ਭਿਆਨਕ ਸੜਕ ਹਾਦਸੇ ‘ਚ 2 ਲੋਕਾਂ ਦੀ ਮੌਤ, ਵਿਆਹ ਮਗਰੋਂ ਫੇਰਾ ਪਾਉਣ ਜਾ ਰਿਹਾ ਸੀ ਪਰਿਵਾਰ

Road accident

ਭਿਆਨਕ ਸੜਕ ਹਾਦਸੇ ‘ਚ 2 ਲੋਕਾਂ ਦੀ ਮੌਤ, ਵਿਆਹ ਮਗਰੋਂ ਫੇਰਾ ਪਾਉਣ ਜਾ ਰਿਹਾ ਸੀ ਪਰਿਵਾਰ ,ਜ਼ੀਰਾ: ਪੰਜਾਬ ‘ਚ ਲਗਾਤਾਰ ਵਾਪਰ ਰਹੇ ਸੜਕੀ ਹਾਦਸੇ ਚਿੰਤਾ ਦਾ ਵਿਸ਼ਾ ਬਣ ਰਹੇ ਹਨ। ਆਏ ਦਿਨ ਇਹਨਾਂ ਸੜਕੀ ਹਾਦਸਿਆਂ ‘ਚ ਕਈ ਲੋਕ ਆਪਣੀਆਂ ਜਾਨਾ ਗਵਾ ਰਹੇ ਹਨ।

ਅਜਿਹਾ ਹੀ ਇੱਕ ਹੋਰ ਸੜਕੀ ਹਾਦਸਾ ਮੱਖੂ-ਜ਼ੀਰਾ ਰੋਡ ‘ਤੇ ਵਾਪਰਿਆ ਹੈ, ਜਿਥੇ ਇਕ ਖੜ੍ਹੇ ਟਰੱਕ ਵਿਚ ਪਿੱਛੇ ਆਲਟੋ ਕਾਰ ਵੱਜਣ ਕਾਰਨ ਕਾਰ ਡਰਾਈਵਰ ਸਮੇਤ 2 ਵਿਅਕਤੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਹੋਰ ਪੜ੍ਹੋ: ਭਾਰਤੀ ਫੌਜ ਵੱਲੋਂ ਪਾਕਿ ਨੂੰ ਮੂੰਹ ਤੋੜ ਜਵਾਬ, 4 ਪਾਕਿਸਤਾਨੀ ਫੌਜੀ ਕੀਤੇ ਢੇਰ

ਮਿਲੀ ਜਾਣਕਾਰੀ ਮੁਤਾਬਕ ਰਾਕੇਸ਼ ਕੁਮਾਰ ਆਲਟੋ ਕਾਰ ‘ਚ ਆਪਣੇ ਪਰਿਵਾਰ ਨਾਲ 2 ਦਿਨ ਪਹਿਲਾਂ ਤਲਵੰਡੀ ਭਾਈ ਵਿਖੇ ਵਿਆਹੇ ਆਪਣੇ ਪੁੱਤਰ ਦੇ ਸਹੁਰਿਆਂ ਤੇ ਮਿਲਣੀ ਦੀ ਰਸਮ ਅਦਾ ਕਰਨ ਲਈ ਜਾ ਰਹੇ ਸਨ ਕਿ ਪਿੰਡ ਬਸਤੀ ਹਾਜੀ ਵਾਲੀ ਨੇੜੇ ਕਾਰ ਸੜਕ ਤੋਂ ਹੇਠਾਂ ਬਿੱਲਕੁਲ ਕੱਚੇ ਰਸਤੇ ‘ਤੇ ਖੜ੍ਹੇ 18 ਟਾਇਰੀ ਟਰਾਲੇ ਵਿਚ ਬੇਕਾਬੂ ਹੋ ਕੇ ਜਾ ਵੱਜੀ।

road accidentਇਸ ਹਾਦਸੇ ‘ਚ 2 ਵਿਅਕਤੀਆਂ ਦੀ ਮੌਤ ਹੋ ਗਈ। ਸੂਚਨਾ ਮਿਲਣ ‘ਤੇ ਜ਼ੀਰਾ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

-PTC News