ਸੁਪ੍ਰਸਿੱਧ ਪੰਜਾਬੀ ਗਾਇਕ ਹੰਸ ਰਾਜ ਹੰਸ ਦੇ ਘਰ ਖੁਸ਼ੀਆਂ ਦੀ ਆਮਦ, ਪੁੱਤਰ ਯੁਵਰਾਜ ਹੰਸ ਬਣ ਗਏ ਪਿਤਾ

https://www.ptcnews.tv/wp-content/uploads/2020/05/WhatsApp-Image-2020-05-13-at-12.04.06-PM-1.jpeg

ਚੰਡੀਗੜ੍ਹ- ਸੁਪ੍ਰਸਿੱਧ ਪੰਜਾਬੀ ਗਾਇਕ ਹੰਸ ਰਾਜ ਹੰਸ ਦੇ ਘਰ ਖੁਸ਼ੀਆਂ ਦੀ ਆਮਦ, ਪੁੱਤਰ ਯੁਵਰਾਜ ਹੰਸ ਬਣ ਗਏ ਪਿਤਾ : ਸੁਪ੍ਰਸਿੱਧ ਪੰਜਾਬੀ ਅਤੇ ਬਾਲੀਵੁੱਡ ਗਾਇਕ ਹੰਸ ਰਾਜ ਹੰਸ ਦੇ ਘਰ ਖੁਸ਼ੀਆਂ ਦੀ ਆਮਦ ਹੋਈ ਹੈ , ਉਹਨਾਂ ਦੇ ਪੁੱਤਰ ਯੁਵਰਾਜ ਹੰਸ ਪਿਤਾ ਬਣ ਗਏ ਹਨ। ਜੀ ਹਾਂ ਅਦਾਕਾਰ ਅਤੇ ਗਾਇਕ ਯੁਵਰਾਜ ਹੰਸ ਦੀ ਪਤਨੀ ਟੀਵੀ ਸੀਰੀਅਲ ‘ਛੋਟੀ ਸਰਦਾਰਨੀ’ ਵਿੱਚ ਨਜ਼ਰ ਆ ਚੁੱਕੀ ਅਦਾਕਾਰਾ ਮਾਨਸੀ ਸ਼ਰਮਾ ਨੇ ਬੇਟੇ ਨੂੰ ਜਨਮ ਦਿੱਤਾ ਹੈ । ਯੁਵਰਾਜ ਹੰਸ ਨੇ ਸੋਸ਼ਲ ਮੀਡੀਆ ਪਲੇਟਫਾਰਮ ਜ਼ਰੀਏ ਆਪਣੇ ਪਿਤਾ ਬਣਨ ਦੀ ਖੁਸ਼ੀ ਸਾਰਿਆਂ ਨਾਲ ਸਾਂਝੀ ਕੀਤੀ ਹੈ ।

ਦੱਸ ਦੇਈਏ ਕਿ ਟੀਵੀ ਐਕਟ੍ਰੈੱਸ ਮਾਨਸੀ ਸ਼ਰਮਾ ਨੇ ਆਪਣੇ ਪ੍ਰੈਗਨੈਂਟ ਹੋਣ ਦੀ ਖ਼ਬਰ ਮਾਰਚ ਮਹੀਨੇ ‘ਚ ਸ਼ੇਅਰ ਕੀਤੀ ਸੀ । ‘ਛੋਟੀ ਸਰਦਾਰਨੀ’ ਵਿੱਚ ਬਤੌਰ ਹਰਲੀਨ ਕੌਰ ਗਿੱਲ ਦਾ ਕਿਰਦਾਰ ਨਿਭਾ ਚੁੱਕੀ ਮਾਨਸੀ ਨੇ ਅਚਾਨਕ ਆਪਣੇ ਸੀਰੀਅਲ ਨੂੰ ਅਲਵਿਦਾ ਆਖਿਆ ਸੀ ,ਇਸ ਉਪਰੰਤ ਕੁਝ ਮਹੀਨੇ ਦੇ ਵਕਫ਼ੇ ਦੇ ਬਾਅਦ ਉਹਨਾਂ ਨੇ ਆਪਣੀ ਖੁਸ਼ੀ ਜ਼ਾਹਿਰ ਕੀਤੀ ਸੀ ਕਿ ਉਹ ਮਾਂ ਬਣਨ ਵਾਲੀ ਹੈ ਅਤੇ ਉਹਨਾਂ ਵਲੋਂ ਸ਼ੋਅ ਨੂੰ ਛੱਡਣ ਦੀ ਵਜ੍ਹਾ ਵੀ ਇਹੀ ਸੀ ।

https://ptcnews-wp.s3.ap-south-1.amazonaws.com/wp-content/uploads/2020/05/WhatsApp-Image-2020-05-13-at-1.25.18-PM.jpeg

ਜ਼ਿਕਰਯੋਗ ਹੈ ਕਿ ਪਿੱਛੇ ਜਿਹੇ ਮਾਨਸੀ ਸ਼ਰਮਾ ਦੀ ਬੇਬੀ ਸ਼ਾਵਰ ਸਮਾਗਮ ਕੀਤਾ ਗਿਆ ਸੀ , ਜਿਸ ਦੀਆਂ ਤਸਵੀਰਾਂ ਇੰਸਟਾਗ੍ਰਾਮ ਅਤੇ ਸੋਸ਼ਲ ਮੀਡੀਆ ਦੇ ਹੋਰ ਪਲੇਟਫਾਰਮ ‘ਤੇ ਸਾਂਝੀਆਂ ਕੀਤੀਆਂ ਗਈਆਂ ਸਨ । ਆਪਣੀ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਯੁਵਰਾਜ ਹੰਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲੋਕਾਂ ਨੂੰ ਦੱਸਿਆ ਕਿ ਉਹ ਪਾਪਾ ਬਣ ਗਏ ਹਨ ।

 

View this post on Instagram

 

Dont Worry Mamma And Papa Will Always Hold Your Hand And Guide You Forever…..Welcome #babyhans 🧿🧿

A post shared by Yuvraaj Hans (@yuvrajhansofficial) on

ਬੇਟੇ ਦਾ ਸਵਾਗਤ ਕਰਦੇ ਹੋਏ ਉਹਨਾਂ ਇੱਕ ਬੜੀ ਪਿਆਰੀ ਤਸਵੀਰ ਸਾਂਝੀ ਕੀਤੀ ਹੈ, ਜਿਸ ‘ਚ ਉਹਨਾਂ ਦੇ ਬੇਟੇ ਨੇ ਉਨ੍ਹਾਂ ਦੀ ਉਂਗਲ ਫੜੀ ਹੋਈ ਹੈ , ਇਸ ਤਸਵੀਰ ਦੇ ਨਾਲ ਯੁਵਰਾਜ ਹੰਸ ਵਲੋਂ ਲਿਖੇ ਸ਼ਬਦ ਦਿਲ ਨੂੰ ਮੋਹ ਲੈਣ ਵਾਲੇ ਹਨ , ਉਹਨਾਂ ਲਿਖਿਆ ਹੈ ; “ਚਿੰਤਾ ਨਾ ਕਰੋ, ਮੰਮੀ ਤੇ ਪਾਪਾ ਹਮੇਸ਼ਾ ਤੁਹਾਡਾ ਹੱਥ ਫੜੀ ਰਹਿਣਗੇ ਅਤੇ ਤੁਹਾਡਾ ਮਾਰਗਦਰਸ਼ਨ ਕਰਦੇ ਰਹਿਣਗੇ , ਬੇਬੀ ਹੰਸ ਤੁਹਾਡਾ ਸਵਾਗਤ ਹੈ ।

ਗ਼ੌਰਤਲਬ ਹੈ ਕਿ ਯੁਵਰਾਜ ਤੇ ਮਾਨਸੀ ‘ਬਾਕਸ ਆਫਿਸ ਕ੍ਰਿਕਟ ਲੀਗ’ ਦੌਰਾਨ ਮਿਲੇ ਸੀ ਅਤੇ ਇਸ ਦੌਰਾਨ ਦੋਨੋਂ ਦੋਸਤ ਬਣੇ ਅਤੇ ਫਿਰ ਇਹ ਦੋਸਤੀ ਪਿਆਰ ‘ਚ ਬਦਲ ਗਈ । ਮਾਨਸੀ ਸ਼ਰਮਾ ਤੇ ਯੁਵਰਾਜ 21 ਫ਼ਰਵਰੀ 2019 ਨੂੰ ਵਿਆਹ ਦੇ ਬੰਧਨ ‘ਚ ਬੱਝੇ ਹਨ।

ਬੇਟੇ ਦੀ ਆਮਦ ‘ਤੇ ਮਾਨਸੀ ਸ਼ਰਮਾ , ਯੁਵਰਾਜ ਅਤੇ ਗਾਇਕ ਹੰਸ ਰਾਜ ਹੰਸ ਜੀ ਦੇ ਸਮੂਹ ਪਰਿਵਾਰ ਨੂੰ ਮੁਬਾਰਕਬਾਦ।