ਤਾਈਵਾਨ 'ਚ 7.2 ਤੀਬਰਤਾ ਦਾ ਭੂਚਾਲ, 24 ਘੰਟਿਆਂ 'ਚ 100 ਵਾਰ ਹਿੱਲੀ ਧਰਤੀ
ਮੀਡੀਆ ਰਿਪੋਰਟਾਂ ਮੁਤਾਬਕ ਭੂਚਾਲ ਦੇ ਕੇਂਦਰ ਦੇ ਨੇੜੇ ਇਕ ਦੋ ਮੰਜ਼ਿਲਾ ਰਿਹਾਇਸ਼ੀ ਇਮਾਰਤ ਢਹਿ ਗਈ। ਰਾਜਧਾਨੀ ਤਾਈਪੇ ਦੇ ਟਾਪੂ ਦੇ ਉੱਤਰੀ ਸਿਰੇ 'ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਸੁਨਾਮੀ ਅਲਰਟ ਤੋਂ ਬਾਅਦ ਖ਼ਤਰਾ ਵਧ ਗਿਆ ਹੈ। ਜੇਕਰ ਸੁਨਾਮੀ ਆਉਂਦੀ ਹੈ, ਤਾਂ ਇਹ ਜਪਾਨ ਤਕ ਬਹੁਤ ਤਬਾਹੀ ਮਚਾ ਸਕਦੀ ਹੈ। ਤਾਈਵਾਨ ਦੀ ਤਾਈਤੁੰਗ ਕਾਉਂਟੀ 'ਚ ਸ਼ਨੀਵਾਰ ਰਾਤ ਨੂੰ 6.4 ਤੀਬਰਤਾ ਦਾ ਭੂਚਾਲ ਆਇਆ ਅਤੇ ਕਈ ਝਟਕੇ ਮਹਿਸੂਸ ਕੀਤੇ ਗਏ।
ਜਾਪਾਨ ਦੀ ਮੌਸਮ ਵਿਗਿਆਨ ਏਜੰਸੀ ਨੇ ਵੀ ਤਾਇਵਾਨ ਵਿੱਚ ਭੂਚਾਲ ਤੋਂ ਬਾਅਦ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਹੈ। ਏਜੰਸੀ ਦੇ ਅਨੁਸਾਰ ਸੁਨਾਮੀ ਦੀਆਂ ਸ਼ੁਰੂਆਤੀ ਲਹਿਰਾਂ ਸ਼ਾਮ 4:10 ਵਜੇ ਤਾਈਵਾਨ ਤੋਂ ਲਗਭਗ 110 ਕਿਲੋਮੀਟਰ (70 ਮੀਲ) ਪੂਰਬ ਵਿੱਚ ਜਾਪਾਨ ਦੇ ਪੱਛਮੀ ਟਾਪੂ ਯੋਨਾਗੁਨੀ ਟਾਪੂ ਨਾਲ ਟਕਰਾਉਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ: 'ਆਪ' ਵੱਲੋਂ ਰਾਘਵ ਚੱਢਾ ਨੂੰ ਗੁਜਰਾਤ ਦਾ ਸਹਿ ਇੰਚਾਰਜ ਨਿਯੁਕਤ
-PTC News