ਦੁੱਖਦਾਈ ਖ਼ਬਰ : ਕਿਸਾਨ ਅੰਦੋਲਨ 'ਚ ਦਿਲ ਦਾ ਦੌਰਾ ਪੈਣ ਨਾਲ ਗਈਆਂ ਦੋ ਹੋਰ ਜਾਨਾਂ
ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਦਿੱਲੀ ਮੋਰਚੇ ਚੋਂ ਲਗਾਤਾਰ ਦੁਖਦਾਈ ਖ਼ਬਰਾਂ ਸਾਹਮਣੇ ਆ ਰਹੀਆਂ ਹਨ । ਤਾਜ਼ਾ ਮਾਮਲੇ ਦੀ ਗੱਲ ਕੀਤੀ ਜਾਵੇ ਤਾਂ ਸੰਘਰਸ਼ 'ਚ ਦਿਲ ਜਾਨ ਨਿਛਾਵਰ ਕਰਨ ਵਾਲਿਆਂ 'ਚ ਦੋ ਹੋਰ ਜਾਨਾਂ ਕੁਰਬਾਨ ਹੋ ਗਈਆਂ ਹਨ। ਜਿਥੇ ਇਕ ਪਰਿਵਾਰ ਦੇ 18 ਸਾਲ ਦੇ ਨੌਜਵਾਨ ਕਿਸਾਨ ਦੀ ਟਿਕਰੀ ਬਰਦੇ 'ਤੇ ਹਾਰਟ ਅਟੈਕ ਨਾਲ ਮੌਤ ਦਾ ਸਮਾਚਾਰ ਮਿਲਿਆ ਹੈ। ਇਸ ਨੌਜਵਾਨ ਦਾ ਨਾਮ ਜਸ਼ਨਪ੍ਰੀਤ ਪੁੱਤਰ ਗੁਰਮੇਲ ਸਿੰਘ ਪਿੰਡ ਚਾਉਕੇ ਜ਼ਿਲ੍ਹਾ ਬਠਿੰਡਾ ਦੱਸਿਆ ਜਾ ਰਿਹਾ ਹੈ।
ਹੋਰ ਪੜ੍ਹੋ :ਮਾਤਮ ‘ਚ ਬਦਲੀਆਂ ਵਿਆਹ ਦੀ ਵਰ੍ਹੇਗੰਢ ਦੀਆਂ ਖੁਸ਼ੀਆਂ
ਜਾਣਕਾਰੀ ਅਨੁਸਾਰ ਪਿੰਡ ਚਾਉਕੇ ਦਾ 18 ਸਾਲਾ ਨੌਜ਼ਵਾਨ ਕਿਸਾਨ ਜਸ਼ਨਪ੍ਰੀਤ ਸਿੰਘ ਪੁੱਤਰ ਗੁਰਮੇਲ ਸਿੰਘ ਅੱਜ ਸਵੇਰੇ ਹੀ ਰੇਲ ਗੱਡੀ ਰਾਹੀਂ ਕਿਸਾਨ ਸੰਘਰਸ਼ ਵਿਚ ਸ਼ਾਮਲ ਹੋਣ ਦਾ ਦ੍ਰਿੜ ਇਰਾਦਾ ਲੈ ਕੇ ਟਿਕਰੀ ਬਾਰਡਰ ’ਤੇ ਪਹੁੰਚਿਆ ਸੀ। ਉਥੇ ਪਹੁੰਚ ਕੇ ਉਸਦੀ ਮੌਤ ਹੋ ਗਈ। ਦੱਸਣਯੋਗ ਹੈ ਕਿ ਜਸ਼ਨ ਆਪਣੇ ਮਾਪਿਆਂ ਦਾ ਇੱਕ ਲੌਤਾ ਪੁੱਤਰ ਸੀ। ਜਿਸ ਦੀ ਮੌਤ ਤੋਂ ਬਾਅਦ ਉਸਦਾ ਪਰਿਵਾਰ ਸਦਮੇ 'ਚ ਹੈ।
ਉਥੇ ਹੀ ਦੂਜੇ ਮਾਮਲੇ ਦੀ ਗੱਲ ਕੀਤੀ ਜਾਵੇ ਤਾਂ ਕਿਸਾਨ ਸਮਸ਼ੇਰ ਸਿੰਘ ਪੁੱਤਰ ਨਿਰਭੈ ਸਿੰਘ ਦੀ ਮੌਤ ਵੀ ਹਾਰਟ ਅਟੈਕ ਨਾਲ ਹੋ ਗਈ। ਕਿਸਾਨ ਨਿਰਭੈ ਦੀ ਮੌਤ ਅੱਜ ਸਵੇਰੇ 9.30 ਵਜੇ ਹੋਈ ਜਿਸ ਦੀ ਮ੍ਰਿਤਕ ਦੇਹ ਨੂੰ ਉਹਨਾਂ ਦੇ ਜੱਦੀ ਪਿੰਡ ਲਿੱਧੜਾਂ ਸੰਗਰੂਰ ਲਿਜਾਇਆ ਜਾ ਰਿਹਾ ਹੈ | ਨਿਰਭੈ ਸਿੰਘ ਆਪਣੇ ਪਿੱਛੇ ਪਤਨੀ ਅਤੇ 3 ਮਾਸੂਮ ਬੱਚਿਆਂ ਨੂੰ ਛੱਡ ਗਿਆ ਹੈ।