Thu, Apr 18, 2024
Whatsapp

Coronavirus vaccine update- ਭਾਰਤ ਦੀ ਦੂਸਰੀ ਸਵਦੇਸ਼ੀ ਕੋਰੋਨਾ ਵੈਕਸੀਨ 'ZyCoV-D' ਦਾ ਮਨੁੱਖੀ ਪ੍ਰੀਖਣ ਸ਼ੁਰੂ

Written by  Kaveri Joshi -- July 15th 2020 02:39 PM
Coronavirus vaccine update- ਭਾਰਤ ਦੀ ਦੂਸਰੀ ਸਵਦੇਸ਼ੀ ਕੋਰੋਨਾ ਵੈਕਸੀਨ 'ZyCoV-D' ਦਾ ਮਨੁੱਖੀ ਪ੍ਰੀਖਣ ਸ਼ੁਰੂ

Coronavirus vaccine update- ਭਾਰਤ ਦੀ ਦੂਸਰੀ ਸਵਦੇਸ਼ੀ ਕੋਰੋਨਾ ਵੈਕਸੀਨ 'ZyCoV-D' ਦਾ ਮਨੁੱਖੀ ਪ੍ਰੀਖਣ ਸ਼ੁਰੂ

 Coronavirus vaccine update- ਭਾਰਤ ਦੀ ਦੂਸਰੀ ਸਵਦੇਸ਼ੀ ਕੋਰੋਨਾ ਵੈਕਸੀਨ 'ZyCoV-D' ਦਾ ਮਨੁੱਖੀ ਪ੍ਰੀਖਣ ਸ਼ੁਰੂ: ਕੋਰੋਨਾਵਾਇਰਸ ਤੋਂ ਨਿਜ਼ਾਤ ਪਾਉਣ ਲਈ ਹਰ ਦੇਸ਼ ਆਪਣੀ ਪੂਰੀ ਵਾਹ ਲਾ ਰਿਹਾ ਹੈ , ਦੇਸ਼ਾਂ-ਵਿਦੇਸ਼ਾਂ 'ਚ ਇਸਦੀ ਦਵਾਈ ਨੂੰ ਲੈ ਕੇ ਕਈ ਖੋਜਾਂ ਹੋ ਰਹੀਆਂ ਹਨ ਅਤੇ ਕਈ ਜਗ੍ਹਾ ਤਿਆਰ ਹੋ ਚੁੱਕੀਆਂ ਦਵਾਈਆਂ ਦੇ ਮਨੁੱਖੀ ਪ੍ਰੀਖਣ ਜਾਰੀ ਹਨ । ਦੱਸ ਦੇਈਏ ਕਿ ਪਿਛਲੇ ਦਿਨੀਂ ਭਾਰਤ ਦੀ ਪਹਿਲੀ ਸਵਦੇਸ਼ੀ ਦਵਾਈ (Covaxin) ਦਾ ਮਨੁੱਖੀ ਪ੍ਰੀਖਣ ਸ਼ੁਰੂ ਕੀਤਾ ਗਿਆ ਸੀ ਅਤੇ ਹੁਣ ਭਾਰਤੀ ਦਵਾਈ ਕੰਪਨੀ Zydus ਵੱਲੋਂ ਭਾਰਤ ਦੀ ਦੂਸਰੀ ਸਵਦੇਸ਼ੀ ਵੈਕਸੀਨ ਦੇ ਮਨੁੱਖੀ ਪ੍ਰੀਖਣ (Human trials) ਦੀ ਸ਼ੁਰੂਆਤ ਹੋ ਚੁੱਕੀ ਹੈ । ਜ਼ਿਕਰਯੋਗ ਹੈ ਕਿ ਭਾਰਤੀ ਦਵਾਈ ਕੰਪਨੀ ਜਾਏਡਸ ਕੈਡਿਲਾ (Zydus Cadilla) ਨੇ ਆਖਿਆ ਹੈ ਕਿ ZYCoV-D, ਪਲਾਸਿਮਡ ਡੀਐੱਨਏ ਵੈਕਸੀਨ ਸੁਰੱਖਿਅਤ ਮੰਨੀ ਗਈ ਹੈ । ਜਦੋਂ ਇਸਦਾ ਕਲੀਨੀਕਲ ਟ੍ਰਾਇਲ ਕੀਤਾ ਗਿਆ ਤਾਂ ਇਮਿਊਨਿਟੀ ( ਬਿਮਾਰੀਆਂ ਨਾਲ ਲੜ੍ਹਨ ਦੀ ਤਾਕਤ ) ਟੈਸਟ ਦੇ ਨਤੀਜੇ ਸਕਾਰਾਤਮਕ ਨਿਕਲੇ, ਇਸ ਦੇ ਨਾਲ ਹੀ ਇਹ ਵੈਕਸੀਨ well-tolerated ਪਾਈ ਗਈ। ਇੱਥੇ ਦੱਸਣਯੋਗ ਹੈ ਕਿ ਇਸ ਦਵਾਈ ਦੇ ਇਨਸਾਨਾਂ ਉੱਤੇ ਕੀਤੇ ਜਾਣ ਵਾਲੇ ਪ੍ਰੀਖਣ ਲਈ 1000 ਤੋਂ ਵਧੇਰੇ ਲੋਕ ਸ਼ਾਮਿਲ ਕੀਤੇ ਜਾਣਗੇ , ਇਸ ਲਈ ਤਿਆਰੀ ਲੱਗਭਗ ਮੁਕੰਮਲ ਹੋ ਚੁੱਕੀ ਹੈ , ਇੱਥੋਂ ਤੱਕ ਕਿ ਭਾਰਤ 'ਚ ਇਸਦੇ ਲਈ ਕਲੀਨਿਕਲ ਖੋਜ ਕੇਂਦਰ Clinical research center" (CRC) ਸਥਾਪਤ ਕਰ ਦਿੱਤੇ ਗਏ ਹਨ।   ਦੱਸ ਦੇਈਏ ਕਿ ਭਾਰਤ ਬਾਓਟਿਕ ਦੀ 'ਕੋਵਾਕਿਸਨ' ਤੋਂ ਮਗਰੋਂ ਹੈਦਰਾਬਾਦ ਸਥਿਤ Cadila Healthcare Ltd ਕੰਪਨੀ ਨੇ ਕੋਰੋਨਾਵਾਇਰਸ ਵੈਕਸੀਨ ਬਣਾਉਣ ਲਈ ਕਿਹਾ , ਜਿਸ ਉਪਰੰਤ ਉਸਨੂੰ ਡਰੱਗਜ਼ ਕੰਟਰੋਲਰ ਜਨਰਲ ਆਫ ਇੰਡੀਆ, ਡੀ.ਸੀ.ਜੀ.ਆਈ. (Drugs Controller General of India, DCGI) ਵੱਲੋਂ ਮਨੁੱਖੀ ਪ੍ਰੀਖਣ ਦੀ ਮਨਜ਼ੂਰੀ ਮਿਲ ਗਈ । ਗੌਰਤਲਬ ਹੈ ਕਿ ਇਸ ਵਕਤ ਦੇਸ਼ 'ਚ ਲਗਾਤਾਰ ਕੋਰੋਨਾ ਮਾਮਲਿਆਂ 'ਚ ਵਾਧਾ ਹੁੰਦਾ ਨਜ਼ਰ ਆ ਰਿਹਾ ਹੈ , ਜਿਸਦੇ ਚਲਦੇ ਸਰਕਾਰਾਂ ਵੱਲੋਂ ਪੁਰਜ਼ੋਰ ਕੋਸ਼ਿਸ਼ਾਂ ਜ਼ਾਰੀ ਹਨ ਕਿ ਕਿਸੇ ਵੀ ਤਰ੍ਹਾਂ ਇਸ ਘਾਤਕ ਵਾਇਰਸ ਤੋਂ ਛੁਟਕਾਰਾ ਪਾਇਆ ਜਾ ਸਕੇ, ਅਜਿਹੇ 'ਚ ਦਵਾਈ ਕੰਪਨੀਆਂ ਵੱਲੋਂ ਦਵਾਈਆਂ ਦਾ ਪ੍ਰੀਖਣ ਅਤੇ ਦਵਾਈ ਦੇ ਬਣ ਜਾਣ ਦੀ ਖ਼ਬਰ ਮਿਲਣ ਦੇ ਨਾਲ ਕਿਤੇ ਨਾ ਕਿਤੇ ਲੋਕਾਂ 'ਚ ਵੀ ਉਮੀਦ ਦੀ ਕਿਰਨ ਜਗਦੀ ਹੈ । ਆਸ ਹੈ ਕਿ ਇਹ ਦਵਾਈਆਂ ਕਾਰਗਰ ਸਾਬਤ ਹੋਣਗੀਆਂ। ਦੱਸ ਦੇਈਏ ਕਿ ਇਸ ਵਕ਼ਤ ਭਾਰਤ ਕੋਰੋਨਾ ਮਾਮਲਿਆਂ 'ਚ ਪੂਰੇ ਵਿਸ਼ਵ ਦੀ ਸੂਚੀ 'ਚ ਤੀਸਰੇ ਨੰਬਰ 'ਤੇ ਹੈ।


Top News view more...

Latest News view more...