Advertisment

'ਤੇ ਜਦੋਂ ਧਾਕੜ ਬੱਲੇਬਾਜ਼ ਯੁਵਰਾਜ ਸਿੰਘ ਨਹੀਂ ਰੋਕ ਪਾਏ ਆਪਣੇ ਹੰਝੂ, ਦੇਖੋ ਵੀਡੀਓ

author-image
Ragini Joshi
New Update
'ਤੇ ਜਦੋਂ ਧਾਕੜ ਬੱਲੇਬਾਜ਼ ਯੁਵਰਾਜ ਸਿੰਘ ਨਹੀਂ ਰੋਕ ਪਾਏ ਆਪਣੇ ਹੰਝੂ, ਦੇਖੋ ਵੀਡੀਓ
Advertisment
Yuvraj Singh cries at KBC: ਭਾਰਤੀ ਕ੍ਰਿਕਟ ਟੀਮ ਦੇ ਮੰਨੇ ਪ੍ਰਮੰਨੇ ਬੱਲੇਬਾਜ ਯੁਵਰਾਜ ਸਿੰਘ ਦੀ ਜ਼ਿੰਦਗੀ ਕੋਈ ਸੌਖੀ ਨਹੀਂ ਰਹੀ। ਕਈ ਉਤਾਰ-ਚੜ੍ਹਾਅ ਦੇਖਣ ਤੋਂ ਮਗਰੋਂ ਵੀ ਯੁਵਰਾਜ ਨੇ ਹਿੰਮਤ ਨਹੀਂ ਹਾਰੀ। ਮੈਦਾਨ 'ਚ ਹੋਣ ਜਾਂ ਮੈਦਾਨ ਤੋਂ ਬਾਹਰ, ਉਹ ਹਮੇਸ਼ਾ ਹੀ ਬਹਾਦਰੀ ਨਾਲ ਹਰ ਸਥਿਤੀ ਦਾ ਮੁਕਾਬਲਾ ਕਰਦੇ ਰਹੇ ਹਨ। ਯੁਵੀ ਨੂੰ ਕੈਂਸਰ ਨਾਮੀ ਨਾਮੁਰਾਦ ਬੀਮਾਰੀ ਨੇ ਵੀ ਜਕੜ੍ਹ ਲਿਆ ਸੀ ਜਿਸ ਕਾਰਨ ਉਹਨਾਂ ਨੂੰ ਵੱਡੀ ਮਾਨਸਿਕ ਅਤੇ ਸਰੀਰਕ ਪੀੜ੍ਹ ਤੋਂ ਗੁਜ਼ਰਨਾ ਪਿਆ ਸੀ। ਯੁਵੀ ਆਪਣੀ ਜ਼ਿੰਦਗੀ ਦੀ ਦਰਦ ਭਰੀ ਕਹਾਣੀ ਦੱਸਦਿਆਂ ਕਾਫੀ ਭਾਵੁਕ ਹੋ ਗਏ। ਉਹ ਕੌਣ ਬਣੇਗਾ ਕਰੋੜਪਤੀ 'ਚ ਮਹਿਮਾਨ ਵਜੋਂ ਪਹੁੰਚੇ ਸਨ। ਉਹਨਾਂ ਕਿਹਾ ਕਿ ਇੱਕ ਰਾਤ ਉਹਨਾਂ ਨੂੰ ਖੂਨ ਦੀ ਉਲਟੀ ਆਈ ਤਾਂ ਉਹਨਾਂ ਨੂੰ ਪਤਾ ਲੱਗਿਆ ਕਿ ਉਹ ਟਿਊਮਰ ਤੋਂ ਪੀੜਤ ਹਨ ਪਰ ਉਹ ਫਿਰ ਵੀ ਮੈਚ ਖੇਡਦੇ ਰਹੇ ਸਨ। Yuvraj Singh cries at KBC: ਫਿਰ ਹੌਲੀ ਹੌਲੀ ਉਹਨਾਂ ਦੀ ਸਿਹਤ ਅਤੇ ਖੇਡ ਦੋਵੇਂ ਖਰਾਬ ਹੋਣ ਲੱਗ ਗਈਆਂ ਸਨ। ਪਰ ਉਹਨਾਂ ਕਿਹਾ ਕਿ ਸਚਿਨ ਨੂੰ ਮਿਲਣਾ ਮੇਰੀ ਜ਼ਿੰਦਗੀ ਦਾ ਸਭ ਤੋਂ ਖੁਸ਼ਨੁਮਾ ਪਲ ਸੀ। ਉਹਨਾਂ ਕਿਹਾ ਕਿ ਚਾਹੇ ਉਹਨਾਂ ਨੂੰ ਟੀਮ ਇੰਡੀਆ 'ਚ ਅਜੇ ਮੌਕਾ ਨਹੀਂ ਮਿਲ ਪਾ ਰਿਹਾ ਹੈ ਪਰ ਫਿਰ ਵੀ ਉਹ ਆਪਣੀ ਫਿਟਨੈਸ 'ਤੇ ਪੂਰਾ ਧਿਆਨ ਦਿੰਦੇ ਹਨ ਤਾਂ ਜੋ ਮੌਕਾ ਮਿਲਣ 'ਤੇ ਉਹ ਆਪਣਾ ਬਿਹਤਰੀਨ ਪ੍ਰਦਰਸ਼ਨ ਦਿਖਾ ਸਕਣ। —PTC News-
punjabi-news yuvraj-singh latest-news-in-punjabi news-in-punjabi news-from-punjab news-punjabi happening-news-from-punjab
Advertisment

Stay updated with the latest news headlines.

Follow us:
Advertisment