Advertisment

ਪਤਨੀ ਨੂੰ IELTS ਕਰਵਾ ਕੇ ਭੇਜਿਆ ਕੈਨੇਡਾ, ਧੋਖਾ ਮਿਲਣ 'ਤੇ ਮਾਰੀ ਖੁਦ ਨੂੰ ਗੋਲੀ

author-image
Ragini Joshi
New Update
ਪਤਨੀ ਨੂੰ IELTS ਕਰਵਾ ਕੇ ਭੇਜਿਆ ਕੈਨੇਡਾ,  ਧੋਖਾ ਮਿਲਣ 'ਤੇ ਮਾਰੀ ਖੁਦ ਨੂੰ ਗੋਲੀ
Advertisment
Youth commits suicide as wife betrays him after reaching Canada: ਪੰਜਾਬ ਵਿੱਚ ਖੁਦਕੁਸ਼ੀਆਂ ਦਾ ਕਹਿਰ ਵੱਧਦਾ ਜਾ ਰਿਹਾ ਹੈ।ਅਹਿਜੀ ਹੀ ਘਟਨਾ ਪੰਜਾਬ ਦੇ ਬਾਘਾਪੁਰਾਣਾ ਦੇ ਪਿੰਡ ਹਰੀਏ ਵਾਲਾ ਵਿੱਚ ਸਾਹਮਣੇ ਆਈ ਹੈ।ਜਿੱਥੇ 26 ਸਾਲਾਂ ਨੌਜਵਾਨ ਨੇ ਆਪਣੇ ਗੋਲੀ ਮਾਰ ਕੇ ਆਪਣੀ ਜੀਵਨਲੀਲ੍ਹਾ ਸਮਾਪਤ ਕਰ ਲਈ ਹੈ। ਸੂਤਰਾਂ ਦੁਆਰਾ ਮਿਲੀ ਜਾਣਕਾਰੀ ਦੌਰਾਨ ਮ੍ਰਿਤਕ ਸੁਖਦੀਪ ਸਿੰਘ ਦਾ ਵਿਆਹ ਗੁਰਮੀਤ ਕੌਰ ਨਾਲ ਹੋਇਆ ਸੀ। ਜੋ ਪਿੰਡ ਸਾਹਨੇਵਾਲ ਦੀ ਵਸਨੀਕ ਹੈ। Youth commits suicide as wife betrays him after reaching Canadaਸੁਖਦੀਪ ਸਿੰਘ ਨੇ ਵਿਆਹ ਤੋਂ ਬਾਅਦ ਆਪਣੀ ਪਤਨੀ ਗੁਰਮੀਤ ਕਿਉਰ ਨੂੰ ਆਈਲੈਟਸ ਕਰਵਾ ਕੇ ਕੈਨੇਡਾ ਭੇਜ ਦਿੱਤਾ ਸੀ। ਪਰ ਗੁਰਮੀਤ ਕੌਰ ਕੈਨੇਡਾ ਜਾਣ ਤੋਂ ਬਾਦ ਆਪਣੇ ਪਤੀ ਨੂੰ ਉੱਥੇ ਨਹੀ ਬੁਲਾਇਆ ਤੇ ਉਸਦਾ ਫੋਨ ਚੱਕਣਾ ਵੀ ਬੰਦ ਕਰ ਦਿੱਤਾ। ਇਸ ਪ੍ਰੇਸ਼ਾਨੀ ਦੇ ਕਾਰਨ ਹੀ ਸੁਖਦੀਪ ਨੇ ਖੁਦਕੁਸ਼ੀ ਕਰਨ ਦਾ ਕਦਮ ਚੁੱਕਿਆ ਤੇ ਆਪਣੇ ਆਪ ਨੂੰ ਗੋਲੀ ਮਾਰ ਲਈ। ਇਸ ਘਟਨਾ ਦੇ ਉਪਰੰਤ ਪੁਲਿਸ ਵੀ ਉੱਥੇ ਪਹੁੰਚ ਗਈ। ਪੁਲਿਸ ਨੇ ਦੱਸਿਆ ਕਿ ਸੁਖਦੀਪ ਸਿੰਘ ਦਾ ਸਾਢੂ ਵੀ ਆਪਣੇ ਪਰਿਵਾਰ ਸਮੇਤ ਕੈਨੇਡਾ ਰਹਿੰਦਾ ਸੀ। ਉਹਨਾਂ ਦੇ ਕਹਿਣ ਤੇ ਉਸ ਨੇ ਆਪਣੀ ਨੂੰ ਕੈਨੇਡਾ ਭੇਜ ਦਿੱਤਾ। Youth commits suicide as wife betrays him after reaching CanadaYouth commits suicide as wife betrays him after reaching Canada: ਮ੍ਰਿਤਕ ਸੁਖਦੀਪ ਸਿੰਘ ਦਾ ਸਾਂਢੂ ਅਤੇ ਉਸ ਦੀ ਪਤਨੀ ਵੀ ਉਸ ਦੇ ਕੈਨੇਡਾ ਜਾਣ ਵਿਚ ਅੜਿੱਕਾ ਲਗਾ ਰਹੇ ਸਨ। ਜਿਸ ਕਾਰਨ ਉਸ ਨੇ ਖੁਦਕੁਸ਼ੀ ਕਰ ਲਈ। ਪੁਲਿਸ ਨੇ ਮ੍ਰਿਤਕ ਦੀ ਪਤਨੀ ਗੁਰਮੀਤ ਕੌਰ, ਸਾਂਢੂ ਮਨਵੀਰ ਸਿੰਘ, ਨਿਵਾਸੀ ਪਿੰਡ ਦੁਨੇਕੇ ਇਕ ਹੋਰ ਵਿਅਕਤੀ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਪੁਲਿਸ ਇਸ ਮਾਮਲੇ ਤੇ ਪੂਰੀ ਕਾਰਵਾਈ ਕਰ ਰਹੀ ਹੈ। —PTC News-
punjabi-news latest-news-in-punjabi news-in-punjabi news-from-punjab news-punjabi happening-news-from-punjab
Advertisment

Stay updated with the latest news headlines.

Follow us:
Advertisment