullewala । ਪਿੰਡ ਦੁੱਲੇਵਾਲਾ 'ਚ ਗੁਟਕਾ ਸਾਹਿਬ ਦੀ ਬੇਅਦਬੀ

ਸੂਚਨਾ ਮਿਲਣ ‘ਤੇ ਥਾਣਾ ਕੋਟਲੀ ਸੂਰਤ ਮੱਲੀ ਦੇ ਮੁਖੀ ਐੱਸਐੱਚਓ ਬਲਕਾਰ ਸਿੰਘ ਪੁਲਿਸ ਪਾਰਟੀ ਸਮੇਤ ਘਟਨਾ ਵਾਲੀ ਥਾਂ ‘ਤੇ ਪਹੁੰਚੇ। ਉਨ੍ਹਾਂ ਨੇ ਮੁਲਜ਼ਮ ਨੂੰ ਗਿ੍ਫ਼ਤਾਰ ਕਰ ਲਿਆ। ਪੁਲਿਸ ਮੁਤਾਬਕ ਸਾਰੀ ਘਟਨਾ ਗੁਰਦੁਆਰਾ ਸਾਹਿਬ ਦੇ ਸੀਸੀਟੀਵੀ ਕੈਮਰਿਆਂ ‘ਚ ਕੈਦ ਹੋ ਗਈ ਹੈ। ਸੀਸੀਟੀਵੀ ਫੁਟੇਜ ਕਬਜ਼ੇ ਵਿਚ ਲੈ ਕੇ ਜਾਂਚ ਲਈ ਭੇਜ ਦਿੱਤੀ ਗਈ ਹੈ। ਉਥੇ ਘਟਨਾ ਦਾ ਪਤਾ ਲੱਗਣ ‘ਤੇ ਸਿੱਖ ਸੰਗਠਨ ਇਕੱਠੇ ਹੋ ਕੇ ਗੁਰਦੁਆਰਾ ਸਾਹਿਬ ਵਿਖੇ ਪਹੁੰਚੇ। ਉਨ੍ਹਾਂ ਨੇ ਕੁਝ ਸਮੇਂ ਘਟਨਾ ਨੂੰ ਲੈ ਕੇ ਰੋਸ ਪ੍ਰਦਰਸ਼ਨ ਵੀ ਕੀਤਾ ਅਤੇ ਇਸ ਘਟਨਾ ਦੀ ਨਿੰਦਾ ਵੀ ਕੀਤੀ।