
ਨਵੀਂ ਦਿੱਲੀ : ਭਾਰਤ ਵਿੱਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਦੇਸ਼ ਵਿਚ ਹਰ ਦਿਨ ਕੋਰੋਨਾ ਦੇ ਮਾਮਲੇ ਪਿਛਲੇ ਰਿਕਾਰਡ ਤੋੜ ਰਹੇ ਹਨ। ਇਸ ਦੌਰਾਨ ਕੋਰੋਨਾ ਨੂੰ ਹਰਾਉਣ ਦੇ ਮਿਸ਼ਨ ਨੂੰ ਤੇਜ਼ ਕਰਨ ਲਈ ਭਾਰਤ ਸਰਕਾਰ ਦੁਆਰਾ ਇਕ ਵੱਡਾ ਕਦਮ ਚੁੱਕਿਆ ਗਿਆ ਹੈ।
ਪੜ੍ਹੋ ਹੋਰ ਖ਼ਬਰਾਂ : ਹੁਣ ਚੰਡੀਗੜ੍ਹ 'ਚ ਨਹੀਂ ਲੱਗੇਗਾ Lockdown ਅਤੇ ਵੀਕਐਂਡ ਲੌਕਡਾਊਨ
ਕੋਰੋਨਾ ਮਹਾਂਮਾਰੀ ਦੇ ਚਲਦਿਆਂ ਡਰੱਗ ਕੰਟਰੋਲਰ ਜਨਰਲ ਆਫ ਇੰਡੀਆ ਨੇ ਕੋਵਿਡ-19 ਦੀ ਹਲਕੀ ਲਾਗ ਵਾਲੇ ਮਰੀਜ਼ਾਂ ਦੇ ਇਲਾਜ ਲਈ ਜ਼ੈਡਸ ਕੈਡਿਲਾ ਦੀ ਵਿਰਾਫਿਨ (PegIFN ) ਨੂੰ ਐਮਰਜੈਂਸੀ ਵਰਤੋਂ ਲਈ ਮਨਜ਼ੂਰੀ ਦੇ ਦਿੱਤੀ ਹੈ। ਇਹ Virafin ਦਾ ਇਸਤੇਮਾਲ ਕੋਰੋਨਾ ਪੀੜਤ ਮਰੀਜ਼ਾਂ ਦੇ ਇਲਾਜ ਲਈ ਕੀਤਾ ਜਾ ਸਕੇਗਾ।
ਅਹਿਮਦਾਬਾਦ ਦੀ ਦਵਾ ਨਿਰਮਾਤਾ ਕੰਪਨੀ ਜ਼ੈਡਸ ਨੇ ਦੱਸਿਆ ਕਿ Pegylated Interferon Alpha 2b ਜਾਂ PegiHep ਦਵਾਈ 91.15 ਫੀਸਦ ਅਸਰਦਾਰ ਸਾਬਿਤ ਹੋਈ ਹੈ। ਜਾਇਡਸ ਦਾ ਦਾਅਵਾ ਹੈ ਕਿ ਇਸ ਦੇ ਇਸਤੇਮਾਲ ਤੋਂ ਬਾਅਦ 7 ਦਿਨ ਵਿਚ 91.15 ਫੀਸਦੀ ਕੋਰੋਨਾ ਪੀੜਤਾਂ ਦਾ RT-PCR ਟੈਸਟ ਨੇਗੇਟਿਵ ਆਇਆ ਹੈ। ਇਸ ਐਂਟੀਵਾਇਰਲ ਡਰੱਗ ਦੇ ਇਸਤੇਮਾਲ ਨਾਲ ਕੋਰੋਨਾ ਮਰੀਜ਼ਾਂ ਨੂੰ ਰਾਹਤ ਮਿਲਦੀ ਹੈ ਅਤੇ ਲੜਨ ਦੀ ਤਾਕਤ ਮਿਲਦੀ ਹੈ।
ਪੜ੍ਹੋ ਹੋਰ ਖ਼ਬਰਾਂ : ਮਹਾਰਾਸ਼ਟਰ ਦੇ ਇਕ ਹਸਪਤਾਲ ਦੇ ਆਈ.ਸੀ.ਯੂ. ਵਾਰਡ 'ਚ ਲੱਗੀ ਅੱਗ ,13 ਮਰੀਜ਼ਾਂ ਦੀ ਮੌਤ
ਕੰਪਨੀ ਦਾ ਕਹਿਣਾ ਹੈ ਕਿ ਇਸ ਦਵਾਈ ਦੀ ਵਰਤੋਂ ਨਾਲ ਕੋਵਿਡ ਮਰੀਜ਼ਾਂ ਵਿਚ ਆਕਸੀਜਨ ਸਪਲਾਈ ਦੀ ਲੋੜ ਨੂੰ ਵੀ ਕਾਫੀ ਹੱਦ ਤੱਕ ਘੱਟ ਕੀਤਾ ਜਾ ਸਕਦਾ ਹੈ। ਕੰਪਨੀ ਨੇ ਇਕ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਵਿਰਾਫਿਨ ਐਂਟੀ ਵਾਇਰਲ ਦਵਾਈ ਹੈ ਜੋ ਕਿ ਕੋਵਿਡ ਦੀ ਹਲਕੀ ਲਾਗ ਵਾਲੇ ਮਰੀਜਾਂ ਦੇ ਇਲਾਜ ਲਈ ਵਰਤੀ ਜਾ ਸਕਦੀ ਹੈ। ਇਕ ਖੁਰਾਕ ਨਾਲ ਹੀ ਮਰੀਜ਼ ਦੇ ਇਲਾਜ ਵਿਚ ਕਾਫੀ ਮਦਦ ਮਿਲ ਸਕਦੀ ਹੈ।
-PTCNews