Thu, Apr 25, 2024
Whatsapp

ਜ਼ੀਰਕਪੁਰ 'ਚ ਵਾਪਰਿਆ ਰੂਹ ਕੰਬਾਊ ਸੜਕ ਹਾਦਸਾ, 1 ਨੌਜਵਾਨ ਦੀ ਮੌਤ

Written by  Jashan A -- December 23rd 2019 10:46 AM
ਜ਼ੀਰਕਪੁਰ 'ਚ ਵਾਪਰਿਆ ਰੂਹ ਕੰਬਾਊ ਸੜਕ ਹਾਦਸਾ, 1 ਨੌਜਵਾਨ ਦੀ ਮੌਤ

ਜ਼ੀਰਕਪੁਰ 'ਚ ਵਾਪਰਿਆ ਰੂਹ ਕੰਬਾਊ ਸੜਕ ਹਾਦਸਾ, 1 ਨੌਜਵਾਨ ਦੀ ਮੌਤ

ਜ਼ੀਰਕਪੁਰ 'ਚ ਵਾਪਰਿਆ ਰੂਹ ਕੰਬਾਊ ਸੜਕ ਹਾਦਸਾ, 1 ਨੌਜਵਾਨ ਦੀ ਮੌਤ,ਜ਼ੀਰਕਪੁਰ: ਜ਼ੀਰਕਪੁਰ 'ਚ ਬੀਤੀ ਰਾਤ ਉਸ ਸਮੇਂ ਵੱਡਾ ਸੜਕ ਹਾਦਸਾ ਵਾਪਰਿਆ, ਜਦੋਂ ਏਅਰਪੋਰਟ ਰੋਡ ਦੀਆਂ ਲਾਈਟਾਂ 'ਤੇ ਟਰੱਕ ਅਤੇ ਐਸਯੂਵੀ ਕਾਰ ਵਿਚਾਲੇ ਭਿਆਨਕ ਟੱਕਰ ਹੋ ਗਈ। ਜਿਸ ਕਾਰਨ 1 ਨੌਜਵਾਨ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ ਹਨ। ਮ੍ਰਿਤਕ ਦੀ ਪਛਾਣ ਦੀਪਕ ਵਜੋਂ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਡੇਰਾਬਸੀ ਵਾਲੇ ਪਾਸਿਓਂ ਆ ਰਿਹਾ ਟਰੱਕ ਐਸਯੂਵੀ ਨਾਲ ਟਕਰਾ ਗਿਆ। ਇਸ ਦੌਰਾਨ ਸੜਕ ਹਾਦਸੇ 'ਚ ਪੁਲਿਸ ਦਾ ਬੂਥ ਵੀ ਤਬਾਹ ਹੋ ਗਿਆ। ਹੋਰ ਪੜ੍ਹੋ: ਜੰਮੂ 'ਚ ਵੱਖ ਵੱਖ ਸੜਕ ਹਾਦਸਿਆਂ 'ਚ ਨਾਬਾਲਿਗ ਸਮੇਤ 4 ਦੀ ਹੋਈ ਮੌਤ Zirakpur Road Accidentਇਸ ਹਾਦਸੇ ਕਾਰਨ ਭਾਰੀ ਟ੍ਰੈਫਿਕ ਜਾਮ ਹੋ ਗਿਆ ਹੈ ਕਿਉਂਕਿ ਟਰੈਫਿਕ ਲਾਈਟਾਂ ਕੰਮ ਨਹੀਂ ਕਰ ਰਹੀਆਂ। ਇਸ ਸਬੰਧੀ ਡੀਐਸਪੀ (ਟ੍ਰੈਫਿਕ) ਗੁਰਇਕਬਾਲ ਸਿੰਘ ਨੇ ਦੱਸਿਆ ਕਿ ਇੱਕ ਹਾਦਸੇ 'ਚ ਇੱਕ ਵਿਅਕਤੀ ਦੀ ਮੌਤ ਹੋ ਗਈ। ਇਸ ਦੌਰਾਨ ਹੋਰ ਜ਼ਖਮੀਆਂ ਦੀ ਪਛਾਣ ਅਜੇ ਪਤਾ ਨਹੀਂ ਲੱਗ ਸਕੀ ਹੈ। -PTC News


Top News view more...

Latest News view more...