ਮੁੱਖ ਖਬਰਾਂ

ਕਾਨਪੁਰ 'ਚ ਜ਼ੀਕਾ ਵਾਇਰਸ ਦਾ ਕਹਿਰ , 16 ਨਵੇਂ ਮਰੀਜ਼ ਮਿਲੇ, CM ਯੋਗੀ ਅੱਜ ਲੈਣਗੇ ਸਥਿਤੀ ਦਾ ਜਾਇਜ਼ਾ

By Shanker Badra -- November 10, 2021 12:11 pm -- Updated:Feb 15, 2021

ਕਾਨਪੁਰ : ਯੂਪੀ ਦੇ ਕਾਨਪੁਰ ਵਿੱਚ ਜ਼ੀਕਾ ਵਾਇਰਸ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਜਾਣਕਾਰੀ ਅਨੁਸਾਰ ਜ਼ਿਲ੍ਹੇ ਵਿੱਚ 16 ਹੋਰ ਨਵੇਂ ਮਰੀਜ਼ ਸਾਹਮਣੇ ਆਏ ਹਨ। ਕਾਨਪੁਰ ਵਿੱਚ ਹੁਣ ਤੱਕ ਜ਼ੀਕਾ ਵਾਇਰਸ ਦੇ 105 ਮਰੀਜ਼ ਸਾਹਮਣੇ ਆ ਚੁੱਕੇ ਹਨ। 16 ਨਵੇਂ ਮਰੀਜ਼ਾਂ ਵਿੱਚ ਦੋ ਗਰਭਵਤੀ ਔਰਤਾਂ ਵੀ ਸ਼ਾਮਲ ਹਨ।

ਕਾਨਪੁਰ 'ਚ ਜ਼ੀਕਾ ਵਾਇਰਸ ਦਾ ਕਹਿਰ , 16 ਨਵੇਂ ਮਰੀਜ਼ ਮਿਲੇ, CM ਯੋਗੀ ਅੱਜ ਲੈਣਗੇ ਸਥਿਤੀ ਦਾ ਜਾਇਜ਼ਾ

ਜ਼ੀਕਾ ਵਾਇਰਸ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਸਥਿਤੀ ਦਾ ਜਾਇਜ਼ਾ ਲੈਣ ਲਈ ਸੀਐਮ ਯੋਗੀ ਆਦਿਤਿਆਨਾਥ ਵੀ ਅੱਜ ਕਾਨਪੁਰ ਜਾਣਗੇ। ਖ਼ਬਰਾਂ ਮੁਤਾਬਕ ਸੀਐਮ ਯੋਗੀ ਕਾਨਪੁਰ ਵਿਕਾਸ ਅਥਾਰਟੀ ਆਡੀਟੋਰੀਅਮ ਵਿੱਚ ਜ਼ਿਲ੍ਹੇ ਦੇ ਸਿਹਤ ਅਧਿਕਾਰੀਆਂ ਨਾਲ ਮੀਟਿੰਗ ਕਰਨਗੇ। ਇਸ ਬੈਠਕ 'ਚ ਯੋਗੀ ਜੀਕਾ ਵਾਇਰਸ ਨਾਲ ਨਜਿੱਠਣ ਦੀਆਂ ਤਿਆਰੀਆਂ ਦੀ ਸਮੀਖਿਆ ਕਰਨਗੇ।

ਕਾਨਪੁਰ 'ਚ ਜ਼ੀਕਾ ਵਾਇਰਸ ਦਾ ਕਹਿਰ , 16 ਨਵੇਂ ਮਰੀਜ਼ ਮਿਲੇ, CM ਯੋਗੀ ਅੱਜ ਲੈਣਗੇ ਸਥਿਤੀ ਦਾ ਜਾਇਜ਼ਾ

ਜ਼ੀਕਾ ਇੱਕ ਮੱਛਰ ਦੁਆਰਾ ਫੈਲਣ ਵਾਲਾ ਵਾਇਰਸ ਹੈ, ਜੋ ਕਿ ਏਡੀਜ਼ ਏਜੀਪਟੀ ਨਾਮਕ ਮੱਛਰ ਦੀ ਇੱਕ ਪ੍ਰਜਾਤੀ ਦੇ ਕੱਟਣ ਨਾਲ ਫੈਲਦਾ ਹੈ। ਵਿਸ਼ਵ ਸਿਹਤ ਸੰਗਠਨ (WHO) ਦੇ ਅਨੁਸਾਰ ਏਡੀਜ਼ ਮੱਛਰ ਆਮ ਤੌਰ 'ਤੇ ਦਿਨ ਵੇਲੇ ਕੱਟਦਾ ਹੈ। ਇਹ ਉਹੀ ਮੱਛਰ ਹੈ, ਜੋ ਡੇਂਗੂ, ਚਿਕਨਗੁਨੀਆ ਫੈਲਾਉਂਦਾ ਹੈ।

ਕਾਨਪੁਰ 'ਚ ਜ਼ੀਕਾ ਵਾਇਰਸ ਦਾ ਕਹਿਰ , 16 ਨਵੇਂ ਮਰੀਜ਼ ਮਿਲੇ, CM ਯੋਗੀ ਅੱਜ ਲੈਣਗੇ ਸਥਿਤੀ ਦਾ ਜਾਇਜ਼ਾ

ਹਾਲਾਂਕਿ ਜ਼ੀਕਾ ਵਾਇਰਸ ਦੀ ਲਾਗ ਜ਼ਿਆਦਾਤਰ ਲੋਕਾਂ ਲਈ ਗੰਭੀਰ ਸਮੱਸਿਆ ਨਹੀਂ ਹੈ ਪਰ ਇਹ ਗਰਭਵਤੀ ਔਰਤਾਂ ਖਾਸ ਕਰਕੇ ਭਰੂਣ ਲਈ ਖਤਰਨਾਕ ਹੋ ਸਕਦੀ ਹੈ। ਜ਼ੀਕਾ ਵਾਇਰਸ ਦੇ ਕੋਈ ਖਾਸ ਲੱਛਣ ਨਹੀਂ ਹਨ। ਇਸ ਦੇ ਲੱਛਣ ਵੀ ਆਮ ਤੌਰ 'ਤੇ ਡੇਂਗੂ ਵਰਗੇ ਹੀ ਹੁੰਦੇ ਹਨ ਜਿਵੇਂ ਕਿ ਬੁਖਾਰ, ਸਰੀਰ 'ਤੇ ਧੱਫੜ ਅਤੇ ਜੋੜਾਂ ਦਾ ਦਰਦ।
-PTCNews

  • Share