Thu, Apr 25, 2024
Whatsapp

Youth Olympic: ਭਾਰਤੀ ਮਹਿਲਾ ਹਾਕੀ ਟੀਮ ਨੇ ਪੋਲੈਂਡ ਨੂੰ ਹਰਾ ਕੇ, ਕਟਾਈ ਸੈਮੀਫਾਈਨਲ ਦੀ ਟਿਕਟ

Written by  Joshi -- October 13th 2018 03:26 PM
Youth Olympic: ਭਾਰਤੀ ਮਹਿਲਾ ਹਾਕੀ ਟੀਮ ਨੇ ਪੋਲੈਂਡ ਨੂੰ ਹਰਾ ਕੇ, ਕਟਾਈ ਸੈਮੀਫਾਈਨਲ ਦੀ ਟਿਕਟ

Youth Olympic: ਭਾਰਤੀ ਮਹਿਲਾ ਹਾਕੀ ਟੀਮ ਨੇ ਪੋਲੈਂਡ ਨੂੰ ਹਰਾ ਕੇ, ਕਟਾਈ ਸੈਮੀਫਾਈਨਲ ਦੀ ਟਿਕਟ

Youth Olympic: ਭਾਰਤੀ ਮਹਿਲਾ ਹਾਕੀ ਟੀਮ ਨੇ ਪੋਲੈਂਡ ਨੂੰ ਹਰਾ ਕੇ, ਕਟਾਈ ਸੈਮੀਫਾਈਨਲ ਦੀ ਟਿਕਟ ਬਿਊਨਸ ਆਇਰਸ : ਭਾਰਤੀ ਮਹਿਲਾ ਹਾਕੀ ਟੀਮ ਨੇ ਪੋਲੈਂਡ ਨੂੰ 3 - 0 ਨਾਲ ਹਰਾ ਕੇ ਜਵਾਨ ਓਲੰਪਿਕ ਖੇਡਾਂ ਦੇ ਹਾਕੀ ਫਾਇਵਸ ਮੁਕਾਬਲੇ ਦੇ ਸੈਮੀਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਇਸ ਮੈਚ ਵਿੱਚ ਭਾਰਤੀ ਮਹਿਲਾ ਹਾਕੀ ਟੀਮ ਨੇ ਕਾਫੀ ਬੇਹਤਰੀਨ ਪ੍ਰਦਰਸ਼ਨ ਕੀਤਾ। ਤੁਹਾਨੂੰ ਦੱਸ ਦੇਈਏ ਕਿ ਇਸ ਮੈਚ ਵਿੱਚ ਭਾਰਤ ਵੱਲੋ ਲਾਲਰੇੰਸਿਆਮੀ, ਕਪਤਾਨ ਸਲੀਮਾ ਅਤੇ ਬਲਜੀਤ ਕੌਰ ਨੇ ਗੋਲ ਕੀਤੇ। ਇਸ ਮੈਚ ਵਿੱਚ ਵਿਰੋਧੀ ਟੀਮ ਨੇ ਵੀ ਵਧੀਆ ਖੇਡ ਦਾ ਪ੍ਰਦਰਸ਼ਨ ਦਿਖਾਇਆ ਪਰ ਉਹ ਜਿੱਤ ਹਾਸਿਲ ਕਰਨ'ਚ ਨਾਕਾਮਯਾਬ ਰਹੀ।

ਪਹਿਲੇ ਹਾਫ ਵਿੱਚ ਪੋਲੈਂਡ ਨੂੰ ਦੂਜੇ ਮਿੰਟ ਵਿੱਚ ਗੋਲ ਕਰਨ ਦਾ ਮੌਕਾ ਮਿਲਿਆ, ਪਰ ਉਹ ਗੋਲ ਨਹੀਂ ਕਰ ਸਕੇ। ਇਸ ਤੋਂ ਪਹਿਲਾ ਭਾਰਤੀ ਟੀਮ ਨੇ ਦੱਖਣੀ ਅਫ਼ਰੀਕਾ ਖਿਲਾਫ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕੁਆਟਰ ਫਾਈਨਲ ਮੁਕਾਬਲੇ 'ਚ ਜਗ੍ਹਾ ਬਣਾਈ ਸੀ। —PTC News

Top News view more...

Latest News view more...