YouTube ਨੇ ਲੋਕਾਂ ਨੂੰ ਪਾਇਆ ਦੁਚਿੱਤੀ 'ਚ, ਹੋਇਆ ਬੰਦ!!

By Joshi - October 17, 2018 1:10 pm

YouTube ਨੇ ਲੋਕਾਂ ਨੂੰ ਪਾਇਆ ਦੁਚਿੱਤੀ 'ਚ, ਹੋਇਆ ਬੰਦ!!

ਵੀਡੀਓ ਸ਼ੇਅਰਿੰਗ ਲਈ ਜਾਣਿਆ ਜਾਂਦਾ ਦੁਨੀਆਂ ਦਾ ਸਭ ਵੱਡਾ ਪਲੇਟਫਾਰਮ ਯੂ ਟਿਊਬ ਅੱਜ ਸਵੇਰੇ ਇੱਕ ਘੰਟੇ ਲਈ ਬੰਦ ਹੋ ਗਿਆ। ਜਿਸ ਦੌਰਾਨ ਦੁਨੀਆਂ ਭਰ ਦੇ ਕਰੋੜਾਂ ਯੂਸਰਜ਼ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਤੁਹਾਨੂੰ ਦੱਸ ਦੇਈਏ ਕਿ ਇਸ ਸੋਸ਼ਲ ਮੀਡੀਆ ਸਾਈਟ ਨਾਲ ਦੁਨੀਆਂ ਭਰ ਦੇ ਕਰੋੜਾਂ ਲੋਕ ਜੁੜੇ ਹੋਏ ਹਨ।

ਹੋਰ ਪੜ੍ਹੋ: ਪੰਜਾਬ ਦੇ 150 ਤੋਂ ਵੱਧ ਨੌਜਵਾਨਾਂ ਦਾ ਸੁਪਨਾ ਇੰਜੀਨੀਅਰ ਬਣਨਾ ਸੀ ਪਰ ਪੰਜਾਬ ਪੁਲਿਸ ‘ਚ ਬਣੇ ਕਾਂਸਟੇਬਲ

ਨਾਲ ਹੀ ਇਸ ਸਾਈਟ ਨਾਲ ਵੀਡੀਓ ਸਬੰਧਤ ਸਮੱਗਰੀ ਪਾਈ ਜਾਂਦੀ ਹੈ। ਲੋਕਾਂ ਲਈ ਇਹ ਮਨਪ੍ਰਚਾਵੇ ਬੇਹਤਰੀਨ ਸਾਧਨ ਮੰਨਿਆ ਜਾਂਦਾ ਹੈ। ਜਦੋ ਅੱਜ ਸਵੇਰੇ ਯੂ ਟਿਊਬ ਬੰਦ ਹੋਇਆ ਤਾਂ ਯੂਸਰਜ਼ ਵੱਲੋ ਇਸ ਸਬੰਧੀ ਸ਼ਿਕਾਇਤ ਕੀਤੀ ਗਈ, ਇਸ ਸ਼ਿਕਾਇਤ ਦਾ ਜਵਾਬ ਦਿੰਦੇ ਹੋਏ ਯੂ ਟਿਊਬ ਨੇ ਆਪਣੇ ਇੱਕ ਦੱਸਿਆ ਕਿ ਯੂ-ਟਿਊਬ ਟੀਵੀ ਅਤੇ ਯੂ-ਟਿਊਬ ਮਿਊਜਿਕ ਨੂੰ ਲੈ ਕੇ ਤੁਹਾਡੀਆਂ ਰਿਪੋਰਟਾਂ ਲਈ ਧੰਨਵਾਦ। ਅਸੀਂ ਇਸ ਸਮੱਸਿਆ ਤੋਂ ਨਿਜਾਤ ਪਾਉਣ ਲਈ ਕੰਮ ਰਹੇ ਹਾਂ। ਸਮੱਸਿਆ ਦੂਰ ਹੋਣ 'ਤੇ ਤੁਹਾਨੂੰ ਜਾਣਕਾਰੀ ਦਿੱਤੀ ਜਾਵੇਗੀ।

—PTC News

adv-img
adv-img