Advertisment

ਪੁਲਿਸ ਹਿਰਾਸਤ 'ਚ ਨੌਜਵਾਨ ਦੀ ਮੌਤ, ਪਰਿਵਾਰ ਨੇ ਕੀਤਾ ਹੰਗਾਮਾ

author-image
Jagroop Kaur
New Update
ਪੁਲਿਸ ਹਿਰਾਸਤ 'ਚ ਨੌਜਵਾਨ ਦੀ ਮੌਤ, ਪਰਿਵਾਰ ਨੇ ਕੀਤਾ ਹੰਗਾਮਾ
Advertisment
ਵਲਟੋਹਾ : ਥਾਣਾ ਵਲਟੋਹਾ ਦੀ ਪੁਲਸ ਦੀਆਂ ਮੁਸ਼ਕਿਲਾਂ ਉਸ ਵੇਲੇ ਵੱਧ ਗਈਆਂ ਜਦੋਂ ਹਿਰਾਸਤ 'ਚ ਰੱਖੇ ਨੌਜਵਾਨ ਦੀ ਹੋਈ ਮੌਤ ਤੋਂ ਬਾਅਦ ਪਰਿਵਾਰ ਅਤੇ ਸਥਾਨਕ ਵਾਸੀਆਂ ਵਲੂੰ ਠਾਣੇ ਦਾ ਘਿਰਾਓ ਕੀਤਾ ਗਿਆ।ਥਾਣਾ ਵਲਟੋਹਾ ਦੀ ਪੁਲਸ ਹਿਰਾਸਤ 'ਚ ਇਕ ਨੌਜਵਾਨ ਦੀ ਬੇਰਹਿਮੀ ਨਾਲ ਕੁੱਟਮਾਰ ਹੋਣ ਕਰਕੇ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਪਰਿਵਾਰਕ ਮੈਂਬਰਾਂ ਵਲੋਂ ਇਨਸਾਫ਼ ਲੈਣ ਲਈ ਪੁਲਸ ਚੌਂਕੀ ਅਲਗੋਂ ਕੋਠੀ ਅੱਗੇ ਧਰਨਾ ਸ਼ੁਰੂ ਕਰਦਿਆਂ ਉੱਚ ਅਧਿਕਾਰੀਆਂ ਤੋਂ ਗੁਹਾਰ ਲਗਾਈ ਹੈ। ਵਲਟੋਹਾ ਵਲਟੋਹਾ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪਿੰਡ ਦੀ ਇਕ ਔਰਤ ਨੇ ਗੋਰਾ ਸਿੰਘ ਪੁੱਤਰ ਲੱਖਾ ਸਿੰਘ ਵਾਸੀ ਨਿੱਕੀ ਅਲਗੋਂ ਖ਼ਿਲਾਫ਼ ਪੰਜਾਬ ਪੁਲਸ ਦੀ ਹੈਲਪ ਲਾਈਨ ਨੰਬਰ 112 'ਤੇ ਸ਼ਿਤਾਇਤ ਕੀਤੀ ਸੀ ਕਿ ਗੋਰਾ ਸਿੰਘ ਨੇ ਉਸ ਨਾਲ ਛੇੜਛਾੜ ਕੀਤੀ ਹੈ।ਅਲਗੋ ਨਿਵਾਸੀ ਗੋਰਾ ਸਿੰਘ ਖ਼ਿਲਾਫ਼ ਮਹਿਲਾ ਨੇ ਛੇੜਛਾੜ ਦੀ ਸ਼ਿਕਾਇਤ ਕੀਤੀ ਸੀ। ਪੁਲਿਸ ਨੇ ਗੋਰਾ ਸਿੰਘ ਨੂੰ ਪੰਜ ਦਿਨਾਂ ਤੋਂ ਲਗਾਤਾਰ ਹਿਰਾਸਤ 'ਚ ਰੱਖਿਆ ਸੀ। ਇਸ ਦੌਰਾਨ ਪਰਿਵਾਰ ਨੂੰ ਸੂਚਨਾ ਦਿੱਤੀ ਗਈ ਕਿ ਗੋਰਾ ਸਿੰਘ ਦੀ ਹਾਲਤ ਖ਼ਰਾਬ ਹੈ।ਪਰਿਵਾਰਕ ਮੈਂਬਰਾਂ ਨੇ ਗੋਰਾ ਸਿੰਘ ਨੂੰ ਹਸਪਤਾਲ 'ਚ ਦਾਖਲ ਕਰਵਾਇਆ। ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।ਪਰਿਵਾਰ ਨੇ ਦੋਸ਼ ਲਗਾਇਆ ਕਿ ਗੋਰਾ ਸਿੰਘ ਦੀ ਕੁੱਟਮਾਰ ਨਾਲ ਮੌਤ ਹੋਈ ਹੈ। ਜਿਸ ਤੋਂ ਬਾਅਦ ਗੋਰਾ ਸਿੰਘ ਦੀ ਹਾਲਤ ਖ਼ਰਾਬ ਹੋਣ ਕਾਰਨ ਉਸ ਨੂੰ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ|valtoha boy death valtoha boy deathਉਧਰ ਦੂਜੇ ਪਾਸੇ ਥਾਣਾ ਵਲਟੋਹਾ ਦੇ ਐੱਸ. ਐੱਚ. ਓ. ਬਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਚੌਂਕੀ ਅਲਗੋਂ ਕੋਠੀ ਵਿਖੇ 19 ਅਕਤੂਬਰ ਨੂੰ ਉਕਤ ਨੌਜਵਾਨ ਖ਼ਿਲਾਫ਼ ਔਰਤ ਨਾਲ ਛੇੜਛਾੜ ਕਰਨ ਸਬੰਧੀ ਦਰਖ਼ਾਸਤ ਆਈ ਸੀ, ਜਿਸ 'ਤੇ ਕਾਰਵਾਈ ਕਰਦਿਆਂ ਗੋਰਾ ਸਿੰਘ ਨੂੰ ਪੁਲਸ ਚੌਂਕੀ ਅਲਗੋਂ ਕੋਠੀ ਵਿਖੇ ਬੁਲਾਇਆ ਗਿਆ ਸੀ, ਜਿਸ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਉਸ ਨੂੰ ਘਰ ਭੇਜ ਦਿੱਤਾ ਗਿਆ। ਇਸੇ ਸਬੰਧ 'ਚ ਨੌਜਵਾਨ ਨੂੰ ਦੁਬਾਰਾ ਬੁਲਾਇਆ ਸੀ, ਜਿੱਥੇ ਉਕਤ ਨੌਜਵਾਨ ਗੋਰਾ ਸਿੰਘ ਦੀ ਹਾਲਤ ਖ਼ਰਾਬ ਹੋ ਗਈ। ਜਿਸ ਨੂੰ ਅਲਗੋਂ ਕੋਠੀ ਦੇ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ, ਜਿਥੇ ਡਾਕਟਰਾਂ ਵਲੋਂ ਉਸ ਨੂੰ ਤਰਨਤਾਰਨ ਦੇ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ|  -
punjab youth police-custody youth-death valtoha-boy-death
Advertisment

Stay updated with the latest news headlines.

Follow us:
Advertisment