ਅਦਾਕਾਰਾ ਯੁਵਿਕਾ ਚੌਧਰੀ ਤੇ ਪ੍ਰਿੰਸ ਨਰੂਲਾ ਦਾ ਹੋਇਆ ਮੰਗਣਾ ,ਇਸ ਦਿਨ ਹੋਵੇਗਾ ਵਿਆਹ

Yuvika Chaudhary, Prince Narula wedding Today Mehendi ceremony

ਅਦਾਕਾਰਾ ਯੁਵਿਕਾ ਚੌਧਰੀ ਤੇ ਪ੍ਰਿੰਸ ਨਰੂਲਾ ਦਾ ਹੋਇਆ ਮੰਗਣਾ ,ਇਸ ਦਿਨ ਹੋਵੇਗਾ ਵਿਆਹ:ਮੁੰਬਈ : ਪੰਜਾਬੀ ਫਿਲਮ ਇੰਡਸਟਰੀ ‘ਚ ਖਾਸ ਪਛਾਣ ਬਣਾਉਣ ਵਾਲੀ ਯੁਵਿਕਾ ਚੌਧਰੀ ਜਲਦੀ ਹੀ ਨਰੂਲਾ ਨਰੂਲਾ ਨਾਲ ਵਿਆਹ ਕਰਾਉਣ ਜਾ ਰਹੀ ਹੈ।ਪ੍ਰਿੰਸ ਨਰੂਲਾ ਅਤੇ ਅਦਾਕਾਰਾ ਯੁਵਿਕਾ ਚੌਧਰੀ ਨੇ 10 ਅਕਤੂਬਰ ਨੂੰ ਮੁੰਬਈ ਵਿੱਚ ਮੰਗਣਾ ਕਰਵਾ ਲਿਆ ਹੈ।ਇਸ ਦੇ ਨਾਲ ਹੀ ਅਦਾਕਰ ਯੁਵਿਕਾ ਚੌਧਰੀ ਦੇ ਘਰ ਅੱਜ ਮਹਿੰਦੀ ਦਾ ਆਯੋਜਨ ਕੀਤਾ ਗਿਆ ਸੀ।ਜਿਸ ਦੀਆਂ ਤਸਵੀਰਾਂ ਸ਼ੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।Yuvika Chaudhary, Prince Narula wedding Today Mehendi ceremonyਅਦਾਕਾਰਾ ਯੁਵਿਕਾ ਚੌਧਰੀ ਅਤੇ ਪ੍ਰਿੰਸ ਨਰੂਲਾ ਮਹੀਨੇ 12 ਤਾਰੀਕ ਨੂੰ ਦੋਵੇਂ ਵਿਆਹ ਕਰਵਾਉਣ ਜਾ ਰਹੇ ਹਨ।ਪੰਜਾਬੀ ਰੀਤੀ-ਰਿਵਾਜਾਂ ਨਾਲ ਇਹ ਵਿਆਹ ਦੋ ਦਿਨ 11-12 ਅਕਤੂਬ ਤੱਕ ਚੱਲੇਗਾ। 12 ਅਕਤੂਬਰ ਨੂੰ ਚੰਡੀਗੜ੍ਹ ‘ਚ ਰਿਸੇਪਸ਼ਨ ਹੋਵੇਗਾ।Yuvika Chaudhary, Prince Narula wedding Today Mehendi ceremonyਇਸ ਤੋਂ ਪਹਿਲਾਂ ਯੁਵਿਕਾ ਚੌਧਰੀ ਤੇ ਪ੍ਰਿੰਸ ਨਰੂਲਾ ਨੇ ਪ੍ਰੀ-ਵੈਡਿੰਗ ਫੋਟੋਸ਼ੂਟ ਕਰਵਾਇਆ ਹੈ,ਜੋ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ।ਇਸ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ ਪ੍ਰਿੰਸ ਨਰੂਲਾ ਨੇ ਆਪਣੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀਆਂ ਹਨ।ਇਨ੍ਹਾਂ ਤਸਵੀਰਾਂ ਨੂੰ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।ਦੱਸ ਦੇਈਏ ਕਿ ਯੁਵਿਕਾ ਚੌਧਰੀ ਨੇ ਲਕੀਰਾਂ’, ‘ਯਾਰਾਂ ਦਾ ਕੈਚਅੱਪ’, ‘ਡੈਡੀ ਕੂਲ ਮੁੰਡੇ ਫੂਲ’, ‘ਯਾਰਾਨਾ’ ਵਰਗੀਆਂ ਫਿਲਮਾਂ ਨਾਲ ਫਿਲਮ ਇੰਡਸਟਰੀ ‘ਚ ਖਾਸ ਪਛਾਣ ਬਣਾਈ ਸੀ।Yuvika Chaudhary, Prince Narula wedding Today Mehendi ceremonyਦੱਸਣਯੋਗ ਹੈ ਕਿ ਯੁਵਿਕਾ ਅਤੇ ਪ੍ਰਿੰਸ ਦੀ ਪਹਿਲੀ ਮੁਲਾਕਾਤ ‘ਬਿੱਗ ਬੌਸ’ ਦੇ ਘਰ ‘ਚ ਹੋਈ ਸੀ ਅਤੇ ਉਸ ਤੋਂ ਬਾਅਦ ਦੋਵਾਂ ਨੂੰ ਪਿਆਰ ਹੋਇਆ, ਜੋ ਹੁਣ ਵਿਆਹ ਦੇ ਬੰਧਨ ‘ਚ ਬਦਲਣ ਜਾ ਰਿਹਾ ਹੈ।ਦੋਵਾਂ ਦੇ ਵਿਆਹ ਦੀ ਡੇਟ ਦਾ ਇੰਤਜ਼ਾਰ ਸਾਰਿਆਂ ਨੂੰ ਸੀ ਅਤੇ ਹੁਣ ਸਾਰਿਆ ਦਾ ਇੰਤਜ਼ਾਰ ਖਤਮ ਹੋ ਚੁੱਕਿਆ ਹੈ।ਯੁਵਿਕਾ ਚਾਹੁੰਦੀ ਸੀ ਕਿ ਉਸ ਦਾ ਵਿਆਹ ਸ਼ਾਹੀ ਅੰਦਾਜ਼ ‘ਚ ਹੋਵੇ ਅਤੇ ਹੁਣ ਉਸ ਦਾ ਇਹ ਸੁਪਨਾ ਪੂਰਾ ਹੋਣ ‘ਚ ਬਸ ਕੁਝ ਹੀ ਸਮਾਂ ਰਹਿ ਗਿਆ ਹੈ।
-PTCNews