Sat, Apr 20, 2024
Whatsapp

Zomato Delivery Boy ਵੱਲੋਂ ਚੋਰੀ ਖਾਣਾ ਖਾਣ ਦੇ ਮਾਮਲੇ 'ਚ ਆਇਆ ਨਵਾਂ ਮੋੜ (ਦੇਖੋ ਵੀਡਿਉ)

Written by  Jashan A -- December 12th 2018 06:44 PM -- Updated: December 12th 2018 07:38 PM
Zomato Delivery Boy ਵੱਲੋਂ ਚੋਰੀ ਖਾਣਾ ਖਾਣ ਦੇ ਮਾਮਲੇ 'ਚ ਆਇਆ ਨਵਾਂ ਮੋੜ (ਦੇਖੋ ਵੀਡਿਉ)

Zomato Delivery Boy ਵੱਲੋਂ ਚੋਰੀ ਖਾਣਾ ਖਾਣ ਦੇ ਮਾਮਲੇ 'ਚ ਆਇਆ ਨਵਾਂ ਮੋੜ (ਦੇਖੋ ਵੀਡਿਉ)

Zomato Delivery Boy ਵੱਲੋਂ ਚੋਰੀ ਖਾਣਾ ਖਾਣ ਦੇ ਮਾਮਲੇ 'ਚ ਆਇਆ ਨਵਾਂ ਮੋੜ (ਦੇਖੋ ਵੀਡਿਉ),ਪਿਛਲੇ ਦਿਨੀ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ। ਜਿਸ 'ਚ ਆਨਲਾਈਨ ਫ਼ੂਡ ਡਿਲਵਰੀ ਕਰਨ ਵਾਲੀ ਕੰਪਨੀ Zomato ਦੇ ਡਿਲਿਵਰੀ Boy ਬੈਗ 'ਚ ਡਿਲਵਰੀ ਵਾਲਾ ਖਾਣਾ ਖਾਂਦਾ ਦਿਖਾਈ ਦੇ ਰਿਹਾ ਹੈ। ਦਰਅਸਲ ਮਾਮਲਾ ਇਹ ਹੈ ਕਿ Zomato ਦੇ ਡਿਲਿਵਰੀ Boy ਲੋਕਾਂ ਵਲੋਂ ਮੰਗਵਾਇਆ ਖਾਣਾ ਖੁਦ ਖਾ ਰਿਹਾ ਹੈ। [caption id="attachment_227948" align="aligncenter" width="300"]zomato Zomato Delivery Boy ਵੱਲੋਂ ਚੋਰੀ ਖਾਣਾ ਖਾਣ ਦੇ ਮਾਮਲੇ 'ਚ ਆਇਆ ਨਵਾਂ ਮੋੜ (ਦੇਖੋ ਵੀਡਿਉ)[/caption] ਇਹ ਘਟਨਾ ਇਸ ਵੀਡੀਓ 'ਚ ਕੈਦ ਹੋ ਚੁੱਕੀ ਹੈ। ਤੁਸੀ ਵੀਡੀਓ 'ਚ ਸਾਫ ਦੇਖ ਸਕਦੇ ਹੋ ਕਿ ਇਕੀਸ ਤਰ੍ਹਾਂ ਇਹ ਵਿਕਤੀ ਬੈਗ 'ਚੋ ਖਾਣਾ ਕੱਢ ਕੇ ਖਾਂਦਾ ਹੈ ਅਤੇ ਵਾਪਸ ਉਸੇ ਤਰ੍ਹਾਂ ਸੀਲ ਕਰ ਡੱਬੇ 'ਚ ਰੱਖ ਦਿੰਦਾ ਹੈ। ਇਸੇ ਤਰ੍ਹਾਂ ਉਹ ਦੂਸਰੇ ਡੱਬੇ ਨੂੰ ਖੋਲ੍ਹਦਾ ਹੈ ਅਤੇ ਉਸ ਵਿੱਚੋਂ ਖਾਣਾ ਖਾਂਦਾ ਹੈ ਅਤੇ ਵਾਪਸ ਉਸੇ ਤਰ੍ਹਾਂ ਡੱਬੇ ਨੂੰ ਬੰਦ ਕਰ ਵਾਪਸ ਬੈਗ 'ਚ ਰੱਖ ਦਿੰਦਾ ਹੈ। [caption id="attachment_227947" align="aligncenter" width="300"]zomato Zomato Delivery Boy ਵੱਲੋਂ ਚੋਰੀ ਖਾਣਾ ਖਾਣ ਦੇ ਮਾਮਲੇ 'ਚ ਆਇਆ ਨਵਾਂ ਮੋੜ (ਦੇਖੋ ਵੀਡਿਉ)[/caption] ਇਹ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ ਜਿਸ ਤੋਂ ਬਾਅਦ ਕੰਪਨੀ 'ਤੇ ਕਾਫੀ ਸਵਾਲ ਖੜੇ ਹੋ ਰਹੇ ਹਨ। ਇਸ ਘਟਨਾ ਤੋਂ ਬਾਅਦ ਕੰਪਨੀ ਨੇ ਆਪਣੀ ਗਲਤੀ ਮੰਨ ਲਈ ਹੈ ਅਤੇ ਉਹਨਾਂ ਕਿਹਾ ਕਿ ਅੱਗੇ ਤੋਂ ਅਜਿਹਾ ਘਟਨਾ ਨਹੀਂ ਹੋਣਗੀਆਂ। ਫਿਲਹਾਲ ਕੰਪਨੀ ਨੇ ਇਸ ਵਿਅਕਤੀ ਨੂੰ ਨੌਕਰੀ 'ਚੋਂ ਕੱਢ ਦਿੱਤਾ ਹੈ। [caption id="attachment_227946" align="aligncenter" width="300"]zomato Zomato Delivery Boy ਵੱਲੋਂ ਚੋਰੀ ਖਾਣਾ ਖਾਣ ਦੇ ਮਾਮਲੇ 'ਚ ਆਇਆ ਨਵਾਂ ਮੋੜ (ਦੇਖੋ ਵੀਡਿਉ)[/caption] ਕੰਪਨੀ ਦਾ ਇਹ ਵੀ ਕਹਿਣਾ ਹੈ ਕਿ ਆਉਣ ਵਾਲੇ ਸਮੇ 'ਚ ਫ਼ੂਡ ਦੀ ਪੈਕਿੰਗ ਇਸ ਤਰ੍ਹਾਂ ਦੀ ਕਰ ਦਿੱਤੀ ਜਾਵੇਗੀ ਕਿ ਅਜਿਹੀ ਘਟਨਾ ਦੁਬਾਰਾ ਨਾ ਹੋ ਸਕੇ। ਕਈ ਲੋਕਾਂ ਨੇ ਇਸ ਸਬੰਧੀ ਇਤਰਾਜ ਵੀ ਕੀਤਾ ਹੈ ਅਤੇ ਕਈ ਲੋਕਾਂ ਵੱਲੋਂ ਇਸ ਵਿਅਕਤੀ ਨਾਲ ਹਮਦਰਦੀ ਜਤਾਈ ਜਾ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਇਹਨਾਂ ਨੌਜਵਾਨ ਪੂਰਾ ਦਿਨ ਕੰਮ ਕਰਦੇ ਹਨ ਅਤੇ ਵੱਡੀ ਮਾਤਰਾ 'ਚ ਭਾਰ ਚੱਕਦੇ ਹਨ। ਇਹਨਾਂ ਲਈ ਵੀ ਕੁਝ ਸਮਾਂ ਹੋਣਾ ਚਾਹੀਦਾ ਹੈ ਤਾਂ ਜੋ ਇਹ ਸਮੇਂ ਸਰ ਆਪਣਾ ਕੰਮ ਜਾਂ ਖਾਣਾ ਖਾ ਸਕਣ। -PTC News


Top News view more...

Latest News view more...