ਜਲੰਧਰ ਦੇ ਪਿੰਡ ਜਿੰਦਾ 'ਚ ਮਿਲੀ ਨੌਜਵਾਨ ਦੀ ਲਾਸ਼, ਇਲਾਕੇ 'ਚ ਫੈਲੀ ਸਨਸਨੀ
ਜਲੰਧਰ: ਜਲੰਧਰ-ਅੰਮ੍ਰਿਤਸਰ ਮੁੱਖ ਮਾਰਗ 'ਤੇ ਪੈਂਦੇ ਪਿੰਡ ਜਿੰਦਾ ਦੇ ਇੱਕ ਖਾਲੀ ਪਲਾਟ ਦੀਆਂ ਝਾੜੀਆਂ 'ਚ ਇੱਕ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਨੌਜਵਾਨ ਦੀ ਲਾਸ਼ ਕੋਲੋਂ ਨਸ਼ਾ ਵੀ ਬਰਾਮਦ ਹੋਇਆ ਹੈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਰਣਜੀਤ ਸਿੰਘ ਵਾਸੀ ਨਿਊ ਰਵਿਦਾਸ ਨਗਰ ਮਕਸੂਦਾਂ ਦੇ ਰੂਪ 'ਚ ਹੋਈ ਹੈ। ਇਸ ਘਟਨਾ ਤੋਂ ਬਾਅਦ ਇਲਾਕੇ 'ਚ ਸਨਸਨੀ ਫੈਲੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਕਈ ਦਿਨਾਂ ਤੋਂ ਨਜ਼ਰ ਨਹੀਂ ਆ ਰਿਹਾ ਸੀ ਤਾਂ ਰਣਜੀਤ ਦੇ ਘਰ ਵਾਲਿਆਂ ਨੇ ਥਾਣਾ 1 'ਚ ਉਸ ਦੇ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਵਾਈ ਸੀ। ਹੋਰ ਪੜ੍ਹੋ: ਕਰਤਾਰਪੁਰ 'ਚ ਚੋਰਾਂ ਨੇ ਕੀਤਾ ਅਜਿਹਾ ਘਿਨੌਣਾ ਕਾਰਾ, ਜਾਣ ਕੇ ਰਹੇ ਜਾਓਗੇ ਦੰਗ! ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ। ਕੱਲ ਦੇਰ ਸ਼ਾਮ ਉਸ ਦੀ ਲਾਸ਼ ਪਿੰਡ ਜਿੰਦਾ ਕੋਲ ਮਿਲੀ ਸੀ ਤੇ ਉਸ ਦੀ ਲਾਸ਼ ਕੋਲੋਂ ਕੁਝ ਨਸ਼ੀਲੇ ਪਦਾਰਥ ਵੀ ਬਰਾਮਦ ਹੋਏ। ਉਧਰ ਇਸ ਸਥਾਨਕ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਮੁਤਬਾਬਕ ਜਾਂਚ ਮਗਰੋਂ ਹੀ ਪਤਾ ਚੱਲੇਗਾ ਕਿ ਨੌਜਵਾਨ ਦੀ ਮੌਤ ਦਾ ਅਸਲ ਕਾਰਨ ਕੀ ਹੈ। -PTC News