ਯੂ ਟਿਊਬ ‘ਤੇ ਫੇਕ ਵਿਊਜ਼ ਵਧਾਉਣ ਵਾਲਿਆਂ ‘ਤੇ ਬੱਬੂ ਮਾਨ ਨੇ ਲਾਇਆ ਤਵਾ, ਦੇਖੋ ਵੀਡੀਓ

babbu maan
ਯੂ ਟਿਊਬ ‘ਤੇ ਫੇਕ ਵਿਊਜ਼ ਵਧਾਉਣ ਵਾਲਿਆਂ 'ਤੇ ਬੱਬੂ ਮਾਨ ਨੇ ਲਾਇਆ ਤਵਾ, ਦੇਖੋ ਵੀਡੀਓ

ਯੂ ਟਿਊਬ ‘ਤੇ ਫੇਕ ਵਿਊਜ਼ ਵਧਾਉਣ ਵਾਲਿਆਂ ‘ਤੇ ਬੱਬੂ ਮਾਨ ਨੇ ਲਾਇਆ ਤਵਾ, ਦੇਖੋ ਵੀਡੀਓ,ਗਾਇਕੀ ਦੇ ਉਸਤਾਦ ਮੰਨੇ ਜਾਣ ਵਾਲੇ ਜੋ ਕਿ ਕਿਸੇ ਜਾਣ ਪਹਿਚਾਣ ਦੇ ਮੋਹਤਾਜ਼ ਨਹੀਂ ਹਨ, ਜਿੰਨ੍ਹਾਂ ਦਾ ਨਾਮ ਅੱਜ ਬ੍ਰਾਂਡ ਬਣ ਚੁੱਕਿਆ ਹੈ “ਬੱਬੂ ਮਾਨ”। ਬੱਬੂ ਮਾਨ ਨੇ ਆਪਣੀ ਗਾਇਕੀ ਨਾਲ ਆਪਣਾ ਨਾਮ ਹੀ ਨਹੀਂ ਬਣਾਇਆ ਸਗੋਂ ਪੰਜਾਬੀ ਸੰਗੀਤ ਨੂੰ ਵੀ ਅੱਜ ਬੱਬੂ ਮਾਨ ਦੁਨੀਆਂ ਦੀਆਂ ਸਭ ਤੋਂ ਵੱਡੀਆਂ ਸਟੇਜਾਂ ਤੇ ਲੈ ਗਏ ਹਨ।

babbu maan
ਯੂ ਟਿਊਬ ‘ਤੇ ਫੇਕ ਵਿਊਜ਼ ਵਧਾਉਣ ਵਾਲਿਆਂ ‘ਤੇ ਬੱਬੂ ਮਾਨ ਨੇ ਲਾਇਆ ਤਵਾ, ਦੇਖੋ ਵੀਡੀਓ

ਬੱਬੂ ਮਾਨ ਆਪਣੀ ਗਾਇਕੀ ਨਾਲ ਦੁਨੀਆ ਭਰ ‘ਚ ਜਾਣੇ ਜਾਂਦੇ ਹਨ, ਉਹਨਾਂ ਨੂੰ ਚਾਹੁਣ ਵਾਲੇ ਦੁਨੀਆ ਭਰ ‘ਚ ਰਹਿੰਦੇ ਹਨ ਤੇ ਬੱਬੂ ਮਾਨ ਨੂੰ ਪਿਆਰ ਕਰਦੇ ਹਨ।ਇਸ ਲਈ ਕਹਿ ਰਹੇ ਹਾਂ ਭਾਵੇਂ ਭਾਰਤ ਹੋਵੇ ਜਾਂ ਕੋਈ ਹੋਰ ਦੇਸ਼ ਹਰ ਥਾਂ ਬੱਬੂ ਮਾਨ ਦਾ ਲਾਈਵ ਸ਼ੋਅ ਹਾਊਸ ਫੁੱਲ ਰਹਿੰਦਾ ਹੈ।

babbu maan
ਯੂ ਟਿਊਬ ‘ਤੇ ਫੇਕ ਵਿਊਜ਼ ਵਧਾਉਣ ਵਾਲਿਆਂ ‘ਤੇ ਬੱਬੂ ਮਾਨ ਨੇ ਲਾਇਆ ਤਵਾ, ਦੇਖੋ ਵੀਡੀਓ

ਪਿਛਲੇ ਦਿਨੀ ਬੱਬੂ ਮਾਨ ਨੇ ਮੁੱਲਾਂਪੁਰ ‘ਚ ਲਾਈਵ ਸ਼ੋਅ ਲਗਾਇਆ ਸੀ। ਜਿਸ ਦੀਆਂ ਕਈ ਵੀਡੀਓਜ਼ ਇੰਟਰਨੈੱਟ ‘ਤੇ ਤੂਫ਼ਾਨ ਦੀ ਤਰ੍ਹਾਂ ਵਾਇਰਲ ਹੋ ਰਹੀਆਂ ਹਨ। ਬੱਬੂ ਮਾਨ ਦੇ ਅਖਾੜੇ ‘ਚ ਠਾਠਾਂ ਮਾਰਦੇ ਇਕੱਠ ਨੂੰ ਬੱਬੂ ਮਾਨ ਨੇ ਚੰਦ ਬੋਲਾਂ ਰਾਹੀਂ ਕੁਝ ਇਸ ਤਰਾਂ ਸੰਬੋਧਨ ਕੀਤਾ ‘ਸਾਨੂੰ ਨਹੀਂ ਕਲਿਕ ਪੈਂਦੀਆਂ ਸਾਡੇ ਨੀ ਵਿਊ ਆਉਂਦੇ ਸਰਕਾਰੇ , ਅਖਾੜਿਆਂ ਦਾ ਇਕੱਠ ਦੱਸ ਦਾ ਕੌਣ ਕਿੰਨੇ ਕੁ ਪਾਣੀ ‘ਚ ਮੁਟਿਆਰੇ ‘ ਇਹਨਾਂ ਚੰਦ ਬੋਲਾਂ ਨਾਲ ਬਾਬੂ ਮਾਨ ਨੇ ਯੂ – ਟਿਊਬ ‘ਤੇ ਰੁਪਏ ਦੇ ਕੇ ਕਲਿਕਜ਼ ਅਤੇ ਵਿਊਜ਼ ਖਰੀਦਣ ਵਾਲੇ ਗਾਇਕਾਂ ‘ਤੇ ਨਿਸ਼ਾਨਾ ਸਾਧਿਆ ਹੈ।

babbu maan
ਯੂ ਟਿਊਬ ‘ਤੇ ਫੇਕ ਵਿਊਜ਼ ਵਧਾਉਣ ਵਾਲਿਆਂ ‘ਤੇ ਬੱਬੂ ਮਾਨ ਨੇ ਲਾਇਆ ਤਵਾ, ਦੇਖੋ ਵੀਡੀਓ

ਦੱਸ ਦੇਈਏ ਕਿ ਇਹ ਪਹਿਲੀ ਵਾਰ ਨਹੀਂ ਜਦੋਂ ਬੱਬੂ ਮਾਨ ਕੁਝ ਅਜਿਹਾ ਬੋਲੇ, ਉਹ ਅਕਸਰ ਹੀ ਸਟੇਜਾਂ ਤੋਂ ਆਪਣੇ ਬੇਬਾਕ ਬੋਲਾਂ ਰਾਹੀਂ ਸਮਾਜ ਨੂੰ ਸੇਧ ਦੇਣ ਵਾਲੀਆਂ ਗੱਲਾਂ ਕਰਦੇ ਹਨ।

 

View this post on Instagram

 

#babbumaan #Singing

A post shared by PTC News (Official) (@ptc_news) on

-PTC News