ਫਿਲੌਰ ‘ਚ ਵੱਡੀ ਵਾਰਦਾਤ, ਗੋਲੀਆਂ ਨਾਲ ਭੁੰਨਿਆਂ ਨੌਜਵਾਨ

Youth Murder In Phillaur Firing

ਫਿਲੌਰ: ਫਿਲੌਰ ‘ਚ ਬੀਤੀ ਰਾਤ ਇੱਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਹਿਚਾਣ 24 ਸਾਲਾ ਰਾਮਪਾਲ ਵਜੋਂ ਹੋਈ ਹੈ, ਜੋ ਫਿਲੌਰ ਨੇੜਲੇ ਪਿੰਡ ਗੰਨਾ ‘ਚ ਇਕ ਹੇਅਰ ਸੈਲੂਨ ‘ਤੇ ਕੰਮ ਕਰਦਾ ਸੀ। ਇਸ ਘਟਨਾ ਤੋਂ ਬਾਅਦ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।

Youth Murder In Phillaur Firing ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਨੌਜਵਾਨ ਦੇ ਇੱਕ ਗੋਲੀ ਛਾਤੀ ‘ਚ ਅਤੇ ਦੂਸਰੀ ਪੇਟ ਵਿਚ ਲੱਗੀ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਹੋਰ ਪੜ੍ਹੋ: ਜੰਮੂ-ਕਸ਼ਮੀਰ ‘ਚ ਇਮਾਰਤ ਢਹਿਣ ਕਾਰਨ ਲੱਗੀ ਅੱਗ, ਬਚਾਅ ਤੇ ਰਾਹਤ ਕਾਰਜ ਜਾਰੀ

ਉਧਰ ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਮੌਕੇ ‘ਤੇ ਪਹੁੰਚ ਗਈ ਤੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।

Youth Murder In Phillaur Firing ਪੁਲਿਸ ਮੁਤਾਬਕ ਰਾਤ ਦਾ ਹਨੇਰੇ ਅਤੇ ਬਿਜਲੀ ਕੜਕਣ ਕਰਕੇ ਮੁਲਜ਼ਮਾਂ ਬਾਰੇ ਕੋਈ ਸੁਰਾਗ ਨਹੀਂ ਮਿਲਿਆ, ਪਰ ਉਹਨਾਂ ਦਾ ਕਹਿਣਾ ਹੈ ਕਿ ਮੁਲਜ਼ਮਾਂ ਦੀ ਭਾਲ ਜਾਰੀ ਹੈ, ਜਲਦੀ ਹੀ ਮਾਮਲੇ ਦੀ ਤਹਿ ਤੱਕ ਪਹੁੰਚਿਆ ਜਾਵੇਗਾ।

-PTC News