Tue, Apr 23, 2024
Whatsapp

ਜਲੰਧਰ 'ਚ ਸ਼ਰੇਆਮ ਗੁੰਡਾਗਰਦੀ, ਕੰਨ ਅਤੇ ਉਂਗਲੀਆਂ ਕੱਟ ਕੇ ਨੌਜਵਾਨ ਨੂੰ ਸੁੰਨਸਾਨ ਰਸਤੇ 'ਤੇ ਸੁੱਟਿਆ

Written by  Joshi -- December 28th 2017 06:59 PM -- Updated: December 28th 2017 07:00 PM
ਜਲੰਧਰ 'ਚ ਸ਼ਰੇਆਮ ਗੁੰਡਾਗਰਦੀ, ਕੰਨ ਅਤੇ ਉਂਗਲੀਆਂ ਕੱਟ ਕੇ ਨੌਜਵਾਨ ਨੂੰ ਸੁੰਨਸਾਨ ਰਸਤੇ 'ਤੇ ਸੁੱਟਿਆ

ਜਲੰਧਰ 'ਚ ਸ਼ਰੇਆਮ ਗੁੰਡਾਗਰਦੀ, ਕੰਨ ਅਤੇ ਉਂਗਲੀਆਂ ਕੱਟ ਕੇ ਨੌਜਵਾਨ ਨੂੰ ਸੁੰਨਸਾਨ ਰਸਤੇ 'ਤੇ ਸੁੱਟਿਆ

Youth's ears and fingers were cut off as revenge in Jalandhar: ਜਲੰਧਰ ਦੇ ਥਾਣਾ ਮਕਸੂਦਾਂ ਦੇ ਅਧੀਨ ਪੈਂਦੇ ਨੰਦਨਪੁਰ 'ਚ ਸਥਿਤ ਵਿਸ਼ਾਲ ਸਟੂਡੀਓ ਦੇ ਮਾਲਿਕ ਵਿਸ਼ਾਲ ਪੁੱਤਰ ਸੇਵਾਰਾਮ ਨਿਵਾਸੀ ਰਾਜ ਨਗਰ ਦੇ ਦੋ ਨੌਜਵਾਨਾਂ ਨੇ ਵੇਰਕਾ ਮਿਲਕ ਪਲਾਂਟ ਦੇ ਕੋਲੋਂ ਅਗਵਾ ਕਰ ਕੇ ਉਸਦੇ ਕੰਨ ਅਤੇ ਉਂਗਲੀਆਂ ਕੱਟ ਕੇ ਜ਼ਖਮੀ ਅਵਸਥਾ 'ਚ ਪਿੰਡ ਰਾਏਪੁਰ ਬੱਲਾ 'ਚ ਸੁੱਟਣ ਦੀ ਖਬਰ ਹੈ। ਜ਼ਖਮੀ ਨੌਜਵਾਨ ਦੇ ਭਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸਦੇ ਭਰਾ ਦਾ ਨੰਦਨਪੁਰ ਰੋਡ 'ਤੇ ਸਟੂਡਿਓ ਹੈ ਅਤੇ ਉਹ ਖੁਦ ਵੀ ਫੋਟੋਗ੍ਰਾਫੀ ਕਰਦਾ ਹੈ। ਰਾਤ ਨੂੰ ਜਦੋਂ ਸਟੂਡਿਓ ਬੰਦ ਕਰਕੇ ਉਹ ਆਪਣੀ ਸਕੂਟੀ 'ਤੇ ਵਾਪਿਸ ਆ ਰਿਹਾ ਸੀ ਤਾਂ ਵੇਰਕਾ ਮਿਲਕ ਪਲਾਂਟ ਦੇ ਕੋਲ ਨੌਜਵਾਨਾਂ ਨੇ ਉਸਨੂੰ ਅਗਵਾ ਕਰ ਲਿਆ ਅਤੇ ਪਿੰਡ ਬੱਲਾਂ ਦੇ ਕੋਲ ਜਾ ਕੇ ਉਸਦੇ ਕੰਨ ਅਤੇ ਉਂਗਲੀਆਂ ਕੱਟ ਕੇ ਸੁੰਨਸਾਨ ਜਗ੍ਹਾ 'ਤੇ ਸੁੱਟ ਦਿੱਤਾ। Youth's ears and fingers were cut off as revenge in JalandharYouth's ears and fingers were cut off as revenge in Jalandhar: ਫਿਰ ਕਿਸੇ ਤਰ੍ਹਾਂ ਜ਼ਖਮੀ ਹਾਲਤ 'ਚ ਵਿਸ਼ਾਲ ਬਾਹਰ ਮੇਨ ਰੋਡ 'ਤੇ ਪਹੁੰਚਿਆ ਅਤੇ ਉਸਨੇ ਸਥਾਨਕ ਲੋਕਾਂ ਤੋਂ ਮਦਦ ਦੀ ਮੰਗ ਕੀਤੀ ਅਤੇ ਆਪਣੇ ਪਰਿਵਾਰਵਾਲ਼ਿਆਂ ਨੂੰ ਵੀ ਫੋਨ ਕੀਤਾ। ਉਹਨਾਂ ਵੱਲੋਂ ਮੌਕੇ 'ਤੇ ਪਹੁੰਚ ਕੇ ਜ਼ਖਮੀ ਵਿਸ਼ਾਲ ਨੂੰ ਇਲਾਜ਼ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। Youth's ears and fingers were cut off as revenge in Jalandharਵਿਸ਼ਾਲ ਨੇ ਘਟਨਾ ਬਾਰੇ ਗੱਲ ਕਰਦਿਆਂ ਦੱਸਿਆ ਕਿ ਜਿਹਨਾਂ ਨੌਜਵਾਨਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਅਤੇ ਉਹਨਾਂ ਦੇ ਕਿਸੇ ਲੜਕੀ ਨਾਲ ਸੰਬੰਧ ਸਨ। ਨੌਜਵਾਨ ਨੇ ਦੱਸਿਆ ਕਿ ਉਹ ਬਾਰ ਬਾਰ ਕਹਿ ਰਹੇ ਸਨ ਕਿ ਮੈਂ ਉਹਨਾਂ ਦੀ ਮਹਿਲਾ ਦੋਸਤ ਬਾਰੇ ਕੁਝ ਗਲਤ ਕਿਹਾ ਹੈ, ਜਿਸ ਕਾਰਨ ਉਹ ਅਜਿਹਾ ਕਰ ਰਹੇ ਹਨ। Youth's ears and fingers were cut off as revenge in Jalandharਇਸ ਘਟਨਾ ਦੀ ਜਾਣਕਾਰੀ ਮਕਸੂਦਾਂ ਥਾਣੇ ਦੀ ਪੁਲਿਸ ਨੂੰ ਦੇ ਦਿੱਤੀ ਗਈ ਹੈ ਅਤੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। —PTC News


  • Tags

Top News view more...

Latest News view more...