ਬਠਿੰਡਾ ਟ੍ਰਿਪਲ ਮਰਡਰ, ਕਾਤਲ ਨੇ ਸੋਸ਼ਲ ਮੀਡੀਆ 'ਤੇ ਕੀਤੇ ਵੱਡੇ ਖੁਲਾਸੇ, ਫਿਰ ਚੁੱਕਿਆ ਇਹ ਕਦਮ

By Jagroop Kaur - November 23, 2020 10:11 pm

ਬਠਿੰਡਾ : ਬਠਿੰਡਾ ਦੀ ਕਮਲਾ ਨੇਹਿਰੂ ਕਾਲੋਨੀ ਦੀ ਕੋਠੀ ਨੰਬਰ 387 ਵਿੱਚ ਹੋਈਆਂ 3 ਮੌਤਾਂ ਦੀ ਗੁੱਥੀ ਸੁਲਝ ਚੁੱਕੀ ਹੈ, ਖੋਖਰ ਪਰਿਵਾਰ ਦੇ ਤਿੰਨੇ ਜੀਆਂ ਦਾ ਕਤਲ ਕਰਨ ਵਾਲੇ ਨੌਜਵਾਨ ਨੇ ਸੋਸ਼ਲ ਮੀਡੀਆ ਤੇ ਆਪਣੀ ਵੀਡੀਓ ਪੋਸਟ ਕਰ ਇਸਦੀ ਜਿੰਮੇਵਾਰੀ ਵੀ ਲੈ ਲਈ ਹੈ, ਤੇ ਉਸਨੇ ਇਹ ਕਦਮ ਕਿਉਂ ਚੁੱਕਿਆ ਉਸਦਾ ਵੀ ਖੁਲਾਸਾ ਕੀਤਾ ਗਿਆ ਹੈ , ਇਸ ਵੀਡੀਓ ਵਿੱਚ ਨੌਜਵਾਨ ਕੀ ਕਹਿ ਰਿਹਾ ਹੈ, ਇਹ ਦਿਖਾਉਣ ਤੋਂ ਪਹਿਲਾਂ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਨੌਜਵਾਨ ਨੇ ਵੀਡੀਓ ਅਪਲੋਡ ਕਰਨ ਮਗਰੋਂ ਖੁਦਕੁਸ਼ੀ ਕਰ ਲਈ ਸੀ।

ਇਸ ਨੌਜਵਾਨ ਦਾ ਦਾਅਵਾ ਹੈ ਕਿ ਉਸਦੇ ਮ੍ਰਿਤਕ ਕੁੜੀ ਸਿਮਰਨ ਦੇ ਨਾਲ ਪ੍ਰੇਮ ਸਬੰਧ ਸਨ, ਪਰ ਕੁੜੀ ਵੱਲੋਂ ਉਸਨੂੰ ਕੁਝ ਨਿਜੀ ਤਸਵੀਰਾਂ ਦੇ ਜ਼ਰੀਏ ਲਗਾਤਾਰ ਬਲੈਕਮੇਲ ਕੀਤਾ ਜਾ ਰਿਹਾ ਸੀ, ਉਸਤੇ ਵਿਆਹ ਲਈ ਦਬਾਅ ਬਣਾਇਆ ਜਾ ਰਿਹਾ ਸੀ , ਇੱਥੋਂ ਤੱਕ ਕਿ ਕੁੜੀ ਦਾ ਪੂਰਾ ਪਰਿਵਾਰ ਵੀ ਇਸ ਵਿੱਚ ਸ਼ਾਮਿਲ ਸੀ, ਇਸੇ ਲਈ ਉਸਨੇ ਡਿਪਰੈਸ਼ਨ ਵਿੱਚ ਆਕੇ ਇਹ ਖੌਫਨਾਕ ਕਦਮ ਚੁੱਕਿਆ।Bodies of husband and wife and daughter found in a house in Bathinda

ਤੁਹਾਨੂੰ ਦੱਸ ਦਈਏ ਕਿ ਜਾਣਕਾਰੀ ਮੁਤਾਬਿਕ ਮਾਨਸਾ ਦੇ ਰਹਿਣ ਵਾਲੇ ਇਸ ਨੌਜਵਾਨ ਦੀ ਵੀ ਮੌਤ ਹੋ ਚੁੱਕੀ ਹੈ, ਤੇ ਉਸਦੇ ਪਰਿਵਾਰ ਵੱਲੋਂ ਉਸਦਾ ਅੰਤਮ ਸਸਕਾਰ ਤੱਕ ਕਰ ਦਿੱਤਾ ਗਿਆ ਹੈ। ਵੀਡੀਓ ਵਿੱਚ ਨੌਜਵਾਨ ਵੱਲੋਂ ਕੀਤੇ ਜਾ ਰਹੇ ਦਾਅਵਿਆਂ ਦੀ ਤਸਦੀਕ ਅਸੀਂ ਨਹੀਂ ਕਰਦੇ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਪਰ ਪ੍ਰੇਮ ਸਬੰਧਾਂ ਦਾ ਅਜਿਹਾ ਖੌਫਨਾਕ ਅੰਜਾਮ ਸੁਣ ਕੇ ਹਰ ਕਿਸੇ ਦੀ ਰੂਹ ਕੰਬ ਜਾਵੇਗੀ।

adv-img
adv-img